⁩ ਪੰਜਾਬ ਦੇ ਗੰਧਲੇ ਹੋ ਰਹੇ ਪਾਣੀ ਦੀ ਚਿੰਤਾ ਨੂੰ ਦਰਸਾ ਰਿਹਾ ਹੈ ਦਰਸ਼ਨ ਔਲਖ ਅਤੇ ਭਾਈ ਗੁਰਦੇਵ ਸਿੰਘ ਦਾ ਨਵਾਂ ਗੀਤ ‘ਪਾਣੀ ਪੰਜਾਬ ਦਾ’

By  Shaminder October 1st 2022 12:48 PM -- Updated: October 1st 2022 12:53 PM

ਪੰਜਾਬ ‘ਚ ਧਰਤੀ ਹੇਠਲਾ ਪਾਣੀ ਲਗਾਤਾਰ ਗੰਧਲਾ ਹੁੰਦਾ ਜਾ ਰਿਹਾ ਹੈ । ਜੋ ਕਿ ਵਿਗਿਆਨੀਆਂ ਦੇ ਲਈ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ । ਸਮਾਜ ਸੇਵੀ ਸੰਸਥਾਵਾਂ ਇਸ ਗੰਧਲੇ ਹੋ ਰਹੇ ਪਾਣੀ ਪ੍ਰਤੀ ਚਿੰਤਾ ਜਤਾ ਰਹੀਆਂ ਹਨ । ਪਰ ਸਮੇਂ ਦੀ ਜ਼ਰੂਰਤ ਹੈ ਕਿ ਆਮ ਲੋਕਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਕੀਤਾ ਜਾਵੇ । ਅਦਾਕਾਰ ਦਰਸ਼ਨ ਔਲਖ (Darshan Aulakh) ਵੀ ਅਕਸਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਹਨ ।

Sant Balbir singh ji- Image Source : Youtube

ਹੋਰ ਪੜ੍ਹੋ : ਫ਼ਿਲਮ ‘ਵਿੱਚ ਬੋਲੂੰਗਾ ਤੇਰੇ’ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼, ਡਰਾਉਣ ਦੇ ਨਾਲ-ਨਾਲ ਹਸਾ ਵੀ ਰਿਹਾ ਹੈ ਰਵਿੰਦਰ ਗਰੇਵਾਲ ਦਾ ਅੰਦਾਜ਼

ਉਨ੍ਹਾਂ ਦਾ ਨਵਾਂ ਗੀਤ ‘ਪਾਣੀ ਪੰਜਾਬ ਦਾ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਦਰਸ਼ਨ ਔਲਖ ਦੇ ਨਾਲ-ਨਾਲ ਭਾਈ ਗੁਰਦੇਵ ਸਿੰਘ ਅਨਮੋਲ (Gurdev Singh Anmol ) ਨੇ ਵੀ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਸੰਤ ਬਲਬੀਰ ਸਿੰਘ ਸੀਚੇਵਾਲ ਵੀ ਇਸ ਗੀਤ ‘ਚ ਨਜ਼ਰ ਆ ਰਹੇ ਹਨ ।

Darshan Aulakh Image Source : Youtube

ਹੋਰ ਪੜ੍ਹੋ : ਸਲਮਾਨ ਖ਼ਾਨ ਦੇ ਬਾਡੀ ਡਬਲ ਸਾਗਰ ਪਾਂਡੇ ਦੀ ਮੌਤ, ਸਲਮਾਨ ਖ਼ਾਨ ਨੇ ਸਾਂਝੀ ਕੀਤੀ ਭਾਵੁਕ ਪੋਸਟ

ਸੰਤ ਬਲਬੀਰ ਸਿੰਘ ਸੀਂਚੇਵਾਲ ਜੀ ਦੇ ਨੇਕ ਉਪਰਾਲੇ ਸਦਕਾ ਟੋਟਲ ਐਂਟਰਟੇਨਮੈਂਟ ਅਤੇ ਅਵਤਾਰ ਲਾਖਾ ਦੀ ਪੇਸ਼ਕਸ਼ ‘ਪਾਣੀ ਪੰਜਾਬ ਦੇ ਬੋਲ ਰੋਮੀ ਬੈਂਸ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਪ੍ਰੀਤ ਹੈਰੀ ਨੇ ।ਗੀਤ ਦੀ ਫੀਚਰਿੰਗ ‘ਚ ਸੰਤ ਬਲਬੀਰ ਸਿੰਘ ਸੀਂਚੇਵਾਲ ਵੀ ਨਜ਼ਰ ਆ ਰਹੇ ਹਨ ਅਤੇ ਗੀਤ ਦੀ ਸ਼ੁਰੂਆਤ ਉਨ੍ਹਾਂ ਦੇ ਬੋਲਾਂ ਦੇ ਨਾਲ ਹੀ ਹੋ ਰਹੀ ਹੈ ।

Bhai Gurdev Singh Anmol- Image Source : Youtube

ਦਰਸ਼ਨ ਔਲਖ ਇਸ ਤੋਂ ਪਹਿਲਾਂ ਵੀ ਕਈ ਗੀਤ ਰਿਲੀਜ਼ ਕਰ ਚੁੱਕੇ ਹਨ । ਦਰਸ਼ਨ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ ।

Related Post