ਜਦੋਂ ਡੇਵਿਡ ਵਾਰਨਰ ਦੀ ਧੀ ਨੇ ਕਿਹਾ 'ਮੈਂ ਹਾਂ ਵਿਰਾਟ ਕੋਹਲੀ', ਤਾਂ ਕੋਹਲੀ ਨੇ ਵੀ ਕੀਤਾ ਕਮੈਂਟ, ਦੇਖੋ ਵੀਡੀਓ
ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਜਿਹੜੇ ਆਪਣੇ ਸ਼ਾਨਦਾਰ ਪਰਫਾਰਮੈਂਸ ਦੇ ਚਲਦਿਆਂ ਤਾਂ ਸੁਰਖੀਆਂ 'ਚ ਬਣੇ ਹੀ ਰਹਿੰਦੇ ਹਨ ਨਾਲ ਹੀ ਸੋਸ਼ਲ ਮੀਡੀਆ 'ਤੇ ਆਪਣੇ ਫੈਨਸ ਨਾਲ ਵੀ ਲਗਾਤਾਰ ਜੁੜੇ ਰਹਿੰਦੇ ਹਨ। ਅਜਿਹਾ ਹੀ ਹੁਣ ਵਿਰਾਟ ਦਾ ਇੱਕ ਨੰਨ੍ਹਾ ਫੈਨ ਕਾਫੀ ਚਰਚਾ ਬਟੋਰ ਰਿਹਾ ਹੈ ਜਿਸ ਦੀ ਵੀਡੀਓ ਨੂੰ ਦੇਖ ਵਿਰਾਟ ਕੋਹਲੀ ਵੀ ਆਪਣੇ ਆਪ ਨੂੰ ਕਮੈਂਟ ਕਰਨ ਤੋਂ ਰੋਕ ਨਹੀਂ ਸਕੇ।
View this post on Instagram
I’m not sure about this one ??. Indi wants to be @virat.kohli Caption This?? ??
ਇਹ ਕਿਊਟ ਫੈਨ ਹੋਰ ਕੋਈ ਨਹੀਂ ਸਗੋਂ ਆਸਟ੍ਰੇਲੀਆ ਕ੍ਰਿਕੇਟ ਟੀਮ ਦੇ ਓਪਨਰ ਖਿਡਾਰੀ ਡੇਵਿਡ ਵਾਰਨਰ ਦੀ ਧੀ ਹੈ। ਡੇਵਿਡ ਵਾਰਨਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਡੇਵਿਡ ਵਾਰਨਰ ਦੀ ਕਿਊਟ ਜਿਹੀ ਬੱਚੀ ਆਪਣੇ ਪਿਤਾ ਨਾਲ ਕ੍ਰਿਕੇਟ ਖੇਡ ਰਹੀ ਹੈ ਅਤੇ ਬੱਲੇ ਨਾਲ ਬਾਲ ਨੂੰ ਮਾਰਦੇ ਹੋਏ ਕਹਿ ਰਹੀ ਹੈ ਕਿ 'ਮੈਂ ਵਿਰਾਟ ਕੋਹਲੀ ਹਾਂ'।
View this post on Instagram
In my spare time ? @candywarner1 Caption This??
ਵੀਡੀਓ ਨੂੰ ਦੇਖ ਜਿੱਥੇ ਭਾਰਤੀ ਵੀ ਕਾਫੀ ਖੁਸ਼ ਹੋ ਰਹੇ ਹਨ ਉੱਥੇ ਹੀ ਵਿਰਾਟ ਨੇ ਵੀਡੀਓ 'ਤੇ ਪਿਆਰਾ ਜਿਹਾ ਕਮੈਂਟ ਕੀਤਾ ਹੈ। ਵਿਰਾਟ ਨੇ ਹੱਸਦੇ ਹੋਏ ਲਿਖਿਆ,''ਬਹੁਤ ਵਧੀਆ ਦੋਸਤ, ਮੈਂ ਆਸਟ੍ਰੇਲੀਆ ਦੇ ਘਰ 'ਚ ਆਪਣੇ ਇੱਕ ਭਾਰਤੀ ਫੈਨ ਨੂੰ ਦੇਖ ਰਿਹਾ ਹਾਂ। ਇਹ ਬਹੁਤ ਪਿਆਰੀ ਹੈ। ਪਰਮਾਤਮਾ ਸਾਰੇ ਪਰਿਵਾਰ 'ਤੇ ਮਿਹਰ ਭਰਿਆ ਹੱਥ ਰੱਖੇ''।
ਹੋਰ ਵੇਖੋ : ਤਰਸੇਮ ਜੱਸੜ ਤੇ ਰਣਜੀਤ ਬਾਵਾ ਹੋਏ ਇਕੱਠੇ, ਲੈ ਕੇ ਆ ਰਹੇ ਨੇ ਨਵਾਂ ਗਾਣਾ
View this post on Instagram
ਡੇਵਿਡ ਵਾਰਨਰ ਦੀ ਧੀ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਜੋ ਵੀ ਦੇਖ ਰਿਹਾ ਕਾਫੀ ਪਸੰਦ ਕਰ ਰਿਹਾ ਹੈ। ਆਈ.ਸੀ.ਸੀ. ਵਨਡੇ ਰੈਂਕਿੰਗ 'ਚ ਲੰਬੇ ਸਮੇਂ ਤੋਂ ਪਹਿਲੇ ਸਥਾਨ 'ਤੇ ਮੌਜੂਦ ਵਿਰਾਟ ਕੋਹਲੀ ਦੀ ਪ੍ਰਸਿੱਧੀ ਦਾ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਿਸਫੋਟਕ ਬੱਲੇਬਾਜ਼ ਡੇਵਿਡ ਵਾਰਨਰ ਦੀ ਧੀ ਵੀ ਵਿਰਾਟ ਕੋਹਲੀ ਬਣਨਾ ਚਾਹੁੰਦੀ ਹੈ।