ਦੇਬੀ ਮਖਸੂਸਪੁਰੀ ਨੇ ਆਪਣੇ ਖ਼ਾਸ ਦੋਸਤ ਬੱਬੂ ਮਾਨ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ
ਦੇਬੀ ਮਖਸੂਸਪੁਰੀ ਨੇ ਬੱਬੂ ਮਾਨ ਦੇ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਨ੍ਹਾਂ ਦੇ ਨਾਲ ਬੱਬੂ ਮਾਨ ਤੋਂ ਇਲਾਵਾ ਜੈਜ਼ੀ ਬੀ ਸਣੇ ਇੱਕ ਹੋਰ ਸ਼ਖਸ ਵੀ ਨਜ਼ਰ ਆ ਰਿਹਾ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਦੇਬੀ ਮਖਸੂਸਪੁਰੀ ਨੇ ਲਿਖਿਆ ਕਿ ‘ਯਾਰੀਆਂ’ ।ਇਸ ਤਸਵੀਰ ‘ਤੇ ਬੱਬੂ ਮਾਨ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਜੈਜ਼ੀ ਬੀ ਅਤੇ ਦੇਬੀ ਦੇ ਫੈਨਸ ਵੀ ਕਮੈਂਟਸ ਕਰ ਰਹੇ ਨੇ ਅਤੇ ਇਸ ਤਸਵੀਰ ਨੂੰ ਪਸੰਦ ਕਰ ਰਹੇ ਹਨ ।
ਹੋਰ ਪੜ੍ਹੋ: ਬੱਬੂ ਮਾਨ ਨੇ ਦੇਬੀ ਮਖਸੂਸਪੁਰੀ ਦੀ ਕੁਝ ਇਸ ਤਰ੍ਹਾਂ ਕੀਤੀ ਤਾਰੀਫ, ਦੇਬੀ ਨੇ ਵੀਡੀਓ ਕੀਤਾ ਸਾਂਝਾ
debi
ਦੱਸ ਦਈਏ ਕਿ ਬੱਬੂ ਮਾਨ ਦੇ ਨਾਲ ਦੇਬੀ ਮਖਸੂਸਪੁਰੀ ਦੀ ਕਾਫੀ ਗਹਿਰੀ ਦੋਸਤੀ ਹੈ ਅਤੇ ਪਿਛਲੇ ਦਿਨੀਂ ਬੱਬੂ ਮਾਨ ਨੇ ਦੇਬੀ ਦੀ ਤਾਰੀਫ ਕਰਦੇ ਹੋਏ ਇੱਕ ਵੀਡੀਓ ਸਾਂਝਾ ਕੀਤਾ ਸੀ ।
Babbu And debi
ਜਿਸ ਤੋਂ ਬਾਅਦ ਦੇਬੀ ਮਖਸੂਸਪੁਰੀ ਨੇ ਆਪਣੇ ਇਨ੍ਹਾਂ ਖ਼ਾਸ ਦੋਸਤਾਂ ਦੇ ਨਾਲ ਇਸ ਤਸਵੀਰ ਨੂੰ ਸਾਂਝਾ ਕੀਤਾ ਹੈ ।
View this post on Instagram
Yaarian... @babbumaaninsta #Binda @jazzyb
ਦੇਬੀ ਮਖਸੂਸਪੁਰੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਬਿਹਤਰੀਨ ਗਾਇਕ ਹੋਣ ਦੇ ਨਾਲ-ਨਾਲ ਉਹ ਵਧੀਆ ਲੇਖਣੀ ਦੇ ਮਾਲਕ ਵੀ ਹਨ । ਬੱਬੂ ਮਾਨ ਦੀ ਗੱਲ ਕਰੀਏ ਤਾਂ ਉਹ ਵੀ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ।