ਦਲੇਰ ਮਹਿੰਦੀ ਹੋਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਤਮਸਤਕ, 'ਗੁਰੂ ਨਾਨਕ ਆਇਆ' ਧਾਰਮਿਕ ਐਲਬਮ ਕੀਤੀ ਰਿਲੀਜ਼

By  Aaseen Khan February 17th 2019 11:17 AM

ਦਲੇਰ ਮਹਿੰਦੀ ਹੋਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਤਮਸਤਕ, 'ਗੁਰੂ ਨਾਨਕ ਆਇਆ' ਧਾਰਮਿਕ ਐਲਬਮ ਕੀਤੀ ਰਿਲੀਜ਼ : ਬਾਲੀਵੁੱਡ ਅਤੇ ਪੰਜਾਬ ਦੇ ਪ੍ਰਸਿੱਧ ਗਾਇਕ ਦਲੇਰ ਮਹਿੰਦੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਹਨ। ਦਰਸ਼ਨ ਕਰਨ ਉਪਰੰਤ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਕ ਵਿਸ਼ੇਸ਼ ਸਮਾਗਮ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮੇਂ ਦਲੇਰ ਮਹਿੰਦੀ ਵੱਲੋਂ ਗਾਇਨ ਕੀਤੇ ਗਏ ਗੁਰਬਾਣੀ ਸ਼ਬਦਾਂ ਦੀ ਸੀ. ਡੀ. ਰਿਲੀਜ਼ ਕਰਨ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਸਿਰੋਪਾਓ, ਲੋਈ ਅਤੇ ਇਤਿਹਾਸਕ ਪੁਸਤਕ ਦੇ ਕੇ ਸਨਮਾਨਤ ਕੀਤਾ ਗਿਆ।

 

View this post on Instagram

 

?

A post shared by Dr. DalerMehndi (@dalersmehndi) on Feb 16, 2019 at 8:16pm PST

ਸ਼੍ਰੀ ਗੁਰੂ ਨਾਨਕ ਸਾਹਿਬ ਦੇ 550 ਵੇਂ ਪ੍ਰਕਾਸ਼ ਪੁਰਬ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਲੇਰ ਮਹਿੰਦੀ ਵੱਲੋਂ 'ਗੁਰੂ ਨਾਨਕ ਆਇਆ' ਧਾਰਮਿਕ ਐਲਬਮ ਰਿਲੀਜ਼ ਕੀਤੀ ਗਈ ਹੈ। ਦੱਸ ਦਈਏ ਗਾਇਕ ਦਲੇਰ ਮਹਿੰਦੀ ਨੇ ਇਸ ਤੋਂ ਪਹਿਲਾਂ ਵੀ 300 ਸਾਲਾ ਸ਼ਤਾਬਦੀ ਸਮਾਰੋਹ ਮੌਕੇ ’ਤੇ ਵੀ ਧਾਰਮਕ ਗੀਤ ਗਾਏ ਹਨ।

ਹੋਰ ਵੇਖੋ : ਗੁਰੂ ਸਾਹਿਬਾਨਾਂ ਦੀ ਅਣਮੁੱਲੀ ਦਾਤ ਲੰਗਰ ਦੀ ਜਾਣੋ ਕੀ ਹੈ ਅਹਿਮੀਅਤ, ਦੇਖੋ ਵੀਡੀਓ

 

View this post on Instagram

 

Talking about the AMAzing blessed opportunity to sing #GuruNanakAaya. Link in bio

A post shared by Dr. DalerMehndi (@dalersmehndi) on Feb 16, 2019 at 8:17pm PST

ਇਸ ਵਾਰ ਵੀ ਦਲੇਰ ਮਹਿੰਦੀ ਵੱਲੋਂ ਪੂਰੇ ਸੰਸਾਰ ਨੂੰ ਤਾਰਨ ਵਾਲੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਸ਼ਬਦ ਗਾਇਨ ਗਾਇਆ ਗਿਆ ਹੈ। ਇਹ ਸੀ.ਡੀ. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕੀਤੀ ਗਈ ਹੈ। ਦਲੇਰ ਮਹਿੰਦੀ ਵੱਲੋਂ ਦਰਬਾਰ ਸਾਹਿਬ ਨਤਮਸਤਕ ਹੋਣ ਦੀਆਂ ਤਸਵੀਰਾਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਗਈਆਂ ਹਨ।

Related Post