ਖਾਲਸਾ ਏਡ ਦੀ ਟੀਮ ਦੇ ਦੋ ਮੈਂਬਰਾਂ ਦਾ ਦਿਹਾਂਤ, ਖਾਲਸਾ ਏਡ ਵੱਲੋਂ ਪੋਸਟ ਕੀਤੀ ਗਈ ਸਾਂਝੀ
ਖਾਲਸਾ ਏਡ ਇੰਡੀਆ ਦੀ ਟੀਮ ਦੇ ਦੋ ਮੈਂਬਰ ਸੇਵਾ ਦੌਰਾਨ ਆਪਣੀ ਜਾਨ ਗੁਆ ਚੁੱਕੇ ਹਨ ।ਖਾਲਸਾ ਏਡ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਨ੍ਹਾਂ ਦੋਵਾਂ ਵਲੰਟੀਅਰਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਖਾਲਸਾ ਏਡ ਵੱਲੋਂ ਲਿਖਿਆ ਗਿਆ ਹੈ ਕਿ ‘ਖਾਲਸਾ ਏਡ ਇੰਡੀਆ ਦੀ ਟੀਮ ਵੱਲੋਂ ਇਸ ਵਾਰ ਅਸੀਂ ਸੇਵਾ ਨੂੰ ਸਮਰਪਿਤ ਦੋ ਬਹੁਤ ਹੀ ਹੋਣਹਾਰ ਗੁਆ ਚੁੱਕੇ ਹਨ ।
khalsa aid
ਵਾਹਿਗੁਰੂ ਇਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਇਨ੍ਹਾਂ ਦੇ ਪਰਿਵਾਰਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ’।
khalsa aid
ਦੱਸ ਦਈਏ ਕਿ ਖਾਲਸਾ ਏਡ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੈ ਅਤੇ ਦੁਨੀਆ ਦੇ ਕਿਸੇ ਵੀ ਕੋਨੇ ‘ਚ ਕੋਈ ਮੁਸ਼ਕਿਲ ਦੀ ਘੜੀ ਆ ਜਾਵੇ ਤਾਂ ਇਸ ਸੰਸਥਾ ਦੇ ਮੈਂਬਰ ਸਭ ਤੋਂ ਪਹਿਲਾਂ ਸੇਵਾ ਲਈ ਪਹੁੰਚਦੇ ਹਨ ।
khalsa aid
ਇਸ ਸੰਸਥਾ ਵੱਲੋਂ ਦੁਨੀਆ ਭਰ ‘ਚ ਲੰਗਰ ਚਲਾਏ ਜਾ ਰਹੇ ਹਨ । ਕੋਰੋਨਾ ਕਾਲ ‘ਚ ਵੀ ਇਸ ਸੰਸਥਾ ਵੱਲੋਂ ਦੁਨੀਆ ਭਰ ‘ਚ ਲੰਗਰ ਪਹੁੰਚਾਉਣ ਦੀ ਸੇਵਾ ਕੀਤੀ ਗਈ ਹੈ । ਜਿਸ ਕਰਕੇ ਦੁਨੀਆ ਭਰ ‘ਚ ਇਸ ਸੰਸਥਾ ਦੀ ਸ਼ਲਾਘਾ ਹੋ ਰਹੀ ਹੈ ।
View this post on Instagram