ਰਮਾਇਣ ‘ਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਚਿਖਾਲਿਆ ਨੇ ਰੱਖ ਦਿੱਤੀ ਅਜਿਹੀ ਮੰਗ, ਹਰ ਪਾਸੇ ਹੋ ਰਹੀ ਚਰਚਾ

By  Shaminder May 5th 2020 03:13 PM

ਰਮਾਇਣ ਕਿਸੇ ਸਮੇਂ ਦੂਰਦਰਸ਼ਨ ‘ਤੇ ਚੱਲਣ ਵਾਲਾ ਹਰ ਕਿਸੇ ਦਾ ਪਸੰਦੀਦਾ ਸ਼ੋਅ ਸੀ । ਇਸ ਸ਼ੋਅ ਨੂੰ ਉਸ ਸਮੇਂ ਕਾਫੀ ਪਸੰਦ ਕੀਤਾ ਗਿਆ ਸੀ । ਇਸ ‘ਚ ਕਿਰਦਾਰ ਨਿਭਾਉਣ ਵਾਲੇ ਅਦਾਕਾਰਾਂ ਨੂੰ ਲੋਕ ਦੇਵੀ ਦੇਵਤਿਆਂ ਵਾਂਗ ਪੂਜਣ ਲੱਗ ਪਏ ਸਨ । ਹੁਣ ਜਦੋਂਕਿ ਪੂਰੇ ਦੇਸ਼ ‘ਚ ਲਾਕ ਡਾਊਨ ਚੱਲ ਰਿਹਾ ਹੈ ਤਾਂ ਅਜਿਹੇ ‘ਚ ਦੂਰਦਰਸ਼ਨ ‘ਤੇ ਇਸ ਸੀਰੀਅਲ ਦਾ ਮੁੜ ਤੋਂ ਪ੍ਰਸਾਰਣ ਕੀਤਾ ਜਾ ਰਿਹਾ ਹੈ ।

https://www.instagram.com/p/B_mWD7hnTxy/

ਅਜਿਹੇ ‘ਚ ਇਸ ਸੀਰੀਅਲ ਦੇ ਮੁੱਖ ਕਿਰਦਾਰਾਂ ਚੋਂ ਇੱਕ ਦੀਪਿਕਾ ਚਿਖਾਲਿਆ ਨੇ ਰਾਇਲਟੀ ਦੀ ਮੰਗ ਕੀਤੀ ਹੈ ਅਤੇ ਸਰਕਾਰ ਨੂੰ ਇਸ ਮਾਮਲੇ ‘ਚ ਦਖਲ ਦੇ ਕੇ ਰਾਇਲਟੀ ਦਿਵਾਉਣ ਦੀ ਅਪੀਲ ਕੀਤੀ ਹੈ,ਮੈਂ ਲੋਕਾਂ ਨਾਲ ਇਸ ਬਾਰੇ ਗੱਲ ਕਰ ਰਹੀ ਹਾਂ ਕਿ ਮੈਨੂੰ ਲਗਦਾ ਹੈ ਕਿ ਸਾਨੂੰ ਰਾਇਲਟੀ ਮਿਲਣੀ ਚਾਹੀਦੀ ਹੈ।

https://www.instagram.com/p/B_lvmHmnALR/

ਦੀਪਿਕਾ ਕਹਿੰਦੀ ਹੈ, 'ਉਨ੍ਹਾਂ ਨੂੰ ਸਾਨੂੰ ਰਾਇਲਟੀ ਦੇਣੀ ਚਾਹੀਦੀ ਹੈ ਕਿਉਂਕਿ ਅਜਿਹਾ ਇਸ ਲਈ ਨਹੀਂ ਕਿ ਅਸੀਂ ਰਮਾਇਣ ਕੀਤੀ ਹੈ, ਅਜਿਹਾ ਇਸ ਲਈ ਹੈ ਕਿਉਂਕਿ ਅਸੀਂ ਆਪਣਾ 30 ਸਾਲਾ ਕੈਰੀਅਰ ਅੱਜ ਤੱਕ ਰਮਾਇਣ ਨੂੰ ਜ਼ਿੰਦਾ ਰੱਖਣ ਲਈ ਦਿੱਤਾ ਹੈ। ਮੈਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਇਹ ਮੈਨੂੰ ਦੇਣਾ ਚਾਹੀਦਾ ਹੈ, ਮੈਨੂੰ ਨਹੀਂ ਪਤਾ ਕਿ ਇਹ ਇੱਥੇ ਕਿਵੇਂ ਕੰਮ ਕਰਦਾ ਹੈ।'

https://www.instagram.com/p/B_kaybbnKEE/

 

Related Post