ਕਦੇ ਆਮਿਰ ਖ਼ਾਨ ਤੇ ਸ਼ਾਹਰੁਖ ਖ਼ਾਨ ਨੂੰ ਟੱਕਰ ਦਿੰਦਾ ਸੀ ਦੀਪਕ ਤਿਜੋਰੀ, ਪਤਨੀ ਨੇ ਕੱਢ ਦਿੱਤਾ ਸੀ ਘਰੋਂ ਬਾਹਰ

By  Aaseen Khan August 28th 2019 04:13 PM

ਦੀਪਕ ਤਿਜੋਰੀ ਜਿਸ ਨੇ 90 ਦੇ ਦਹਾਕੇ 'ਚ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਅਦਾਕਾਰੀ ਨਾਲ ਪਹਿਚਾਣ ਬਣਾਈ। 28 ਅਗਸਤ 1961 'ਚ ਮੁੰਬਈ 'ਚ ਪੈਦਾ ਹੋਏ ਦੀਪਕ ਤਿਜੋਰੀ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। 1992 'ਚ ਆਈ ਫ਼ਿਲਮ 'ਜੋ ਜੀਤਾ ਵਹੀ ਸਿਕੰਦਰ' ਅਤੇ 1993 'ਚ ਆਈ ਫ਼ਿਲਮ 'ਕਭੀ ਹਾਂ ਕਭੀ ਨਾਂ' ਜਿੰਨ੍ਹੀ ਚਰਚਾ ਆਮਿਰ ਖ਼ਾਨ ਅਤੇ ਸ਼ਾਹਰੁਖ ਖ਼ਾਨ ਨੂੰ ਮਿਲੀ ਓਂਨੀ ਹੀ ਚਰਚਾ ਦੀਪਕ ਤਿਜੋਰੀ ਨੂੰ ਵੀ ਮਿਲੀ।

deepak tijori deepak tijori

ਸਹਾਇਕ ਅਦਾਕਾਰ ਦੇ ਤੌਰ 'ਤੇ ਸ਼ੌਹਰਤ ਹਾਸਿਲ ਕਰ ਚੁੱਕੇ ਦੀਪਕ ਦਾ ਹੀਰੋ ਬਣਨ ਦਾ ਸੁਫ਼ਨਾ ਅਧੂਰਾ ਹੀ ਰਹਿ ਗਿਆ। ਫ਼ਿਲਮ 'ਪਹਿਲਾ ਨਸ਼ਾ' 'ਚ ਦੀਪਕ ਤਿਜੋਰੀ ਨੂੰ ਨਾਇਕ ਦੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ। ਇਸ ਫ਼ਿਲਮ 'ਚ ਉਹਨਾਂ ਦੇ ਨਾਲ ਪੂਜਾ ਭੱਟ ਅਤੇ ਰਵੀਨਾ ਟੰਡਨ ਸਨ ਪਰ ਇਹ ਫ਼ਿਲਮ ਲੋਕਾਂ ਨੂੰ ਕੁਝ ਖਾਸ ਪਸੰਦ ਨਹੀਂ ਆਈ ਅਤੇ ਫਲਾਪ ਸਾਬਿਤ ਹੋਈ।

ਜਦੋਂ ਅਦਾਕਾਰੀ 'ਚ ਬਹੁਤਾ ਸਮਾਂ ਨਾ ਟਿੱਕ ਸਕੇ ਤਾਂ ਨਿਰਦੇਸ਼ਨ ਵੱਲ ਕਦਮ ਵਧਾਇਆ। ਦੀਪਕ ਤਿਜੋਰੀ ਨੇ 2003 'ਚ ਇੱਕ ਅਡਲਟ ਫ਼ਿਲਮ ਦਾ ਨਿਰਦੇਸ਼ਨ ਕੀਤਾ ਪਰ ਇਹ ਵੀ ਫਲਾਪ ਸਾਬਿਤ ਹੋਈ। ਇੱਥੋਂ ਤੱਕ ਕੇ ਫ਼ਿਲਮ ਆਪਣੇ ਕੰਟੈਂਟ ਦੇ ਚਲਦਿਆਂ ਸੈਂਸਰ ਬੋਰਡ 'ਚ ਵੀ ਫਸੀ ਰਹੀ। ਇਸ ਤੋਂ ਬਾਅਦ ਕਈ ਫ਼ਿਲਮਾਂ ਨੂੰ ਹੋਰ ਡਾਇਰੈਕਟ ਕੀਤਾ ਪਰ ਕਾਮਯਾਬੀ ਹਾਸਿਲ ਨਹੀਂ ਹੋਈ।

ਹੋਰ ਵੇਖੋ : ਇਹਨਾਂ ਦਿਨਾਂ 'ਚ ਨਿਮਰਤ ਖਹਿਰਾ ਦੀ ਜ਼ਿੰਦਗੀ 'ਚ ਆਇਆ ਸੀ ਨਵਾਂ ਮੋੜ,ਤਸਵੀਰ ਸਾਂਝੀ ਕਰ ਕਿਹਾ 'ਮੇਰੀ ਜ਼ਿੰਦਗੀ ਦੇ ਸਭ ਤੋਂ ਬਿਹਤਰੀਨ ਪਲ'

deepak tijori deepak tijori

ਖ਼ਬਰਾਂ ਇਹ ਵੀ ਆਈਆਂ ਕਿ ਦੀਪਕ ਤਿਜੋਰੀ ਨੂੰ ਉਸ ਦੀ ਪਤਨੀ ਨੇ ਅਣਬਣ ਦੇ ਚਲਦਿਆਂ ਘਰ ਤੋਂ ਬਾਹਰ ਕੱਢ ਦਿੱਤਾ ਸੀ ਅਤੇ ਦੀਪਕ ਆਪਣੇ ਇੱਕ ਦੋਸਤ ਨਾਲ ਪੀਜੀ 'ਚ ਜਾ ਕੇ ਰਹਿਣ ਲੱਗੇ ਸਨ। 17 ਸਾਲ ਬਾਅਦ ਦੀਪਕ ਤਿਜੋਰੀ ਫ਼ਿਲਮ 'ਸਾਹਿਬ ਬੀਵੀ ਔਰ ਗੈਂਗਸਟਰ 3' 'ਚ ਨਜ਼ਰ ਆਏ ਸਨ। ਕਦੇ ਹੈਂਡਸਮ ਦਿਖਣ ਵਾਲੇ ਦੀਪਕ ਤਿਜੋਰੀ ਅੱਜ ਸ਼ਰੀਰ ਦੇ ਭਾਰੇ ਅਤੇ ਚਿੱਟੀ ਦਾੜ੍ਹੀ 'ਚ ਨਜ਼ਰ ਆਉਂਦੇ ਹਨ।

Related Post