ਨੌਂ ਸਾਲ ਦਾ ਇਹ ਮੁੰਡਾ ਇਹ ਕੰਮ ਕਰਕੇ ਕਮਾਉਂਦਾ ਹੈ ਕਰੋੜਾਂ ਰੁਪਏ

written by Rupinder Kaler | December 24, 2020

ਸੋਸ਼ਲ ਮੀਡੀਆ ਤੋਂ ਬਹੁਤ ਸਾਰੇ ਲੋਕ ਪੈਸਾ ਕਮਾਉਂਦੇ ਹਨ । ਪਰ ਇੱਕ ਨੌਜਵਾਨ ਨੇ ਇਸ ਮਾਮਲੇ ਵਿੱਚ ਸਭ ਨੂੰ ਪਿੱਛੇ ਛੱਡ ਦਿੱਤਾ ਹੈ । ਯੂ-ਟਿਊਬ ਨੇ ਰਿਆਨ ਕਾਜ਼ੀ ਨਾਂਅ ਦੇ ਇੱਕ ਨੌਂ ਸਾਲ ਦੇ ਬੱਚੇ ਨੂੰ 2020 ਵਿਚ ਸਭ ਤੋਂ ਵੱਧ ਅਦਾਇਗੀ ਕੀਤੀ ਹੈ। ਅਮਰੀਕਾ ਦੇ ਟੈਕਸਾਸ ਵਿਚ ਰਹਿਣ ਵਾਲੇ ਇਸ ਬੱਚੇ ਨੇ ਯੂ-ਟਿਊਬ ਚੈਨਲ ਤੋਂ 29.5 ਮਿਲੀਅਨ ਡਾਲਰ ਦੀ ਕਮਾਈ ਕਰਕੇ ਸਭ ਨੂੰ ਹੈਰਾਨ ਕੀਤਾ ਹੈ। ਹੋਰ ਪੜ੍ਹੋ :

ਰਿਆਨ ਕਾਜ਼ੀ ਆਪਣਾ ਯੂਟਿਊਬ ਚੈਨਲ "ਰਿਆਨਜ਼ ਵਰਲਡ" ਨਾਂ ਨਾਲ ਚਲਾਉਂਦਾ ਹੈ। ਇਸ ਵਿਚ ਉਹ ਖਿਡੌਣਿਆਂ ਦੀ ਅਨਬੌਕਸਿੰਗ ਵੀਡੀਓ ਬਣਾਉਂਦਾ ਹੈ ਅਤੇ ਆਪਣੇ ਫੋਲੋਅਰਸ ਨੂੰ ਇਸ ਬਾਰੇ ਦੱਸਦਾ ਹੈ। ਰਿਆਨ ਨੂੰ ਇੰਟਰਨੈੱਟ 'ਤੇ ਚਾਈਲਡ ਇੰਫਲੁਏਂਸਰ ਵਜੋਂ ਪਛਾਣ ਮਿਲੀ ਹੈ। ਕਾਜੀ ਨੇ ਮਾਰਚ 2015 ਵਿੱਚ ਪਹਿਲੀ ਵਾਰ ਇੱਕ ਯੂਟਿਊਬ ਵੀਡੀਓ ਬਣਾਇਆ ਸੀ। ਦੂਜੇ ਬੱਚਿਆਂ ਨੇ ਰਿਆਨ ਨੂੰ ਆਪਣੀ ਉਮਰ ਦੇ ਪਲੇਟਫਾਰਮਾਂ 'ਤੇ ਅਨਬੌਕਸਿੰਗ ਅਤੇ ਸਮੀਖਿਆ ਕਰਦੇ ਦੇਖਿਆ। ਇਸ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕਾਂ ਨੇ ਯੂਟਿਊਬ 'ਤੇ ਉਸ ਨੂੰ ਫੋਲੋ ਕਰਨਾ ਸ਼ੁਰੂ ਕੀਤਾ ਅਤੇ ਉਸ ਨੂੰ ਨਵੀਂ ਪਛਾਣ ਮਿਲੀ।ਰਿਆਨ ਕਾਜੀ ਇਸ ਸਮੇਂ 9 ਯੂਟਿਊਬ ਚੈਨਲ ਚਲਾਉਂਦਾ ਹੈ। ਯੂਟਿਊਬ 'ਤੇ ਉਸ ਦੇ ਚੈਨਲ ਨੂੰ 41.7 ਮਿਲੀਅਨ ਤੋਂ ਵੱਧ ਲੋਕਾਂ ਸਬਸਕ੍ਰਾਈਬ ਕੀਤਾ ਹੋਇਆ ਹੈ।

0 Comments
0

You may also like