ਦੇਬੀ ਮਖਸੂਸਪੁਰੀ ਤੇ ਰਣਜੀਤ ਰਾਣਾ ਲੈ ਕੇ ਆ ਰਹੇ ਹਨ ਨਵਾਂ ਗਾਣਾ 

By  Rupinder Kaler August 4th 2019 03:20 PM -- Updated: August 4th 2019 03:24 PM

ਦੇਬੀ ਮਖਸੂਸਪੁਰੀ ਦਾ ਨਵਾਂ ਗਾਣਾ 'ਰਿਪੀਟ' ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ ਹੈ । ਇਸ ਗਾਣੇ ਤੋਂ ਬਾਅਦ ਦੇਬੀ ਇੱਕ ਸਰਪ੍ਰਾਈਜ਼ ਆਪਣੇ ਪ੍ਰਸ਼ੰਸਕਾਂ ਨੂੰ ਦੇਣ ਜਾ ਰਹੇ ਹਨ । ਦੇਬੀ ਇੱਕ ਹੋਰ ਗਾਣਾ ਲੈ ਕੇ ਆ ਰਹੇ ਹਨ, ਇਹ ਗਾਣਾ ਉਹ ਗਾਇਕ ਰਣਜੀਤ ਰਾਣਾ ਦੇ ਨਾਲ ਲੈ ਕੇ ਆ ਰਹੇ ਹਨ । 'ਤੇਰੀਆਂ ਗੱਲਾਂ' ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਗਾਣੇ ਦੇ ਬੋਲ ਦੇਬੀ ਨੇ ਹੀ ਲਿਖੇ ਹਨ ।

ਗਾਣੇ ਦਾ ਜਿਸ ਤਰ੍ਹਾਂ ਦਾ ਟਾਈਟਲ ਹੈ ਉਸ ਤੋਂ ਲਗਦਾ ਹੈ ਕਿ 'ਤੇਰੀਆਂ ਗੱਲਾਂ' ਗਾਣਾ ਇੱਕ ਰੋਮਾਂਟਿਕ ਗੀਤ ਹੋਵੇਗਾ । ਇਸ ਗਾਣੇ ਦਾ ਪ੍ਰੋਜੈਕਟ  ਬਲਵਿੰਦਰ ਬਿੰਦਾ ਦਾ ਹੈ । ਇਸ ਗੀਤ ਦਾ ਵੀਡੀਓ ਆਰ ਸਵਾਮੀ ਵਲੋਂ ਤਿਆਰ ਕੀਤਾ ਗਿਆ ਹੈ।ਇਸ ਗੀਤ ਨੂੰ ਮਿਊਜਿਕ ਜੱਸੀ ਬਰਦਰਜ਼ ਨੇ ਦਿੱਤਾ ਹੈ । ਰਣਜੀਤ ਰਾਣਾ ਤੇ ਦੇਬੀ ਨੇ ਪਹਿਲਾਂ ਵੀ ਇੱਕਠੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਇਸ ਗਾਣੇ ਦਾ ਉਹਨਾਂ ਦੇ ਪ੍ਰਸ਼ੰਸਕਾਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ।

ਦੇਬੀ ਮਖਸੂਸਪੁਰੀ ਦੇ ਨਵੇਂ ਗੀਤ ਰਿਪੀਟ ਦੀ ਗੱਲ ਕੀਤੀ ਜਾਵੇ ਤਾਂ ਦੇਬੀ ਦੇ ਇਸ ਗੀਤ 'ਚ ਫੀਮੇਲ ਲੀਡ 'ਚ ਪ੍ਰਨੀਤ ਬੈਂਸ ਹਨ। ਦੇਬੀ ਵੀ ਸ਼ਾਨਦਾਰ ਲੁੱਕ 'ਚ ਨਜ਼ਰ ਆ ਰਹੇ ਹਨ। ਦੇਬੀ ਵੱਲੋਂ ਗੀਤ ਦੇ ਬੋਲਾਂ ਅਤੇ ਸੰਗੀਤ 'ਚ ਅਰਬਨ ਟੱਚ ਤਾਂ ਜ਼ਰੂਰ ਦਿੱਤਾ ਗਿਆ ਹੈ ਪਰ ਗੀਤ ਨੂੰ ਉਹਨਾਂ ਆਪਣੇ ਅੰਦਾਜ਼ 'ਚ ਹੀ ਗਾਇਆ ਹੈ।ਇਸ ਗੀਤ ਦਾ ਵੀਡੀਓ ਕੁਰਾਨ ਮੱਲੀ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਸੰਗੀਤ ਰੈਕਸ ਨੇ ਤਿਆਰ ਕੀਤਾ ਹੈ। ਆਪਣੀ ਦਿਲ ਨੂੰ ਛੂਹਣ ਵਾਲੀ ਸ਼ਾਇਰੀ ਲਈ ਜਾਣੇ ਜਾਂਦੇ ਦੇਬੀ ਦਾ ਇਹ ਰੰਗ ਵੀ ਦਰਸ਼ਕ ਪਸੰਦ ਕਰ ਰਹੇ ਹਨ।

Related Post