ਦੇਬੀ ਦੇ ਆਸਾਂ ਵਾਲੇ 'ਆਲ੍ਹਣੇ' 'ਚ ਉਹਨਾਂ ਦੇ ਮੂੰਹੋਂ ਸੁਣੋ ਕਿਉਂ ਥੋੜਾ ਲਿਖਦੇ ਤੇ ਗਾਉਂਦੇ ਹਨ

By  Aaseen Khan May 28th 2019 11:09 AM

ਦੇਬੀ ਦੇ ਆਸਾਂ ਵਾਲੇ 'ਆਲ੍ਹਣੇ' 'ਚ ਉਹਨਾਂ ਦੇ ਮੂੰਹੋਂ ਸੁਣੋ ਕਿਉਂ ਥੋੜਾ ਲਿਖਦੇ ਤੇ ਗਾਉਂਦੇ ਹਨ : ਦੇਬੀ ਮਖ਼ਸੂਸਪੁਰੀ ਪੰਜਾਬੀ ਸੰਗੀਤ ਜਗਤ ਦਾ ਉਹ ਅਣਮੁੱਲਾ ਹੀਰਾ ਜਿੰਨ੍ਹਾਂ ਦੀ ਕਲਮ ਅਤੇ ਗਾਇਕੀ ਦਿਲ ਨੂੰ ਛੂਹ ਜਾਂਦੀ ਹੈ। ਦੇਬੀ ਅਕਸਰ ਕਹਿੰਦੇ ਹਨ ਕਿ ਉਹ ਅੱਜ ਕੱਲ੍ਹ ਦੇ ਗਾਇਕਾਂ ਦੀ ਕਤਾਰ 'ਚ ਨਹੀਂ ਆਉਂਦੇ, ਉਹਨਾਂ ਇਸ ਬਾਰੇ ਆਪਣੀ ਨਵੀਂ ਸ਼ਾਇਰੀ 'ਆਲ੍ਹਣੇ' 'ਚ ਬਿਆਨ ਕੀਤਾ ਹੈ। ਦੇਬੀ ਮਖ਼ਸੂਸਪੁਰੀ ਦੀ ਹਰ ਇੱਕ ਲਿਖਤ 'ਚ ਹੁੰਦੇ ਤਾਂ ਉਹਨਾਂ ਦੇ ਜਜ਼ਬਾਤ ਹੀ ਹਨ ਪਰ ਇਸ 'ਚ ਦੇਬੀ ਨੇ ਆਪਣੀ ਗਾਇਕੀ 'ਤੇ ਵੀ ਚਾਨਣਾ ਪਾਇਆ ਹੈ। ਉਹ ਆਪਣੇ ਆਸਾਂ ਦੇ ਆਲ੍ਹਣਿਆਂ 'ਚ ਕੀ ਕੁਝ ਬਣਾਉਂਦੇ ਹਨ ਸਭ ਖੁੱਲ੍ਹ ਕੇ ਦੱਸਿਆ ਹੈ।

ਦੇਬੀ ਮਖ਼ਸੂਸਪੁਰੀ ਹਮੇਸ਼ਾ ਤੋਂ ਹੀ ਆਪਣੀ ਸਾਫ ਸੁਥਰੀ ਗਾਇਕੀ ਅਤੇ ਕਲਮ ਲਈ ਜਾਣੇ ਜਾਂਦੇ ਹਨ। ਉਹਨਾਂ ਇਸ ਕਵਿਤਾ 'ਚ ਵੀ ਕਿਹਾ ਕਿ ਉਹ ਫੁੱਕਰੇ ਗੀਤ ਨਹੀਂ ਗਾਉਂਦੇ ਇਸ ਲਈ ਉਹ ਅਜਿਹੇ ਗਾਇਕਾਂ ਦੀ ਕਤਾਰ 'ਚ ਵੀ ਸ਼ਾਮਿਲ ਨਹੀਂ ਹਨ। ਦੇਬੀ ਵੱਲੋਂ ਇਹ ਕਵਿਤਾ ਆਪਣੇ ਯੂ ਟਿਊਬ ਪੇਜ 'ਤੇ ਰਿਲੀਜ਼ ਕੀਤੀ ਗਈ ਹੈ। ਇਸ ਸ਼ਾਇਰੀ ਦੀ ਗੱਲ ਕਰੀਏ ਤਾਂ ਇਸ ਨੂੰ ਕੰਪੋਜ਼ ਰਣਜੀਤ ਰਾਣਾ ਨੇ ਕੀਤਾ ਹੈ ਅਤੇ ਸੰਗੀਤ ਅਤੁਲ ਰਾਣਾ ਵੱਲੋਂ ਤਿਆਰ ਕੀਤਾ ਗਿਆ ਹੈ। ਨਰਿੰਦਰ ਕਾਮਰਾ ਅਤੇ ਕਰਨ ਕਾਮਰਾ ਵੱਲੋਂ ਇਸ ਦਾ ਵੀਡੀਓ ਬਣਾਇਆ ਗਿਆ ਹੈ।

ਹੋਰ ਵੇਖੋ : ਕਰਤਾਰ ਚੀਮਾ ਹੁਣ ਹਮੇਸ਼ਾ ਤਿਆਰ ਹਨ ਨੈਗੇਟਿਵ ਕਿਰਦਾਰ ਲਈ, ਹਾਸਿਲ ਕੀਤੀ ਵੱਡੀ ਉਪਲਬਧੀ, ਦੇਖੋ ਵੀਡੀਓ

ਇਸ ਤੋਂ ਪਹਿਲਾਂ ਵੀ ਦੇਬੀ ਆਪਣੇ ਪੇਜ 'ਤੇ ਫ਼ਰਜ਼ ਨਾਮ ਦੀ ਸ਼ਾਇਰੀ ਰਿਲੀਜ਼ ਕਰ ਚੁੱਕੇ ਹਨ ਜਿਸ 'ਚ ਦੇਬੀ ਵਿਅਕਤੀ ਦੇ ਫਰਜ਼ ਚੇਤੇ ਕਰਵਾਉਂਦੇ ਨਜ਼ਰ ਆ ਰਹੇ ਸਨ। ਉਹਨਾਂ ਦੀਆਂ ਇਹ ਕਵਿਤਾਵਾਂ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ।

Related Post