ਦੀਪ ਢਿੱਲੋਂ ਦੇ ਇਸ ਗੀਤ ਨੂੰ ਕੰਪਨੀ ਨੇ ਚਲਾਉਣ ਤੋਂ ਕਰ ਦਿੱਤਾ ਸੀ ਇਨਕਾਰ, ਗੀਤ ਨੂੰ ਨੇਪਰੇ ਚਾੜਨ ਲਈ ਵੇਲਣੇ ਪਏ ਸਨ ਕਈ ਪਾਪੜ

By  Shaminder April 22nd 2020 01:18 PM

ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਭਰ ‘ਚ ਜਾਰੀ ਹੈ । ਇਸ ਬਿਮਾਰੀ ਨਾਲ ਪੀੜਤ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ ।ਪੰਜਾਬੀ ਗਾਇਕ ਵੀ ਆਪਣੇ ਘਰ ‘ਚ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਹਨ । ਗਾਇਕ ਦੀਪ ਢਿੱਲੋਂ ਵੀ ਘਰ ‘ਚ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਸਮਾਂ ਬਿਤਾ ਰਹੇ ਨੇ ।ਅਜਿਹੇ ‘ਚ ਉਹ ਆਪਣੀਆਂ ਪੁਰਾਣੀਆਂ ਯਾਦਾਂ ਵੀ ਸਾਂਝੀਆਂ ਕਰ ਰਹੇ ਨੇ । ਗਾਇਕ ਦੀਪ ਢਿੱਲੋਂ ਨੇ ਆਪਣੇ ਫੇਸਬੁੱਕ ਪੇਜ ‘ਤੇ ਪਹਿਲੇ ਗੀਤ ਦਾ ਤਜ਼ਰਬਾ ਸਾਂਝਾ ਕੀਤਾ ਹੈ । ਉਨ੍ਹਾਂ ਨੇ ਆਪਣੇ ਪਹਿਲੇ ਗੀਤ ਬਾਰੇ ਇੱਕ ਪੋਸਟ ਸਾਂਝੀ ਕੀਤੀ ਹੈ । ਉਨ੍ਹਾਂ ਨੇ ਆਪਣੀ ਇਸ ਪੋਸਟ ‘ਚ ਲਿਖਿਆ ਹੈ ਕਿ ਇਸ ਗੀਤ ਦੇ ਨਾਲ ਉਨ੍ਹਾਂ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ ।

https://www.facebook.com/deepdhillon/videos/613213745948182/

"ਲਉ ਜੀ ਮੇਰੇ ਗੀਤਾਂ ਦੀ ਲੜੀ ਸੁਰੂ ਕਰਦੇ ਆ,ਜਿਵੇ ਜਿਵੇ ਗੀਤ ਆਏ 1-2-3.... ਹਰ ਰੋਜ਼ ਇੱਕ ਗੀਤ 9am ਤੇ ਉਹਦੇ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ... ਵੇਖੋ ਮੇਰਾ ਪਹਿਲਾ ਗੀਤ ਜਦ ਮੈ ਪਹਿਲੀ ਵਾਰ ਕੈਮਰੇ ਅੱਗੇ ਆਇਆ ਸੀ ।

https://www.facebook.com/deepdhillon/photos/a.505734062811991/3154334061285298/?type=3&theater

ਇਸ ਗੀਤ ਨਾਲ ਬੜੀਆਂ ਯਾਦਾਂ ਜੁੜੀਆ ਨੇ , ਪਹਿਲਾ ਵੀਡੀਓ ਇਸ ਦਾ ਖਰਾਬ ਹੋ ਗਿਆ ਸੀ ਕੰਪਨੀ ਨੇ ਚਲ੍ਹਾਉਣ ਤੋਂ ਇਨਕਾਰ ਕਰਤਾ ਸੀ ,ਫਿਰ ਦੂਜੀ ਵਾਰ ਇਹ ਵੀਡਿਓ ਸਵ: ਗੁਰਚਰਨ ਵਿਰਕ ਨੇ ਕੀਤਾ ਸੀ,ਵਿਰਕ ਸਾਹਬ ਨੇ ਇਸ ਗੀਤ ਦੇ ਕਨਸੈਪਟ ਦਾ ਆਈਡਿਆ ਗੋਬਿੰਦਾ ਤੇ ਦਿਵਿਆ ਭਾਰਤੀ ਦੀ ਹਿੱਟ ਹਿੰਦੀ ਫਿਲਮ ਸ਼ੋਅਲਾ ਔਰ ਸ਼ਬਨਮ’  ਦੇ ਗੀਤ  'ਜਾਨੇ ਦੇ ਜਾਨੇ ਦੇ'  ਤੋਂ   ਲਿਆ ਸੀ , ਇਹ ਗੱਲ ਮੈਨੂੰ ਕਾਫੀ ਸਾਲ ਬਾਅਦ ਪਤਾ ਚੱਲੀ ।

https://www.facebook.com/deepdhillon/photos/a.505734062811991/3168449309873773/?type=3&theater

ਵੀਡੀਓ ਚ ਜਿਸ ਕੁੜੀ ਨੇ ਮੇਰੇ ਨਾਲ ਗੁਰਲੇਜ਼ ਅਖਤਰ ਵਾਲੀਆਂ ਲਾਈਨਾਂ  Lip sing ਕਰਨੀਆ ਸੀ ਹਾਂ ਕਰਕੇ ਮੌਕੇ ‘ਤੇ ਆਈ ਨੀ , ਫਿਰ ਪਿੱਛੋ ਡਾਸਰਾਂ ਚੋ ਕੱਢ ਕੇ ਇੱਕ ਕੁੜੀ ਤਿਆਰ ਕੀਤੀ । ਫਿਰ ਪੰਗਾ ਪੈ ਗਿਆ ਉਸ ਨੂੰ ਗੀਤ ਨੀ ਸਮਝ ਆਉਦਾ ਸੀ, ਕਿਉਂਕਿ ਉਹ ਹਿੰਦੀ ਬੋਲਦੀ ਸੀ,ਨਾਂ ਹੀ ਉਸ ਕੋਲ ਪੰਜਾਬੀ ਸੂਟ ਸੀ,ਚਲੋ ਕਿਸੇ ਨਾ ਕਿਸੇ ਤਰ੍ਹਾਂ ਸੂਟ ਦਾ ਪ੍ਰਬੰਧ ਕੀਤਾ ਤਾਂ ਜੁੱਤੀ ਨੀ ਮਿਲੀ ਫਿਰ ਵਿਰਕ ਭਾਅ ਜੀ ਕਹਿੰਦੇ ਚਲੋ ਪੈਰ ਆਪਾ ਦਿਖਣ ਨੀ ਦੇਣੇ ਤੂੰ ਬੂਟ ਪਾਕੇ ਹੀ ਖੜਜਾ ।  2005 ਆਇਆ ਸੀ ਇਹ ਗੀਤ ,ਕੋਈ ਬਹੁਤਾ response ਨਹੀ ਆਇਆ ਸੀ ਖੈਰ ਤੁਸੀ ਵੇਖੋ ਗੀਤ ਕੱਲ੍ਹ ਨੂੰ 9am ਦੂਜਾ ਗੀਤ ਤੇ ਉਸ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਲੈ ਕੇ ਹਾਜ਼ਿਰ ਹੋਵਾਂਗੇ  ।

 

Related Post