ਕਲਯੁੱਗੀ ਰਿਸ਼ਤਿਆਂ ਦੀ ਸੱਚਾਈ ਬਿਆਨ ਕਰੇਗੀ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ 'ਦਰਅਸਲ'

By  Aaseen Khan August 3rd 2019 04:35 PM -- Updated: August 3rd 2019 04:39 PM

ਪੀਟੀਸੀ ਬਾਕਸ ਆਫ਼ਿਸ ਦੇ ਤਹਿਤ ਹਰ ਹਫ਼ਤੇ ਦਿਖਾਈਆਂ ਜਾਂਦੀਆਂ ਨਵੀਆਂ ਫ਼ਿਲਮਾਂ ਦੇ ਸਿਲਸਿਲੇ 'ਚ ਇਸ ਵਾਰ ਪੰਜਾਬੀ ਰੰਗ ਮੰਚ ਦੇ ਵੱਡੇ ਨਾਮ ਪਾਲੀ ਭੁਪਿੰਦਰ ਦੇ ਨਿਰਦੇਸ਼ਨ 'ਚ ਫ਼ਿਲਮਾਈ ਗਈ ਸ਼ੌਰਟ ਫ਼ਿਲਮ 'ਦਰਅਸਲ' ਦਾ ਵਰਲਡ ਟੀਵੀ ਪ੍ਰੀਮੀਅਰ 9 ਅਗਸਤ ਨੂੰ ਹੋਣ ਜਾ ਰਿਹਾ ਹੈ।

ptc box office 'Darasal' ptc box office 'Darasal'

ਇਸ ਫ਼ਿਲਮ ਦੀ ਕਹਾਣੀ ਅੱਜ ਦੇ ਕਲਯੁੱਗੀ ਰਿਸ਼ਤਿਆਂ ਦੀ ਸਚਾਈ, ਅਤੇ ਬਦਲੇ ਲਈ ਰਿਸ਼ਤਿਆਂ ਨੂੰ ਕਿੰਝ ਤਾਕ 'ਤੇ ਰੱਖਿਆ ਜਾਂਦਾ ਹੈ ਇਹ ਬਿਆਨ ਕਰਦੀ ਨਜ਼ਰ ਆਵੇਗੀ। ਫ਼ਿਲਮ 'ਦਰਅਸਲ' ਜਿਹੜੀ ਕਿ ਆਸਟ੍ਰੇਲੀਆ 'ਚ ਰਹਿੰਦੇ ਐੱਨ.ਆਰ.ਆਈ. ਲੜਕੇ ਉਸ ਦੇ ਪਿਤਾ ਜਿਹੜਾ 26 ਸਾਲ ਦੀ ਲੜਕੀ ਨਾਲ ਵਿਆਹ ਕਰਵਾ ਲੈਂਦਾ ਹੈ ਦੇ ਆਲੇ ਦੁਆਲੇ ਘੁੰਮਦੀ ਹੈ। ਜਦੋਂ ਆਸਟ੍ਰੇਲੀਆ ਬੈਠੇ ਲੜਕੇ ਨੂੰ ਆਪਣੇ ਪਿਤਾ ਦੇ ਵਿਆਹ ਬਾਰੇ ਪਤਾ ਲੱਗਦਾ ਹੈ ਤਾਂ ਉਹ ਭਾਰਤ ਵਾਪਸ ਆਉਂਦਾ ਹੈ ਤੇ ਆਪਣੇ ਪਿਤਾ ਦੀ ਇਸ ਹਰਕਤ 'ਤੇ ਉਸ ਨਾਲ ਕਾਫੀ ਝਗੜਦਾ ਹੈ।

ptc box office 'Darasal' ptc box office 'Darasal'

ਜਿਸ ਲੜਕੀ ਨਾਲ ਉਸ ਦੇ ਪਿਤਾ ਦਾ ਵਿਆਹ ਹੋਇਆ ਹੁੰਦਾ ਹੈ ਉਸ ਦਾ ਦਿਲ ਲੜਕੇ 'ਤੇ ਯਾਨੀ ਆਪਣੇਮਤਰਏ  ਪੁੱਤਰ 'ਤੇ ਆ ਜਾਂਦਾ ਹੈ ਤੇ ਉਸ ਨੂੰ ਪਸੰਦ ਕਰਨ ਲੱਗਦੀ ਹੈ। ਫ਼ਿਰ ਕਿੰਝ ਆਪਣੇ ਪਿਓ ਤੋਂ ਦੁਖੀ ਅਤੇ ਉਸਦੀ ਅਸਲ ਮਾਂ ਨਾਲ ਹੋਏ ਜ਼ੁਲਮ ਦਾ ਬਦਲਾ ਇੱਕ ਪੁੱਤਰ ਲੈਂਦਾ ਹੈ ਅਤੇ ਕਿੰਝ ਸਾਜਿਸ਼ਾਂ ਘੜਦਾ ਹੈ ਇਹ ਫ਼ਿਲਮ 'ਦਰਅਸਲ' 'ਚ 9 ਅਗਸਤ ਨੂੰ ਰਾਤ 8:30 ਵਜੇ ਪੀਟੀਸੀ ਪੰਜਾਬੀ 'ਤੇ ਦੇਖਣ ਨੂੰ ਮਿਲੇਗਾ।

ਹੋਰ ਵੇਖੋ : ਵਿਦੇਸ਼ ਗਏ ਵਿਅਕਤੀ ਲਈ ਕਿੰਝ ਤਰਸਦਾ ਹੈ ਉਸ ਦਾ ਪਰਿਵਾਰ ਤੇ ਪਤਨੀ ਦੇ ਹਾਲਾਤਾਂ ਨੂੰ ਪੇਸ਼ ਕਰੇਗੀ ਫ਼ਿਲਮ 'ਬਰੂਹਾਂ'

ptc box office 'Darasal' ptc box office 'Darasal'

ਪਾਲੀ ਭੁਪਿੰਦਰ ਦੇ ਨਿਰਦੇਸ਼ਨ 'ਚ ਬਣੀ ਸਸਪੈਂਸ ਤੇ ਥ੍ਰਿਲਰ ਨਾਲ ਭਰਪੂਰ ਇਹ ਫ਼ਿਲਮ ਯਕੀਨਨ ਤੁਹਾਨੂੰ ਸਕਰੀਨ ਨਾਲ ਬੰਨ ਕੇ ਰੱਖਣ ਵਾਲੀ ਹੈ। ਪਰਿਵਾਰਕ ਰਿਸ਼ਤਿਆਂ ਤੇ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੀਆਂ ਪੀਟੀਸੀ ਬਾਕਸ ਆਫ਼ਿਸ ਦੀਆਂ ਇਹਨਾਂ ਫ਼ਿਲਮਾਂ ਨੂੰ ਦਰਸ਼ਕਾਂ ਵੱਲੋਂ ਹੁਣ ਤੱਕ ਅਥਾਹ ਪਿਆਰ ਮਿਲਿਆ ਹੈ। ਉਮੀਦ ਹੈ ਇਸ ਹਫਤੇ ਵੀ ਫ਼ਿਲਮ 'ਦਰਅਸਲ' ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੀ ਉਤਰੇਗੀ।

Related Post