ਦੋ ਹੋਰ ਪੰਜਾਬੀ ਫ਼ਿਲਮਾਂ ਦਾ ਹੋਇਆ ਐਲਾਨ, 2020 'ਚ ਦੇਖਣ ਨੂੰ ਮਿਲੇਗੀ 'ਡਾਕੂਆਂ ਦਾ ਮੁੰਡਾ 2' ਤੇ 'ਮੰਗਲ ਤਾਰਾ'
Aaseen Khan
September 12th 2019 06:12 PM --
Updated:
September 12th 2019 06:17 PM
ਪੰਜਾਬੀ ਸਿਨੇਮਾ ਦਿਨੋਂ ਦਿਨ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਜਿੱਥੇ ਇੰਡਸਟਰੀ ਦੇ ਕਈ ਪੁਰਾਣੇ ਮੇਕਰਸ ਵੱਲੋਂ ਫ਼ਿਲਮਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਉੱਥੇ ਹੀ ਨਵੇਂ ਨਿਰਮਾਤਾ ਵੀ ਪੰਜਾਬੀ ਸਿਨੇਮਾ 'ਚ ਆ ਰਹੇ ਹਨ। ਡਰੀਮ ਰਿਆਲਟੀ ਫ਼ਿਲਮਜ਼ ਪੰਜਾਬੀ ਸਿਨੇਮਾ ਦਾ ਨਾਮੀ ਪ੍ਰੋਡਕਸ਼ਨ ਹਾਊਸ ਹੈ। ਡਰੀਮ ਰਿਆਲਟੀ ਫ਼ਿਲਮਜ਼ ਅਤੇ ਓਮਜੀ ਸਟਾਰ ਸਟੂਡੀਓ ਹੁਣ 2020 'ਚ ਦੋ ਵੱਡੀਆਂ ਫ਼ਿਲਮਾਂ ਲਈ ਕੋਲੈਬੋਰੇਟ ਕਰਨ ਜਾ ਰਹੇ ਹਨ। ਜੀ ਹਾਂ ਰੁਪਿੰਦਰ ਗਾਂਧੀ ਪਹਿਲੀ ਅਤੇ ਦੂਜੀ, ਡਾਕੂਆਂ ਦਾ ਮੁੰਡਾ, ਕਾਕਾ ਜੀ ਅਤੇ ਡੀ.ਐੱਸ.ਪੀ.ਦੇਵ ਦੀ ਸਫ਼ਲਤਾ ਤੋਂ ਬਾਅਦ ਹੁਣ ਡਾਕੂਆਂ ਦਾ ਮੁੰਡਾ 2 ਅਤੇ ਮੰਗਲ ਤਾਰਾ ਦਾ ਐਲਾਨ ਕਰ ਦਿੱਤਾ ਗਿਆ ਹੈ।