ਡੇਅਰੀ ਪਲਾਂਟ ’ਚ ਦੁੱਧ ਨਾਲ ਨਹਾ ਰਿਹਾ ਸੀ ਇਹ ਸ਼ਖਸ਼, ਵੀਡੀਓ ਵਾਇਰਲ ਹੋਣ ਤੋਂ ਬਾਅਦ ਬੰਦ ਹੋਈ ਕੰਪਨੀ

By  Rupinder Kaler November 10th 2020 02:28 PM

ਕਦੇ ਕਦੇ ਕੁਝ ਲੋਕ ਅਜਿਹੀਆਂ ਹਰਕਤਾਂ ਕਰਦੇ ਹਨ ਜਿਨ੍ਹਾਂ ਨੂੰ ਦੇਖਕੇ ਹੈਰਾਨੀ ਤਾਂ ਹੁੰਦੀ ਹੀ ਹੈ, ਪਰ ਪਰੇਸ਼ਾਨੀ ਵੀ ਹੋ ਜਾਂਦੀ ਹੈ । ਤਾਜ਼ਾ ਮਾਮਲਾ ਤੁਰਕੀ ਦੇ ਇੱਕ ਡੇਅਰੀ ਪਲਾਂਟ ਦਾ ਆਇਆ ਹੈ । ਵਾਇਰਲ ਵੀਡੀਓ ਵਿੱਚ ਡੇਅਰੀ ਪਲਾਂਟ ਵਿੱਚ ਰੱਖੇ ਇੱਕ ਬਾਥ ਟੱਬ ਵਿੱਚ ਇੱਕ ਸ਼ਖਸ ਨੂੰ ਦੁੱਧ ਵਿੱਚ ਨਹਾਉਂਦੇ ਹੋਏ ਦੇਖਿਆ ਗਿਆ ਹੈ ।

bath

ਹੋਰ ਪੜ੍ਹੋ :

ਰੋਹਨਪ੍ਰੀਤ ਸਿੰਘ ਦਾ ਨਵਾਂ ਗੀਤ ‘EX CALLING’ ਹੋਇਆ ਰਿਲੀਜ਼, ਗਾਣੇ ‘ਚ ਪਤਨੀ ਨੇਹਾ ਕੱਕੜ ਨੇ ਵੀ ਬਿਖੇਰਿਆ ਆਪਣੀ ਆਵਾਜ਼ ਦਾ ਜਾਦੂ, ਦਰਸ਼ਕਾਂ ਨੂੰ ਆ ਰਿਹਾ ਪਸੰਦ

ਮਸ਼ਹੂਰ ਗਾਇਕ ਨੇ ਮਾਧੁਰੀ ਦੀਕਸ਼ਿਤ ਦਾ ਇਸ ਵਜ੍ਹਾ ਕਰਕੇ ਮੋੜ ਦਿੱਤਾ ਸੀ ਰਿਸ਼ਤਾ

ਇਹ ਸ਼ਖਸ ਮੱਗ ਨਾਲ ਆਪਣੇ ਸਰੀਰ ਤੇ ਦੁੱਧ ਇਸ ਤਰ੍ਹਾਂ ਪਾ ਰਿਹਾ ਹੈ ਜਿਸ ਤਰ੍ਹਾਂ ਅਸੀਂ ਨਹਾਉਂਦੇ ਹੋਏ ਪਾਣੀ ਪਾਉਂਦੇ ਹਾਂ । ਇਸ ਵੀਡੀਓ ਨੂੰ ਪਹਿਲਾਂ ਟਿੱਕਟੌਕ ਤੇ ਅੱਪਲੋਡ ਕੀਤਾ ਗਿਆ ਤੇ ਬਾਅਦ ਵਿੱਚ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ । ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਦੁੱਧ ਨਾਲ ਨਹਾਉਣ ਵਾਲੇ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।

ਇਸ ਤੋਂ ਇਲਾਵਾ ਵੀਡੀਓ ਰਿਕਾਰਡ ਕਰਨ ਵਾਲੇ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ । ਜਦੋਂ ਕਿ ਕੰਪਨੀ ਦੇ ਮਾਲਕਾਂ ਦਾ ਕਹਿਣਾ ਹੈ ਕਿ ਕੋਈ ਉਹਨਾਂ ਦੇ ਬਰਾਂਡ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ । ਉਧਰ ਕੰਪਨੀ ਦੀ ਸਫਾਈ ਪੇਸ਼ ਕਰਨ ਦੇ ਬਾਵਜੂਦ ਉਸ ਨੂੰ ਜਾਂਚ ਹੋਣ ਤੱਕ ਬੰਦ ਰੱਖਣੇ ਦੇ ਆਦੇਸ਼ ਦਿੱਤੇ ਗਏ ਹਨ ।

https://twitter.com/nedenttoldu/status/1324284462633521152

Related Post