ਐਨੀਮੇਸ਼ਨ ਫ਼ਿਲਮ 'ਦਾਸਤਾਨ-ਏ-ਮੀਰੀ ਪੀਰੀ' ਸਿੱਖ ਕੌਮ ਦੇ ਇਤਿਹਾਸ ਨੂੰ ਵੱਡੇ ਪਰਦੇ 'ਤੇ ਕਰੇਗੀ ਪੇਸ਼

By  Rupinder Kaler April 20th 2019 05:11 PM

ਸਿੱਖ ਕੌਮ ਦਾ ਇਤਿਹਾਸ ਬਹੁਤ ਹੀ ਮਹਾਨ ਇਤਿਹਾਸ ਹੈ । ਕੁਝ ਫ਼ਿਲਮਕਾਰਾਂ ਨੇ ਇਸ ਮਹਾਨ ਇਤਿਹਾਸ ਨੂੰ ਵੱਡੇ ਪਰਦੇ ਤੇ ਬਿਆਨ ਕਰਨ ਲਈ ਕਈ ਫ਼ਿਲਮਾਂ ਬਣਾਈਆਂ ਹਨ । ਇਸੇ ਤਰ੍ਹਾਂ ਦੀ ਇੱਕ ਫ਼ਿਲਮ 'ਦਾਸਤਾਨ ਏ ਮੀਰੀ ਪੀਰੀ 5  ਜੂਨ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ । ਇਸ ਫ਼ਿਲਮ ਦੀ ਕਹਾਣੀ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਧਾਰੀਆਂ ਦੋ ਤਲਵਾਰਾਂ ਤੇ ਅਧਾਰਿਤ ਹੈ ।ਐਨੀਮੇਸ਼ਨ ਨਾਲ ਬਣਾਈ ਇਸ ਫ਼ਿਲਮ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਫ਼ਿਲਮ ਦਾ ਨਿਰਮਾਣ ਇਸ ਲਈ ਕੀਤਾ ਹੈ ਤਾਂ ਜੋ ਉਹ ਲੋਕ ਵੀ ਸਿੱਖ ਇਤਿਹਾਸ ਤੋਂ ਜਾਣੂ ਹੋ ਸਕਣ ਜਿਹੜੇ ਇਸ ਤੋਂ ਜਾਣੂ ਨਹੀਂ ਹਨ ।

dastaan-e-miri-piri dastaan-e-miri-piri

ਫ਼ਿਲਮ ਨਿਰਮਾਤਾਂ ਮੁਤਾਬਿਕ ਇਸ ਫ਼ਿਲਮ ਨੂੰ ਦੇਖਕੇ ਜਿੱਥੇ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਜੀਵਨ ਬਾਰੇ ਜਾਣ ਸਕਣਗੇ ਉੱਥੇ ਇਹ ਵੀ ਜਾਣ ਸਕਣਗੇ ਕਿ ਉਹਨਾਂ ਨੇ ਦੋ ਤਲਵਾਰਾਂ ਕਿਉਂ ਧਾਰਨ ਕੀਤੀਆਂ ਸਨ । ਛਟਮਪੀਰ ਪ੍ਰੋਡਕਸ਼ਨ ਵੱਲੋਂ ਬਣਾਈ ਗਈ ਇਸ ਫ਼ਿਲਮ ਨੂੰ ਵਿਨੋਦ ਲਾਂਜੇਵਰ ਨੇ ਡਾਇਰੈਕਟ ਕੀਤਾ ਹੈ । ਮੇਜਰ ਸਿੰਘ ਸੰਧੂ, ਦਿਲਰਾਜ ਸਿੰਘ ਗਿੱਲ, ਤੇ ਨਵਦੀਪ ਕੌਰ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ ।

Related Post