ਇਸ ਵਜ੍ਹਾ ਕਰਕੇ 11 ਸਾਲ ਦੀ ਉਮਰ 'ਚ ਘਰੋਂ ਭੱਜ ਗਏ ਸਨ ਦਲੇਰ ਮਹਿੰਦੀ, ਇਸ ਲਈ ਰੱਖਿਆ ਗਿਆ ਦਲੇਰ ਮਹਿੰਦੀ ਨਾਂਅ 

By  Rupinder Kaler August 19th 2019 02:21 PM -- Updated: August 19th 2019 02:24 PM

ਦਲੇਰ ਮਹਿੰਦੀ ਉਹ ਪੰਜਾਬੀ ਗਾਇਕ ਹੈ ਜਿਸ ਨੇ ਪੰਜਾਬੀ ਮਿਊਜ਼ਿਕ ਨੂੰ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚਾਇਆ । ਬਿਹਾਰ ਦੇ ਪਟਨਾ ਵਿੱਚ ਜਨਮੇ ਦਲੇਰ ਮਹਿੰਦੀ ਨੂੰ ਸੰਗੀਤ ਵਿਰਾਸਤ ਵਿੱਚ ਹੀ ਮਿਲਿਆ ਸੀ, ਇਹੀ ਕਾਰਨ ਹੈ ਕਿ ਉਹਨਾਂ ਨੂੰ ਸੰਗੀਤ ਦਾ ਸ਼ੌਂਕ ਬਚਪਨ ਤੋਂ ਹੀ ਸੀ । ਬਚਪਨ ਵਿੱਚ ਦਲੇਰ ਮਹਿੰਦੀ ਦਾ ਨਾਂ ਦਲੇਰ ਸਿੰਘ ਸੀ । ਦਰਅਸਲ ਉਹਨਾਂ ਦੇ ਮਾਤਾ ਪਿਤਾ ਨੇ ਡਾਕੂ ਦਲੇਰ ਸਿੰਘ ਤੋਂ ਪ੍ਰਭਾਵਿਤ ਹੋ ਕੇ ਰੱਖਿਆ ਸੀ ।

https://www.instagram.com/p/B1S4aoQhgCu/

ਜਦੋਂ ਦਲੇਰ ਵੱਡੇ ਹੋਏ ਤਾਂ ਮਸ਼ਹੂਰ ਗਾਇਕ ਪਰਵੇਜ ਮਹਿੰਦੀ ਦੇ ਨਾਂ ਤੇ ਉਹਨਾਂ ਦੇ ਨਾਂਅ ਦੇ ਅੱਗੇ ਮਹਿੰਦੀ ਲਗਾ ਦਿੱਤਾ ਗਿਆ । ਦਲੇਰ ਮਹਿੰਦੀ ਨੂੰ ਬਚਪਨ ਤੋਂ ਹੀ ਰਾਗ ਤੇ ਸ਼ਬਦ ਗਾਉਣ ਦੀ ਸਿੱਖਿਆ ਦਿੱਤੀ ਗਈ ਸੀ । ਦਲੇਰ ਮਹਿੰਦੀ ਨੂੰ ਗਾਣੇ ਗਾਉਣ ਦਾ ਅਜਿਹਾ ਸ਼ੌਂਕ ਸੀ ਕਿ ਉਹਨਾਂ ਨੇ 11 ਸਾਲਾਂ ਦੀ ਉਮਰ ਵਿੱਚ ਆਪਣਾ ਘਰ ਛੱਡ ਦਿੱਤਾ ਸੀ ।

https://www.instagram.com/p/B0-0mMahW63/

ਘਰੋਂ ਭੱਜ ਕੇ ਉਹ ਗੋਰਖਪੁਰ ਆ ਗਏ ਸਨ ਇੱਥੇ ਮਹਿੰਦੀ ਨੇ ਉਸਤਾਦ ਰਾਹਤ ਅਲੀ ਖ਼ਾਨ ਸਾਹਿਬ ਤੋਂ ਸੰਗੀਤ ਦੇ ਗੁਰ ਸਿੱਖੇ ਸਨ । 13 ਸਾਲਾਂ ਦੀ ਉਮਰ ਵਿੱਚ ਦਲੇਰ ਨੇ 2੦ ਹਜ਼ਾਰ ਲੋਕਾਂ ਦੇ ਇੱਕਠ ਦੇ ਸਾਹਮਣੇ ਜੋਨਪੁਰ ਵਿੱਚ ਸਟੇਜ ਪਰਫਾਰਮੈਂਸ ਦਿੱਤੀ ਸੀ । ਦਲੇਰ ਮਹਿੰਦੀ ਦੇ ਬਹੁਤ ਸਾਰੇ ਗਾਣੇ ਹਿੱਟ ਹੋਏ ਪਰ ਇੱਕ ਗਾਣੇ ਨੇ ਉਹਨਾਂ ਦੀ ਪੂਰੀ ਦੁਨੀਆ ਵਿੱਚ ਧਾਕ ਜਮਾ ਦਿੱਤੀ ਸੀ, ਤੇ ਉਹ ਗਾਣਾ ਸੀ 'ਬੋਲੋ ਤਾ ਰਾ ਰਾ' ।

https://www.instagram.com/p/B1S1WgIB_sG/

ਦਲੇਰ ਮਹਿੰਦੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਗਾਇਕਾ ਤਰਨਪ੍ਰੀਤ ਨਾਲ ਵਿਆਹ ਕੀਤਾ ਹੈ । ਦਲੇਰ ਚਾਰ ਬੱਚਿਆਂ ਦੇ ਪਿਤਾ ਹਨ । ਉਹਨਾਂ ਦੇ ਬੱਚਿਆਂ ਦਾ ਨਾਂ ਗੁਰਦੀਪ, ਅਜੀਤ, ਪ੍ਰਭਜੋਤ ਤੇ ਰਬਾਬ ਹੈ ।

Related Post