ਰੌਣਕਾਂ ਨਾਲ ਭਰਿਆ ਚੱਲ ਰਿਹਾ ਹੈ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਡੇਅ-2, ਦੇਖੋ ਤਸਵੀਰਾਂ

By  Lajwinder kaur February 16th 2020 03:31 PM

ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਜਾ ਰਹੇ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਸਮਾਰੋਹ ਦਾ ਆਗਾਜ਼ ਕੱਲ੍ਹ ਯਾਨੀਕਿ 15 ਫਰਵਰੀ ਨੂੰ ਪੰਜਾਬ ਮਿਊਂਸੀਪਲ ਭਵਨ, ਸੈਕਟਰ-35, ਚੰਡੀਗੜ੍ਹ ਹੋ ਚੁੱਕਿਆ ਹੈ। ਪੰਜਾਬੀ ਮਨੋਰੰਜਨ ਦੀ ਦੁਨੀਆ ‘ਚ ਆਪਣੇ ਆਪ ਵਿੱਚ ਇਹ ਪਹਿਲਾ ਤੇ ਵੱਖਰਾ ਉਪਰਾਲਾ ਹੈ। ਪਹਿਲੇ ਦਿਨ ਵੀ ਕਈ ਨਾਮੀ ਹਸਤੀਆਂ ਇਸ ਸ਼ੋਅ ਦਾ ਹਿੱਸਾ ਬਣੀਆਂ ਸਨ ਜਿਨ੍ਹਾਂ ‘ਚ ਰਾਣਾ ਰਣਬੀਰ, ਬਿਨੂੰ ਢਿੱਲੋਂ, ਡੋਲੀ ਆਹਲੂਵਾਲੀਆ ਤਿਵਾਰੀ,ਕਮਲ ਤਿਵਾਰੀ ਤੇ ਕਈ ਹੋਰ ਨਾਮੀ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ।

ਹੋਰ ਵੇਖੋ:ਗੁਰੂਆਂ ਦੇ ਪਾਏ ਹੋਏ ਪੂਰਨਿਆਂ ਦੇ ਚੱਲਣ ਦੀ ਸਿੱਖਿਆ ਨੂੰ ਪੇਸ਼ ਕਰੇਗੀ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਮੂਲ ਮੰਤਰ’, ਦੇਖੋ ਵੀਡੀਓ

ਅੱਜ ਇਸ ਪ੍ਰੋਗਰਾਮ ਦਾ ਦੂਜਾ ਦਿਨ ਚੱਲ ਰਿਹਾ ਹੈ। ਜਿਸ 'ਚ ਵੀ ਪੰਜਾਬੀ ਮਨੋਰੰਜਨ ਜਗਤ ਦੇ ਨਾਲ ਜੁੜੀਆਂ ਕਈ ਨਾਮੀ ਹਸਤੀਆਂ ਸ਼ਾਮਿਲ ਹੋਈਆਂ ਹਨ। Panel Discussion ਕਰਦੇ ਹੋਏ ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਤੇ ਪ੍ਰੈਜੀਡੈਂਟ ਰਬਿੰਦਰ ਨਾਰਾਇਣ ਨੇ ਦੱਸਿਆ ਕਿ ਪੀਟੀਸੀ ਨੈੱਟਵਰਕ ਪਹਿਲਾ ਅਜਿਹਾ ਨੈੱਟਵਰਕ ਹੈ ਜਿਸ ਨੇ 360 ਡਿਗਰੀ ਵਰਚੁਅਲ ਰਿਆਲਟੀ ਤਕਨੀਕ ਦੀ ਸ਼ੁਰੂਆਤ ਸ੍ਰੀ ਦਰਬਾਰ ਸਾਹਿਬ ਤੋਂ ਕੀਤੀ ਗਈ ਹੈ। ਜੀ ਹਾਂ ਸ੍ਰੀ ਹਰਿਮੰਦਰ ਸਾਹਿਬ ਤੋਂ ਸੰਗਤਾਂ ਗੁਰਬਾਣੀ ਦਾ ਅਨੰਦ ਵਰਚੂਅਲ ਰਿਆਲਟੀ (ਵੀਆਰ) ਦੇ ਰਹੀਆਂ ਲੈ ਰਹੀਆਂ ਹਨ ਤੇ ਹੁਣ ਫ਼ਿਲਮਾਂ ‘ਚ ਵੀ ਇਸ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ। ਕੱਲ੍ਹ ਵੀ ਪੀਟੀਸੀ ਬਾਕਸ ਆਫ਼ਿਸ ਦੀਆਂ ਪੰਜ ਫ਼ਿਲਮਾਂ ਦੀਆਂ ਸਕਰੀਨਿੰਗ ਕੀਤੀਆਂ ਗਈਆਂ ਸਨ ਅਤੇ ਪੀਟੀਸੀ ਬਾਕਸ ਆਫ਼ਿਸ ਦੀਆਂ ਪੰਜਾਬੀ ਫ਼ਿਲਮਾਂ ਰੱਬ ਰਾਖਾ, ਬਰੂਹਾਂ, ਚੰਨਾ ਵੇ ਰਣਜੀਤ ਤੇ ਜੀ ਜਨਾਬ ਦੀ ਅੱਜ ਸਕਰੀਨਿੰਗ ਚੱਲ ਰਹੀ ਹੈ। ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮਾਂ ਦੀਆਂ ਕਹਾਣੀਆਂ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਹੀਆਂ ਹਨ ਕਿਉਂਕਿ ਇਹ ਅਜਿਹੀਆਂ ਕਹਾਣੀਆਂ ਨੇ ਜੋ ਸਾਡੀ ਅਸਲ ਜ਼ਿੰਦਗੀ ਦੇ ਨਾਲ ਮੇਲ ਖਾਂਦੀਆਂ ਨੇ ਤੇ ਦਰਸ਼ਕਾਂ ਨੂੰ ਕੋਈ ਨਾ ਕੋਈ ਖ਼ਾਸ ਸੁਨੇਹਾ ਜ਼ਰੂਰ ਦਿੰਦੀਆਂ ਨੇ।

‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ‘ਚ ਦੋ ਦਿਨਾਂ ਲਈ ਨਵੇਂ ਅਦਾਕਾਰਾਂ ਤੇ ਫ਼ਿਲਮ ਨਿਰਮਾਤਾਵਾਂ ਲਈ ਇੱਕ ਵਰਕਸ਼ਾਪ ਵੀ ਚਲਾਈ ਜਾ ਰਹੀ ਹੈ। ਉੱਥੇ ਨਵੇਂ ਅਦਾਕਾਰਾਂ ਨੂੰ ਫ਼ਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਦੇਣ ਲਈ ਆਡੀਸ਼ਨ ਵੀ ਲਏ ਜਾ ਰਹੇ ਹਨ। ਆਡੀਸ਼ਨ ‘ਚ ਨੌਜਵਾਨ ਮੁੰਡੇ-ਕੁੜੀਆਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ 17 ਫਰਵਰੀ ਨੂੰ ਬਾਕਸ ਆਫ਼ਿਸ ਫ਼ਿਲਮਾਂ ਵਿੱਚ ਵਧੀਆ ਕੰਮ ਕਰਨ ਵਾਲੇ ਕਲਾਕਾਰਾਂ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਨਾਲ ਸਨਮਾਨਿਤ ਕੀਤਾ ਜਾਵੇਗਾ।

Related Post