ਸੁਰਿੰਦਰ ਸ਼ਿੰਦਾ ਅਤੇ ਦਲੇਰ ਮਹਿੰਦੀ ਜਲਦ ਇਕੱਠੇ ਲੈ ਕੇ ਆ ਸਕਦੇ ਹਨ ਕੁਝ ਨਵਾਂ

By  Aaseen Khan July 10th 2019 12:59 PM

ਬਾਲੀਵੁੱਡ ਅਤੇ ਪੰਜਾਬ ਦੀ ਦਮਦਾਰ ਅਵਾਜ਼ ਦਲੇਰ ਮਹਿੰਦੀ ਜਿੰਨ੍ਹਾਂ ਨੇ ਬਹੁਤ ਵੱਡੇ ਹਿੱਟ ਗੀਤ ਬਾਲੀਵੁੱਡ ਤੇ ਪੰਜਾਬ ਨੂੰ ਦਿੱਤੇ ਹਨ। ਉੱਥੇ ਹੀ ਪੰਜਾਬੀ ਸੰਗੀਤ ਨੂੰ ਸਿਖਰਾਂ 'ਤੇ ਲੈ ਕੇ ਆਉਣ 'ਚ ਵੱਡਾ ਯੋਗਦਾਨ ਪਾਉਣ ਵਾਲੇ ਗਾਇਕ ਸੁਰਿੰਦਰ ਸ਼ਿੰਦਾ ਦਾ ਨਾਮ ਪੰਜਾਬ ਦੇ ਲਜੈਂਡਰੀ ਗਾਇਕਾਂ 'ਚ ਆਉਂਦਾ ਹੈ। ਹੁਣ ਇਹ ਦੋਨੋ ਗਾਇਕ ਬਹੁਤ ਜਲਦ ਇਕੱਠੇ ਨਵਾਂ ਪ੍ਰੋਜੈਕਟ ਲੈ ਕੇ ਆ ਸਕਦੇ ਹਨ। ਜੀ ਹਾਂ ਗਾਇਕ ਦਲੇਰ ਮਹਿੰਦੀ ਨੇ ਆਪਣੇ ਸ਼ੋਸ਼ਲ ਮੀਡੀਆ 'ਤੇ ਸੁਰਿੰਦਰ ਸ਼ਿੰਦਾ ਜੀ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਉਹਨਾਂ ਦਾ ਕਹਿਣਾ ਹੈ 'ਸੁਰਿੰਦਰ ਸ਼ਿੰਦਾ ਜੀ ਨਾਲ ਸ਼ੂਟ ਬਹੁਤ ਵਧੀਆ ਰਿਹਾ ਜਿਹੜਾ ਕਿ ਸਰਸਵਤੀ ਮਿਊਜ਼ਿਕ ਕਾਲਜ 'ਚ ਹੋਇਆ।' ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਦੀਆਂ ਇਹ ਵੱਡੀਆਂ ਸਖਸ਼ੀਅਤਾਂ ਇਕੱਠੀਆਂ ਨਜ਼ਰ ਆ ਸਕਦੀਆਂ ਹਨ। ਸੁਰਿੰਦਰ ਸ਼ਿੰਦਾ ਜਿੰਨ੍ਹਾਂ ਦਾ ਹਰ ਪੰਜਾਬੀ ਅੱਜ ਵੀ ਮੁਰੀਦ ਹੈ ਗੀਤਾਂ ਦੇ ਨਾਲ ਨਾਲ ਆਪਣੇ ਸਮੇਂ 'ਚ ਸੁਰਿੰਦਰ ਸ਼ਿੰਦਾ ਕਈ ਪੰਜਾਬੀ ਫ਼ਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ।

ਹੋਰ ਵੇਖੋ : ਸੋਨਮ ਬਾਜਵਾ ਤੇ ਨਿੰਜਾ ਦੀ ਬਣੇਗੀ ਜੋੜੀ, ਨਵੀਂ ਫ਼ਿਲਮ ਦੇ ਸੈੱਟ ਤੋਂ ਸਾਹਮਣੇ ਆਈ ਤਸਵੀਰ

 

View this post on Instagram

 

It was awesome to shoot with Punjab’s legendary icon @surindershindaofficial bhaji yesterday at @saraswatimusiccollege With @kawaljeetprince Stay tuned!!! @vibhor.saini

A post shared by Dr. DalerMehndi (@dalersmehndi) on Jul 9, 2019 at 11:52pm PDT

ਉੱਥੇ ਹੀ ਪੌਪ ਸਿੰਗਰ ਦਲੇਰ ਮਹਿੰਦੀ ਪੰਜਾਬ ਦੇ ਨਾਲ ਨਾਲ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਦੇ ਟਾਈਟਲ ਟਰੈਕਸ ਨੂੰ ਅਵਾਜ਼ ਦੇ ਚੁੱਕੇ ਹਨ। ਦੇਖਣਾ ਹੋਵੇਗਾ ਹੁਣ ਦਲੇਰ ਮਹਿੰਦੀ ਅਤੇ ਸੁਰਿੰਦਰ ਸ਼ਿੰਦਾ ਕਿਹੜਾ ਨਵਾਂ ਪ੍ਰੋਜੈਕਟ ਇਕੱਠੇ ਲੈ ਕੇ ਆਉਂਦੇ ਹਨ।

Related Post