60 ਸਾਲ ਦੀ ਉਮਰ 'ਚ ਦਾਰਾ ਸਿੰਘ ਨੇ ਨਿਭਾਇਆ ਸੀ ਹਨੂੰਮਾਨ ਦਾ ਰੋਲ, ਅੱਜ ਵੀ ਲੋਕਾਂ ਦੇ ਦਿਲਾਂ 'ਚ ਵੱਸਦਾ ਹੈ ਕਿਰਦਾਰ

By  Aaseen Khan July 12th 2019 04:31 PM

ਦਾਰਾ ਸਿੰਘ ਜਿੰਨ੍ਹਾਂ ਦਾ ਜਨਮ 19 ਨਵੰਬਰ 1928 ਨੂੰ ਪੰਜਾਬ ਦੇ ਪਿੰਡ ਧਰਮੂਚਕ ‘ਚ ਹੋਇਆ ਸੀ । ਉਹ ਆਪਣੇ ਸਮੇਂ ਦੇ ਵੱਡੇ ਭਲਵਾਨਾਂ ਵਿੱਚ ਗਿਣੇ ਜਾਂਦੇ ਸਨ । ਉਹਨਾਂ ਦਾ ਪੂਰਾ ਨਾਮ ਦਾਰਾ ਸਿੰਘ ਰੰਧਾਵਾ ਸੀ। 12 ਜੁਲਾਈ 2012 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਅੱਜ ਦਾਰਾ ਸਿੰਘ ਦੀ ਬਰਸੀ ਮਨਾਈ ਜਾ ਰਹੀ ਹੈ। ਮਜ਼ਬੂਤ ਸਰੀਰ ਤੇ ਉੱਚੇ ਕੱਦ ਵਾਲੇ ਦਾਰਾ ਸਿੰਘ ਨੂੰ ਬਚਪਨ ਤੋਂ ਹੀ ਕੁਸ਼ਤੀ ਦਾ ਬਹੁਤ ਸ਼ੌਕ ਸੀ।

dara Singh deth anniversery 12th July know about his life Dara Singh

ਦਾਰਾ ਸਿੰਘ ਨੇ ਇੱਕ ਵਾਰ ਕਿਹਾ ਸੀ ਕਿ ਕੁਸ਼ਤੀ ਨੇ ਉਨ੍ਹਾਂ ਨੂੰ ਪਛਾਣ ਦਿੱਤੀ ਹੈ ਤੇ ਦੌਲਤ ਉਨ੍ਹਾਂ ਨੂੰ ਫਿਲਮਾਂ ਤੋਂ ਮਿਲੀ ਹੈ। ਸ਼ੁਰੂ ਦੇ ਦਿਨਾਂ ਵਿੱਚ ਦਾਰਾ ਸਿੰਘ ਆਪਣੀ ਕਲਾ ਦਾ ਪ੍ਰਦਰਸ਼ਨ ਕਸਬਿਆਂ ਅਤੇ ਸ਼ਹਿਰਾਂ ‘ਚ ਹੀ ਕਰਦੇ ਰਹੇ ਤੇ ਬਾਅਦ ਵਿੱਚ ਉਹਨਾਂ ਨੇ ਕੌਮਾਂਤਰੀ ਪੱਧਰ ਦੇ ਪਹਿਲਾਵਨਾਂ ਨਾਲ ਮੁਕਾਬਲਾ ਕੀਤਾ।ਰੁਸਤਮ-ਏ-ਪੰਜਾਬ ਅਤੇ ਰੁਸਤਮ-ਏ-ਹਿੰਦ ਨਾਂ ਨਾਲ ਜਾਣੇ ਜਾਂਦੇ ਦਾਰਾ ਸਿੰਘ ਰਾਸ਼ਟਰੀ ਮੰਡਲ ਖੇਡਾਂ ਵਿੱਚ ਵੀ ਕੁਸ਼ਤੀ ਚੈਂਪਿਅਨ ਰਹੇ। ਭਲਵਾਨੀ ਦੇ ਨਾਲ ਨਾਲ ਉਹਨਾਂ ਨੇ ਫਿਲਮਾਂ ਵਿੱਚ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਪਰਦੇ ‘ਤੇ ਕਮੀਜ਼ ਉਤਾਰਨ ਵਾਲੇ ਉਹ ਪਹਿਲੇ ਹੀਰੋ ਸੀ।

ਹੋਰ ਵੇਖੋ : ਸਿੱਧੂ ਮੂਸੇ ਵਾਲਾ ਦਾ ਹਥਿਆਰ ਗੀਤ ‘ਸਿਕੰਦਰ 2’ ਫ਼ਿਲਮ ‘ਚ ਹੋਇਆ ਰਿਲੀਜ਼, ਫ਼ਿਲਮ ਨੂੰ ਲਗਾ ਰਿਹਾ ਹੈ ਚਾਰ ਚੰਨ

Dara Singh Dara Singh

ਦਾਰਾ ਸਿੰਘ ਹਨੂੰਮਾਨ ਦੇ ਕਿਰਦਾਰ ਲਈ ਵੀ ਦੁਨੀਆਂ ਭਰ 'ਚ ਮਸ਼ਹੂਰ ਹਨ। ਉਹਨਾਂ ਨੇ 60 ਸਾਲ ਦੀ ਉਮਰ ਚ ਦੂਰਦਰਸ਼ਨ 'ਤੇ ਚਲਦੇ ਉਸ ਸਮੇਂ ਦੇ ਟੀਵੀ ਸੀਰੀਅਲ 'ਚ ਹਨੂੰਮਾਨ ਦਾ ਕਿਰਦਾਰ ਨਿਭਾਇਆ ਸੀ। ਰਾਮਨੰਦ ਸਾਗਰ ਦਾ ਇਹ ਟੀਵੀ ਸੀਰੀਅਲ 80 ਦੇ ਦਹਾਕੇ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਪ੍ਰੋਗਰਾਮ ਸੀ। ਰਿਪੋਰਟਾਂ ਮੁਤਾਬਿਕ ਇਸ ਸੀਰੀਅਲ ਦੀ ਵਿਉਵਰਸ਼ਿਪ ਉਹਨਾਂ ਸਮਿਆਂ 'ਚ 82 ਫ਼ੀਸਦੀ ਸੀ। ਕਈ ਰਿਪੋਰਟਾਂ ਅਤੇ ਵੈਬਸਾਈਟਸ ਦੇ ਮੁਤਾਬਿਕ ਦੂਰਦਰਸ਼ਨ ਇਸ ਸੀਰੀਅਲ ਦੇ ਇੱਕ ਐਪੀਸੋਡ ਤੋਂ ਲੱਗਭਗ 40 ਲੱਖ ਦੀ ਕਮਾਈ ਕਰਦਾ ਸੀ। ਉਹਨਾਂ ਦੇ ਹਨੂੰਮਾਨ ਦਾ ਉਹ ਰੋਲ ਅੱਜ ਵੀ ਦਰਸ਼ਕਾਂ ਦੇ ਦਿਲਾਂ 'ਚ ਅਮਰ ਹੈ।

dara Singh deth anniversery 12th July know about his life Dara Singh

ਸਿਕੰਦਰ-ਏ-ਆਜਮ ਅਤੇ ਡਾਕੂ ਮੰਗਲ ਸਿੰਘ ਵਰਗੀਆਂ ਫਿਲਮਾਂ ਤੋਂ ਆਪਣਾ ਕਰਿਅਰ ਸ਼ੁਰੂ ਕਰਨ ਵਾਲੇ ਦਾਰਾ ਸਿੰਘ ਆਖ਼ਰੀ ਵਾਰ ਇਮਤਿਆਜ਼ ਅਲੀ ਦੀ 2007 ਵਿੱਚ ਰਿਲੀਜ਼ ਹੋਈ ਫਿਲਮ ‘ਜਬ ਵੀ ਮੇਟ’ ਵਿੱਚ ਅਦਾਕਾਰਾ ਕਰੀਨਾ ਕਪੂਰ ਦੇ ਦਾਦਾ ਦੇ ਰੋਲ ਵਿੱਚ ਨਜ਼ਰ ਆਏ ਸੀ।

dara Singh deth anniversery 12th July know about his life Dara Singh

Related Post