ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਹੋਇਆ ਜਾਰੀ,ਪਾ ਰਿਹਾ ਹੈ ਧਮਾਲਾਂ
ਪੰਜਾਬੀ ਮਿਊਜ਼ਿਕ ਇੰਡਸਟਰੀ ਦਿਨੋ ਦਿਨ ਤਰੱਕੀ ਦੀਆਂ ਰਹਾਂ ਤੇ ਤੁਰ ਰਹੀ ਹੈ| ਰੋਜ਼ਾਨਾ ਕੋਈ ਨਾ ਕੋਈ ਨਵੇਂ ਗੀਤ ਫੈਨਸ ਲਈ ਆ ਰਹੇ ਹਨ| ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ ਪੰਜਾਬੀ ਗਾਇਕ ਅਤੇ ਕਲਾਕਾਰ ਸਿੱਧੂ ਮੂਸੇਵਾਲਾ sidhu moosewala ਦਾ ਨਵਾਂ ਗੀਤ "ਡਾਰਕ ਲਵ" punjabi song | ਜਿੱਥੇ ਕਿ ਇਸ ਗੀਤ ਦੇ ਬੋਲ ਸਿੱਧੂ ਮੁੱਸੇਵਾਲਾ ਦੁਆਰਾ ਲਿਖੇ ਗਏ ਹਨ ਇਹ ਗਾਇਆ ਉਹਨਾਂ ਦੁਆਰਾ ਹੀ ਗਿਆ ਹੈ| ਗੀਤ ਦਾ ਮਿਊਜ਼ਿਕ ਇੰਟੈਂਸ ਵਲੋਂ ਦਿੱਤਾ ਗਿਆ ਹੈ| ਬੇਹੱਦ ਖੂਬਸੂਰਤ ਵੀਡੀਓ ਬਲਜੀਤ ਸਿੰਘ ਦਿਓ ਵਲੋਂ ਬਣਾਈ ਗਈ ਹੈ| ਹੰਬਲ ਮਿਊਜ਼ਿਕ ਦੇ ਬੈਨਰ ਹੇਠ ਬਣਿਆ ਇਹ ਗੀਤ ਸੋਸ਼ਲ ਮੀਡਿਆ ਤੇ ਕਾਫੀ ਟਰੈਂਡ ਕਰ ਰਿਹਾ ਹੈ|
ਸਿੱਧੂ ਮੂਸੇਵਾਲਾ sidhu moosewala ਵਾਲਾ ਆਏ ਦਿਨ ਕੋਈ ਨਾ ਕੋਈ ਸੁਰਖੀਆਂ ਵਿਚ ਬਣੇ ਰਹਿੰਦੇ ਹਨ| ਦਸ ਦੇਈਏ ਕਿ ਉਹਨਾਂ ਦਾ ਮਸ਼ਹੂਰ ਗੀਤ “ਫੇਮਸ” punjabi song ਯੂਟਿਊਬ ਤੋਂ ਡਿਲੀਟ ਕਰ ਦਿੱਤਾ ਗਿਆ ਸੀ| ਜਿਸ ਨਾਲ ਉਹਨਾਂ ਨੂੰ ਵੱਡਾ ਵਾਲਾ ਝਟਕਾ ਲੱਗਾ ਹੋਇਆ ਸੀ| ਉਹਨਾਂ ਦੇ ਇਸ ਗੀਤ ਉੱਪਰ ਕਾਪੀਰਾਈਟ ਦਾ ਕੇਸ ਹੋ ਗਿਆ ਸੀ| ਕਿਸੇ ਖੱਦਰ ਸਿੰਘ ਨਾਮ ਦੇ ਵਿਅਕਤੀ ਨੇ ਗੀਤ ਉੱਪਰ ਕਾਪੀਰਾਈਟ ਕਲੇਮ ਕੀਤਾ ਸੀ| ਜਿਸ ਕਾਰਨ ਯੂ ਟਿਊਬ ਨੇ ਇਹ ਗਾਣਾ ਆਪਣੀ ਸਾਈਟ ਤੋਂ ਡਿਲੀਟ ਕਰ ਦਿੱਤਾ ਸੀ।