ਗਾਇਕਾ ਦੀਪਕ ਢਿੱਲੋਂ ਨੇ ਸਰਹੰਦ ਦਾ ਸਾਕਾ ਯਾਦ ਕਰਦੇ ਹੋਏ ਗਾਇਆ ਗੀਤ , ਦੇਖੋ ਵੀਡੀਓ

By  Aaseen Khan December 18th 2018 06:53 PM

ਗਾਇਕਾ ਦੀਪਕ ਢਿੱਲੋਂ ਨੇ ਸਰਹੰਦ ਦਾ ਸਾਕਾ ਯਾਦ ਕਰਦੇ ਹੋਏ ਗਾਇਆ ਗੀਤ , ਦੇਖੋ ਵੀਡੀਓ : ਦੁਨੀਆ 'ਚ ਸਿੱਖ ਕੌਮ ਦਾ ਰੁਤਬਾ ਬਹੁਤ ਵੱਡਾ ਹੈ ਕਿਉਂਕਿ ਇਸ ਸੰਸਾਰ 'ਚ ਅਜਿਹੀਆਂ ਬਹੁਤ ਘੱਟ ਕੌਮਾਂ ਹੋਈਆਂ ਹਨ ਜਿੰਨ੍ਹਾਂ ਦੀਆਂ ਕੁਰਬਾਨੀਆਂ ਦੇ ਸਾਕੇ ਭਰੇ ਹੋਏ ਹਨ। ਇ੍ਹਨਾਂ ਵਿੱਚੋਂ ‘ਸਾਕਾ ਸਰਹੰਦ’ ਜਾਂ ‘ਨਿੱਕੀਆਂ ਜਿੰਦਾਂ ਵੱਡਾ ਸਾਕਾ’ ਇੱਕੋ ਇੱਕ ਅਜਿਹਾ ਸਾਕਾ ਹੈ,ਜਿਸ 'ਚ 8 ਅਤੇ 6 ਸਾਲ ਦੀਆਂ ਉਹਨਾਂ ਪਵਿੱਤਰ ਰੂਹਾਂ ਨੂੰ ਵਜ਼ੀਰ ਖਾਨ ਦੀ ਕਚਹਿਰੀ 'ਚ ਅਣਖ ਅਤੇ ਹੌਂਸਲੇ ਦੀ ਮਿਸਾਲ ਪੇਸ਼ ਕੀਤੀ ਅਤੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਸਾਹਿਬਜਾਂਦਾ ਬਾਬਾ ਫਤਿਹ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ।

https://www.instagram.com/p/BrhXQiSDT-6/

ਇਸ ਸਰਹੰਦ ਸਾਕੇ ਨੂੰ ਯਾਦ ਕਰਦੇ ਹੋਏ ਗਾਇਕਾ ਦੀਪਕ ਢਿੱਲੋਂ ਸਾਹਿਬਜ਼ਾਦਿਆਂ ਦੀ ਯਾਦ 'ਚ ਗੀਤ ਗਾਇਆ ਹੈ। ਦੀਪਕ ਢਿੱਲੋਂ ਦਾ ਇਹ ਵੀਡੀਓ ਪਿੱਛਲੇ ਸਾਲ ਦਾ 'ਤੇ ਇਸ ਸ਼ਹੀਦੀ ਦਿਹਾੜਿਆਂ ਦੇ ਦਿਨਾਂ 'ਚ ਉਹਨਾਂ ਇੱਕ ਵਾਰ ਫਿਰ ਸਰਹੰਦ ਦਾ ਸਾਕਾ ਯਾਦ ਕਰਦੇ ਹੋਏ ਇਹ ਵੀਡੀਓ ਸਾਂਝਾ ਕੀਤਾ ਹੈ। ਕੁਰਬਾਨੀ ਦੀ ਅਜਿਹੀ ਮਿਸਾਲ ਦੁਨੀਆਂ ਦੀ ਹੋਰ ਕਿਸੇ ਵੀ ਕੌਮ ਦੇ ਇਤਿਹਾਸ 'ਚ ਦੇਖਣ ਨੂੰ ਨਹੀਂ ਮਿਲਦੀ। ਪੂਰੀ ਸਿੱਖ ਕੌਮ ਇਹਨਾਂ ਸ਼ਹੀਦੀ ਦਿਹਾੜਿਆਂ ਨੂੰ ਬੜੀ ਹੀ ਸ਼ਰੱਧਾ ਭਾਵਨਾਵਾਂ ਨਾਲ ਯਾਦ ਕਰ ਰਹੀ ਹੈ।

Related Post