ਮਰਦਾਂ ਦੇ ਸੁਖੀ ਜੀਵਨ ਲਈ ਇਹ 7 ਚੀਜ਼ਾਂ ਹੋਣੀਆਂ ਲਾਜ਼ਮੀ

Written by  Shaminder   |  March 19th 2022 02:51 PM  |  Updated: March 19th 2022 03:56 PM

ਮਰਦਾਂ ਦੇ ਸੁਖੀ ਜੀਵਨ ਲਈ ਇਹ 7 ਚੀਜ਼ਾਂ ਹੋਣੀਆਂ ਲਾਜ਼ਮੀ

ਅੱਜ ਕੱਲ੍ਹ ਇਨਸਾਨ ਦੇ ਕੋਲ ਸੁੱਖਾਂ ਦੇ ਸਾਰੇ ਸਾਧਨ ਮੌਜੂਦ ਹਨ ।ਪਰ ਫਿਰ ਵੀ ਕਈ ਵਾਰ ਲੋਕ ਅੰਸਤੁਸ਼ਟ ਹੀ ਰਹਿੰਦੇ ਹਨ । ਖ਼ਾਸ ਕਰਕੇ ਜੇ ਮਰਦਾਂ ਦੀ ਗੱਲ ਕਰੀਏ ਤਾਂ ਪਰਿਵਾਰ ਦੇ ਲਈ ਹਰ ਤਰ੍ਹਾਂ ਦੀ ਸੁੱਖ ਸਹੂਲਤ ਜੁਟਾਉਣ ਦੇ ਲਈ ਮਰਦ (Men lifestyle) ਬਹੁਤ ਜ਼ਿਆਦਾ ਮਿਹਨਤ ਕਰਦੇ ਹਨ । ਪਰ ਜ਼ਿੰਦਗੀ ‘ਚ ਜੇ ਤੁਸੀਂ ਇਨ੍ਹਾਂ ਸੱਤ ਗੁਣਾਂ ਨੂੰ ਅਪਣਾ ਲਓਗੇ ਤਾਂ ਤੁਹਾਡੀ ਜ਼ਿੰਦਗੀ ਵੀ ਖੁਸ਼ਹਾਲ ਬਣ ਸਕਦੀ ਹੈ ।

 ਮੁਸਕਰਾਹਟ 

ਮੁਸਕਰਾਹਟ ਮਨੁੱਖ ਦਾ ਅਜਿਹਾ ਗਹਿਣਾ ਹੁੰਦੀ ਹੈ ।ਜਿਸ ਨੂੰ ਅਪਣਾ ਕੇ ਤੁਸੀਂ ਆਪਣੇ ਦਿਨ ਦੀ ਵਧੀਆ ਸ਼ੁਰੂਆਤ ਕਰ ਸਕਦੇ ਹੋ । ਔਖੀ ਅਤੇ ਚੁਣੌਤੀਪੂਰਨ ਸਥਿਤੀ ‘ਚ ਵੀ ਜੋ ਇਨਸਾਨ ਮੁਸਕਰਾਉਣਾ ਸਿੱਖ ਜਾਂਦਾ ਹੈ । ਉਸ ਦੇ ਲਈ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ । ਤੁਹਾਡੇ ਚਿਹਰੇ ਦੀ ਸੋਹਣੀ ਜਿਹੀ ਮੁਸਕਾਨ ਹਰ ਕਿਸੇ ਨੂੰ ਆਪਣੇ ਵੱਲ ਆਕ੍ਰਿਸ਼ਤ ਕਰ ਸਕਦੀ ਹੈ ।

Smile

ਹੋਰ ਪੜ੍ਹੋ : ਕੌਣ ਹੈ ਲਾਫਿੰਗ ਬੁੱਧਾ, ਘਰ ‘ਚ ਰੱਖਣਾ ਕਿਊਂ ਮਨਦੇ ਨੇ ਚੰਗਾ

ਸ਼ਿਸ਼ਟਾਚਾਰ 

ਮੁਆਫ਼ੀ, ਨਿਮਰਤਾ ਅਤੇ ਧੰਨਵਾਦ ਇਹ ਅਜਿਹੇ ਗੁਣ ਹਨ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਵੀ ਸੁਖੀ ਜੀਵਨ ਬਿਤਾ ਸਕਦੇ ਹੋ । ਜੇ ਤੁਹਾਡੇ ਤੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਅੱਗੋਂ ਬਹਿਸ ਕਰਨ ਦੀ ਬਜਾਏ ਜੇ ਤੁਸੀਂ ਆਪਣੀ ਗਲਤੀ ਲਈ ਮੁਆਫ਼ੀ ਮੰਗ ਲੈਂਦੇ ਹੋ ਤਾਂ ਗੱਲ ਉੱਥੇ ਹੀ ਮੁੱਕ ਜਾਂਦੀ ਹੈ। ਇਸ ਦੇ ਨਾਲ ਹੀ ਇਨਸਾਨ ਨੂੰ ਆਪਣੇ ਜੀਵਨ ‘ਚ ਨਿਮਰਤਾ ਧਾਰਨ ਵੀ ਕਰਨੀ ਚਾਹੀਦੀ ਹੈ ।ਇਸ ਦੇ ਨਾਲ ਹੀ ਕਿਸੇ ਤੋਂ ਕੋਈ ਚੀਜ਼ ਲਓ ਜਾਂ ਫਿਰ ਤੁਹਾਡੀ ਕੋਈ ਔਖੇ ਵੇਲੇ ਮਦਦ ਕਰਦਾ ਹੈ ਤਾਂ ਉਸ ਦਾ ਧੰਨਵਾਦ ਕਰਨਾ ਕਦੇ ਨਾਂ ਭੁੱਲੋ। ਕੁੜੀਆਂ ਨੂੰ ਵੀ ਸ਼ਿਸ਼ਟਾਚਾਰ ਵਾਲੇ ਮੁੰਡੇ ਆਕ੍ਰਸ਼ਿਤ ਕਰਦੇ ਹਨ ।

Courtesy

ਇੱਕ ਸਾਥੀ

ਪਿਆਰ ਇੱਕ ਅਜਿਹਾ ਅਹਿਸਾਸ ਹੈ ਜੋ ਕਿਸੇ ਦੀ ਵੀ ਜ਼ਿੰਦਗੀ ਨੂੰ ਪੂਰਾ ਕਰ ਦਿੰਦਾ ਹੈ। ਮਰਦ ਹੋਵੇ ਜਾਂ ਔਰਤ ਹਰ ਕੋਈ ਪਿਆਰ ਨੂੰ ਲੋਚਦਾ ਹੈ ।ਇਸ ਲਈ ਇੱਕ ਚੰਗਾ ਸਾਥੀ ਮਿਲ ਜਾਵੇ ਅਤੇ ਉਹ ਵੀ ਪਿਆਰ ਕਰਨ ਵਾਲਾ ਤਾਂ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ ।

ਵਧੀਆ ਪਰਫਿਊਮ

ਵਧੀਆ ਖ਼ੁਸ਼ਬੂ ਹਰ ਕਿਸੇ ਨੂੰ ਆਪਣੇ ਵੱਲ ਖਿੱਚਦੀ ਹੈ ।ਤੁਸੀਂ ਆਪਣੇ ਜੀਵਨ ‘ਚ ਸਾਫ਼ ਸਫ਼ਾਈ ਨੂੰ ਅਪਣਾਓ ਅਤੇ ਸੁਚੱਜੇ ਢੰਗ ਨਾਲ ਰਹੋ ਤਾਂ ਹਰ ਕੋਈ ਤੁਹਾਡੀ ਤਾਰੀਫ ਕਰੇਗਾ । ਇਸ ਦੇ ਨਾਲ ਹੀ ਰੁਟੀਨ ‘ਚ ਨਹਾਉਣਾ ਅਤੇ ਚੰਗੇ ਪਰਫਿਊਮ ਦਾ ਇਸਤੇਮਾਲ ਕਰਨ ਦੇ ਨਾਲ ਤੁਹਾਡਾ ਪਾਰਟਨਰ ਵੀ ਤੁਹਾਡੇ ਵੱਲ ਆਕ੍ਰਸ਼ਿਤ ਹੋਵੇਗਾ ।

ਸਿੱਖਿਆ

ਅੱਜ ਕੱਲ੍ਹ ਦੇ ਜ਼ਮਾਨੇ ‘ਚ ਹਰ ਕਿਸੇ ਦੇ ਲਈ ਸਿੱਖਿਅਤ ਹੋਣਾ ਬਹੁਤ ਜ਼ਰੂਰੀ ਹੈ । ਕਿਉਂਕਿ ਅਨਪੜ੍ਹ ਵਿਅਕਤੀ ਦੇ ਲਈ ਕਾਲਾ ਅੱਖਰ ਭੈਂਸ ਬਰਾਬਰ ਹੁੰਦਾ ਹੈ । ਕਿਉਂਕਿ ਪੜ੍ਹ ਲਿਖ ਕੇ ਤੁਸੀਂ ਨਾ ਸਿਰਫ਼ ਇੱਕ ਵਧੀਆ ਜ਼ਿੰਦਗੀ ਜਿਉਂ ਸਕਦੇ ਹੋ, ਬਲਕਿ ਕੋਈ ਚੰਗੀ ਨੌਕਰੀ ਹਾਸਲ ਕਰਕੇ ਆਪਣੇ ਪੈਰਾਂ ‘ਤੇ ਵੀ ਖੜੇ ਹੋ ਸਕਦੇ ਹੋ ।

ਸਟਾਈਲਿਸ਼ ਜੁੱਤੀਆਂ

ਤੁਹਾਡੀ ਡ੍ਰੈਸਿੰਗ ਸੈਂਸ ਦੇ ਨਾਲ-ਨਾਲ ਜੁੱਤੀਆਂ ਵੀ ਤੁਹਾਡੇ ਕਿਰਦਾਰ ਨੂੰ ਬਿਆਨ ਕਰਨ ‘ਚ ਬਹੁਤ ਵੱਡਾ ਰੋਲ ਨਿਭਾਉਂਦੀਆਂ ਹਨ । ਇਸ ਲਈ ਤੁਸੀਂ ਵਧੀਆ ਡ੍ਰੈਸ ਦੇ ਨਾਲ ਨਾਲ ਇੱਕ ਸਟਾਈਲਿਸ਼ ਜੁੱਤੀਆਂ ਵੀ ਪਹਿਨੋ । ਕਿਉਂਕਿ ਔਰਤਾਂ ਤੁਹਾਡੀ ਡ੍ਰੈਸਿੰਗ ਸੈਂਸ ਦੇ ਨਾਲ – ਨਾਲ ਜੁੱਤੀਆਂ ‘ਤੇ ਵੀ ਧਿਆਨ ਦਿੰਦੀਆਂ ਹਨ ।

 ਆਤਮ ਵਿਸ਼ਵਾਸ਼

ਆਤਮ ਵਿਸ਼ਵਾਸ਼ ਅਜਿਹਾ ਗੁਣ ਹੈ, ਜਿਸ ਨੂੰ ਅਪਣਾਏ ਬਗੈਰ ਤੁਸੀਂ ਜ਼ਿੰਦਗੀ ‘ਚ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ।ਕਿਸੇ ਵੀ ਕੰਮ ਨੂੰ ਕਰਨ ਦੇ ਲਈ ਤੁਹਾਡੇ ਅੰਦਰ ਆਤਮ-ਵਿਸ਼ਵਾਸ਼ ਹੋਣਾ ਬਹੁਤ ਜ਼ਰੂਰੀ ਹੈ । ਹਰ ਸਥਿਤੀ ‘ਚ ਭਾਵੇਂ ਕਿੰਨੀ ਵੀ ਨਿਰਾਸ਼ਾ ਭਰੇ ਹਾਲਾਤ ਕਿਉਂ ਨਾ ਹੋਣ ਆਪਣਾ ਆਤਮ-ਵਿਸ਼ਵਾਸ਼ ਬਣਾ ਕੇ ਰੱਖੋ।

 

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network