ਦਲੇਰ ਮਹਿੰਦੀ ਦੇ ਬੇਟੇ ਨੇ ਮਨਾਇਆ ਜਨਮ ਦਿਨ, ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

By  Shaminder July 2nd 2021 11:36 AM

ਦਲੇਰ ਮਹਿੰਦੀ ਦੇ ਬੇਟੇ ਗੁਰਦੀਪ ਮਹਿੰਦੀ ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ । ਇਸ ਮੌਕੇ ਉਨ੍ਹਾਂ ਨੇ ਆਪਣੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗੁਰਦੀਪ ਮਹਿੰਦੀ ਨੇ ਆਪਣੇ ਪ੍ਰਸ਼ੰਸਕਾਂ ਦਾ ਸ਼ੁਕਰੀਆ ਅਦਾ ਵੀ ਕੀਤਾ ਹੈ । ਗੁਰਦੀਪ ਮਹਿੰਦੀ ਦੇ ਜਨਮ ਦਿਨ ‘ਤੇ ਉਸ ਦੀ ਭੈਣ ਅਜੀਤ ਮਹਿੰਦੀ ਅਤੇ ਜੀਜੇ ਨਵਰਾਜ ਹੰਸ ਨੇ ਵੀ ਵਧਾਈ ਦਿੱਤੀ ਹੈ ।

gurdeep , Image From Instagram

ਹੋਰ ਪੜ੍ਹੋ : ਪਤਨੀ ਗੀਤਾ ਬਸਰਾ ਨਾਲ ਮੁੰਬਈ ‘ਚ ਹਰਭਜਨ ਸਿੰਘ ਬਿਤਾ ਰਹੇ ਸਮਾਂ, ਵੀਡੀਓ ਵਾਇਰਲ 

gurdeep with mika singh Image From Instagram

ਗੁਰਦੀਪ ਮਹਿੰਦੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਆਪਣੇ ਪਿਤਾ ਦੇ ਪੂਰਨਿਆਂ ‘ਤੇ ਚੱਲਦੇ ਹੋਏ ਉਸ ਨੇ ਵੀ ਗਾਇਕੀ ‘ਚ ਮਹਾਰਤ ਹਾਸਲ ਕੀਤੀ ਹੈ । ਹੁਣ ਤੱਕ ਉਹ ਕਈ ਹਿੱਟ ਗੀਤ ਗਾ ਚੁੱਕਿਆ ਹੈ ਅਤੇ ਲਗਾਤਾਰ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕਿਆ ਹੈ ।

Gurdeep with mother Image From Instagram

ਗੁਰਦੀਪ ਗਾਇਕੀ ਦੇ ਨਾਲ-ਨਾਲ ਭੰਗੜੇ ‘ਚ ਵੀ ਮਾਹਿਰ ਹੈ ਅਕਸਰ ਲਾਈਵ ਸ਼ੋਅ ਦੌਰਾਨ ਉਹ ਭੰਗੜਾ ਪਾਉਂਦਾ ਦੇਖਿਆ ਜਾ ਸਕਦਾ ਹੈ । ਗੁਰਦੀਪ ਮਹਿੰਦੀ ਦਾ ਪੂਰਾ ਪਰਿਵਾਰ ਗਾਇਕੀ ਨੂੰ ਸਮਰਪਿਤ ਹੈ ਅਤੇ ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਪਰਿਵਾਰ ਚੋਂ ਹੀ ਮਿਲੀ ਹੈ ।

 

View this post on Instagram

 

A post shared by Gurdeep Mehndi (@gurdeepmehndi)

Related Post