ਦੀਪ ਜੰਡੂ ਦੀ ਬੀਟ ਤੇ ਸੱਜਣ ਅਦੀਬ ਦੀ ਅਵਾਜ਼, ਜਲਦ ਇਕੱਠੇ ਲੈ ਕੇ ਆ ਸਕਦੇ ਨੂੰ ਕੁਝ ਨਵਾਂ

By  Aaseen Khan June 12th 2019 11:36 AM

ਦੀਪ ਜੰਡੂ ਦੀ ਬੀਟ ਤੇ ਸੱਜਣ ਅਦੀਬ ਦੀ ਅਵਾਜ਼, ਜਲਦ ਇਕੱਠੇ ਲੈ ਕੇ ਆ ਸਕਦੇ ਨੂੰ ਕੁਝ ਨਵਾਂ : ਸੱਜਣ ਅਦੀਬ ਜਿੰਨ੍ਹਾਂ ਦੇ ਗਾਣਿਆਂ ਨੇ ਬਹੁਤ ਜਲਦ ਪੰਜਾਬੀਆਂ ਦੇ ਦਿਲਾਂ 'ਚ ਵੱਖਰਾ ਸਥਾਨ ਬਣਾਇਆ ਹੈ, ਤੇ ਉੱਥੇ ਹੀ ਦੀਪ ਜੰਡੂ ਦੇ ਨਾਮ ਤੋਂ ਹਰ ਕੋਈ ਵਾਕਿਫ਼ ਹੈ। ਦੀਪ ਜੰਡੂ ਵੱਲੋਂ ਸੱਜਣ ਅਦੀਬ ਨਾਲ ਸ਼ੋਸ਼ਲ ਮੀਡੀਆ 'ਤੇ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ ਜਿਸ 'ਚ ਉਹਨਾਂ ਵੱਲੋਂ ਹਿੰਟ ਦਿੱਤਾ ਗਿਆ ਹੈ ਕਿ ਉਹ ਜਲਦ ਕੁਝ ਨਵਾਂ ਸੱਜਣ ਅਦੀਬ ਨਾਲ ਲੈ ਕੇ ਆ ਸਕਦੇ ਹਨ।

 

View this post on Instagram

 

@deepJandu - something new - Stay Tuned - Adeebi??

A post shared by Sajjan Adeeb (@sajjanadeeb) on May 20, 2019 at 7:45pm PDT

ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਦੀਪ ਜੰਡੂ ਹੁਣ ਤੱਕ ਪੰਜਾਬ ਦੇ ਬਹੁਤ ਸਾਰੇ ਗਾਇਕਾਂ ਨਾਲ ਗੀਤ ਕਰ ਚੁੱਕੇ ਹਨ ਜਿੰਨ੍ਹਾਂ 'ਚ ਦੇਬੀ ਮਖਸੂਸਪੁਰੀ, ਕੰਵਰ ਗਰੇਵਾਲ, ਅਤੇ ਲਾਭ ਹੀਰਾ ਵਰਗੇ ਗਾਇਕਾਂ ਦੇ ਨਾਮ ਸ਼ਾਮਿਲ ਹਨ। ਹੁਣ ਸੱਜਣ ਅਦੀਬ ਨਾਲ ਕੀ ਕੁਝ ਨਵਾਂ ਲੈ ਕੇ ਆ ਸਕਦੇ ਹਨ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ।

ਹੋਰ ਵੇਖੋ : ਯੋ ਯੋ ਹਨੀ ਸਿੰਘ ਕੁਝ ਹੀ ਦਿਨਾਂ 'ਚ ਫੈਨਜ਼ ਨੂੰ ਦੇਣ ਜਾ ਰਹੇ ਨੇ ਇਹ ਵੱਡਾ ਤੋਹਫ਼ਾ

 

View this post on Instagram

 

“Layiye Je yaariyan” film and Baldev singh de role nu pyar den lai sab Da dilon Dhanwadd ???Adeebi ?

A post shared by Sajjan Adeeb (@sajjanadeeb) on Jun 10, 2019 at 6:56pm PDT

ਉੱਥੇ ਹੀ ਸੱਜਣ ਅਦੀਬ ਵੀ ਅੱਜ ਕੱਲ੍ਹ ਫ਼ਿਲਮ ਲਾਈਏ ਜੇ ਯਾਰੀਆਂ ਦੇ ਚਲਦੇ ਕਾਫੀ ਸੁਰਖੀਆਂ ਬਟੋਰ ਰਹੇ ਹਨ ,ਫ਼ਿਲਮ 'ਚ ਸੱਜਣ ਅਦੀਬ ਵੱਲੋਂ ਜਿੱਥੇ ਗਾਣੇ ਲਈ ਅਵਾਜ਼ ਦਿੱਤੀ ਗਈ ਹੈ ਉੱਥੇ ਹੀ ਉਹਨਾਂ ਇਸ ਫ਼ਿਲਮ ਰਾਹੀਂ ਐਕਟਿੰਗ ਡੈਬਿਊ ਵੀ ਕਰ ਲਿਆ ਹੈ। ਲਾਈਏ ਜੇ ਯਾਰੀਆਂ 'ਚ ਉਹਨਾਂ ਵੱਲੋਂ ਨਿਭਾਏ ਗਏ ਕਿਰਦਾਰ ਬਲਦੇਵ ਸਿੰਘ ਨੂੰ ਦਰਸ਼ਕ ਪਸੰਦ ਕਰ ਰਹੇ ਹਨ।

Related Post