ਦੀਪ ਜੰਡੂ ਦੇ ਪੁੱਤਰ ਦਾ ਅੱਜ ਹੈ ਜਨਮ ਦਿਨ, ਪੰਜਾਬੀ ਸਿਤਾਰਿਆਂ ਨੇ ਦਿੱਤੀ ਵਧਾਈ

By  Shaminder July 1st 2020 05:26 PM

ਦੀਪ ਜੰਡੂ ਦੇ ਪੁੱਤਰ ਦਾ ਅੱਜ ਦੂਜਾ ਜਨਮ ਦਿਨ ਹੈ ।ਪੁੱਤਰ ਦੇ ਜਨਮ ਦਿਨ ‘ਤੇ ਦੀਪ ਜੰਡੂ ਨੇ ਆਪਣੇ ਕਿਊਟ ਜਿਹੇ ਪੁੱਤਰ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ “ਹੈਪੀ ਬਰਥਡੇ ਮੇਰਾ ਸ਼ੇਰ ਪੁੱਤ, ਤੂੰ ਪ੍ਰਮਾਤਮਾ ਵੱਲੋਂ ਮੈਨੂੰ ਦਿੱਤੀ ਗਈ ਅਜਿਹੀ ਦੁਆ ਹੈ ਜਿਸ ਨੂੰ ਕਿ ਮੈਂ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ। ਤੇਰੇ ਆਉਣ ਨਾਲ ਮੇਰੀ ਜ਼ਿੰਦਗੀ ‘ਚ ਖੁਸ਼ੀਆਂ ਹੀ ਖੁਸ਼ੀਆਂ ਆ ਗਈਆਂ ਹਨ।

https://www.instagram.com/p/CCFinrTDY7W/

ਮੈਂ ਹਮੇਸ਼ਾ ਤੇਰੇ ਨਾਲ ਖੜਾ ਹਾਂ ਪੁੱਤਰ, ਆਈ ਲਵ ਯੂ। ਦੀਪ ਜੰਡੂ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ‘ਤੇ ਪੰਜਾਬੀ ਸਿਤਾਰਿਆਂ ਨੇ ਵੀ ਕਮੈਂਟ ਕੀਤੇ ਨੇ ਅਤੇ ਬੱਚੇ ਦੇ ਜਨਮ ਦਿਨ ‘ਤੇ ਵਧਾਈ ਦਿੱਤੀ ਹੈ । ਦੀਪ ਜੰਡੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ।

https://www.instagram.com/p/B8-mZoqDyWy/

ਦੀਪ ਜੰਡੂ ਰੈਪਰ ‘ਤੇ ਗਾਇਕ ਨੇ ਜਿਨ੍ਹਾਂ ਨੇ ਆਪਣੇ ਰੈਪ ਨਾਲ ਸਭ ਦਾ ਮਨ ਮੋਹਿਆ । ਪਿੱਛੇ ਜਿਹੇ ਉਨ੍ਹਾਂ ਦਾ ਕੰਂਵਰ ਗਰੇਵਾਲ ਨਾਲ ਇੱਕ ਗੀਤ ਆਇਆ ਸੀ ਜਿਸ ਨੂੰ ਕਿ ਕਾਫੀ ਪਸੰਦ ਕੀਤਾ ਗਿਆ ਸੀ । ਇਹ ਤਸਵੀਰ ਪੁਰਾਣੀ ਹੈ ਜੋ ਕਿ ਵਾਇਰਲ ਹੋਈ ਹੈ ਦੱਸਿਆ ਜਾ ਰਿਹਾ ਹੈ ਬੀਤੇ ਸਾਲ ਦੀਪ ਜੰਡੂ ਦੇ ਘਰ ਪੁੱਤਰ ਨੇ ਜਨਮ ਲਿਆ ਸੀ ।

Related Post