ਸਿੱਧੂ ਮੂਸੇਵਾਲਾ ਨੇ ਆਪਣੀ ਮਾਂ ਦੇ ਜਨਮ ਦਿਨ ‘ਤੇ ਡੈਡੀਕੇਟ ਕੀਤਾ ਇਹ ਗੀਤ, ਗੀਤ ‘ਚ ਸਿੱਧੂ ਦੇ ਮਾਤਾ ਪਿਤਾ ਵੀ ਆ ਰਹੇ ਨਜ਼ਰ

By  Rupinder Kaler May 15th 2020 11:02 AM

ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ 'DEAR MAMA' ਰਿਲੀਜ਼ ਹੋ ਗਿਆ ਹੈ । ਇਸ ਗਾਣੇ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗਾਣੇ ਵਿੱਚ ਸਿੱਧੂ ਮੂਸੇਵਾਲਾ ਨੇ ਆਪਣੇ ਜ਼ਜਬਾਤਾਂ ਨੂੰ ਆਪਣੀ ਕਲਮ ਤੇ ਗਾਇਕੀ ਨਾਲ ਬਿਆਨ ਕੀਤਾ ਹੈ । ਇਸੇ ਲਈ ਉਹਨਾਂ ਦੇ ਇਸ ਗਾਣੇ ਨੂੰ ਲਗਾਤਾਰ ਪਿਆਰ ਮਿਲ ਰਿਹਾ ਹੈ । ਇਹ ਗਾਣਾ ਉਹਨਾਂ ਨੇ ਆਪਣੀ ਮਾਂ ਨੂੰ ਸਮਰਪਿਤ ਕੀਤਾ ਹੈ ।

https://www.instagram.com/p/CAF2Tp9pLKd/

ਇਸ ਗਾਣੇ ਦੀ ਖ਼ਾਸ ਗੱਲ ਇਹ ਹੈ ਕਿ ਪਹਿਲੀ ਵਾਰ ਸਿੱਧੂ ਮੂਸੇਵਾਲਾ ਨੇ ਆਪਣੇ ਮਾਤਾ ਪਿਤਾ ਨੂੰ ਫੀਚਰ ਕੀਤਾ ਹੈ । ਇਸ ਗੀਤ ਦਾ ਮਿਊਜ਼ਿਕ ਦਾ ਕਿੱਡ ਨੇ ਤਿਆਰ ਕੀਤਾ ਹੈ ਜਦੋਂ ਕਿ ਵੀਡੀਓ HUNNY SINGH AND PULKIT SETIA PK ਦੇ ਨਿਰਦੇਸ਼ਨ ਹੇਠ ਤਿਆਰ ਕੀਤੀ ਗਈ ਹੈ ।

https://www.instagram.com/p/CAMRtdLgll6/

ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿੱਧੂ ਮੂਸੇਵਾਲਾ ਆਪਣੇ ਮਾਂ ਦੇ ਕਾਫੀ ਕਰੀਬ ਹੈ ਇਸ ਲਈ ਉਹਨਾਂ ਦੇ ਹਰ ਗਾਣੇ ਵਿੱਚ ਉਹਨਾਂ ਦਾ ਕਿਤੇ ਨਾ ਕਿਤੇ ਜ਼ਿਕਰ ਹੁੰਦਾ ਹੈ, ਤੇ ਇਹ ਗਾਣਾ ਉਹਨਾਂ ਦੀ ਮਾਂ ਨੂੰ ਹੀ ਸਮਰਪਿਤ ਹੈ ।

https://www.instagram.com/p/B-3aXN7JH6z/

Related Post