ਦੀਪਿਕਾ ਪਾਦੁਕੋਣ ਨੇ ਸਾਂਝਾ ਕਿੱਤੀ ਫਿੱਟਨੈੱਸ ਦੀ ਵੀਡੀਓ, ਲੋਕਾਂ ਨੇ ਕਿੱਤੇ ਕਮੈਂਟ

By  Gourav Kochhar May 26th 2018 06:50 AM

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਬੈਡਮਿੰਟਨ ਸਟਾਰ ਪੀ. ਵੀ. ਸਿੰਧੂ ਦਾ ਚੈਲੇਂਜ ਸਵੀਕਾਰ ਕਰਦੇ ਹੋਏ ਟਵੀਟ ਕੀਤਾ ਹੈ। ਇਸ ਟਵੀਟ 'ਚ ਦੀਪਿਕਾ ਪਾਦੂਕੋਣ Deepika Padukone ਨੇ ਰਨਿੰਗ ਕਰਦੇ ਹੋਏ ਇਕ GIF ਵੀਡੀਓ ਪੋਸਟ ਕੀਤੀ ਹੈ। ਬਲੈਕ ਕਲਰ ਦੇ ਟ੍ਰੈਕਸੂਟ 'ਚ ਦੀਪਿਕਾ ਮਾਰਨਿੰਗ ਵਾਕ ਕਰ ਰਹੀ ਹੈ। ਦੀਪਿਕਾ ਪਾਦੂਕੋਣ ਨੇ ਲਿਖਿਆ, ''ਮੈਂ ਫਿਟਨੈੱਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਰਹਿੰਦੀ ਹਾਂ ਅਤੇ ਹੁਣ ਮੇਰਾ ਨਵਾਂ ਜਨੂੰਨ ਹੈ ਰਨਿੰਗ। ਥੈਂਕਿਊ ਪੀ. ਵੀ. ਸਿੰਧੂ। ਤੁਹਾਡਾ ਚੈਲੇਂਜ ਸਵੀਕਾਰ ਕਰ ਲਿਆ ਹੈ।

deepika padukone

ਹੁਣ ਮੈਂ ਮਿਤਾਲੀ ਰਾਜ, ਰਾਣੀ ਰਾਮਪਾਲ ਅਦਿਤੀ ਅਸ਼ੋਕ ਨੂੰ ਇਹ ਚੈਲੇਂਜ ਦੇਣਾ ਚਾਵਾਂਗੀ, ਕਿਉਂਕਿ ਅਸੀਂ ਫਿੱਟ ਤਾਂ ਇੰਡੀਆ ਫਿੱਟ।'' ਫਿਟਨੈੱਸ ਚੈਲੇਂਜ 'ਚ ਹਿੱਸਾ ਲੈਂਦੇ ਹੋਏ ਦੀਪਿਕਾ ਦਾ ਇਹ ਟਵੀਟ ਕੁਝ ਹੀ ਦੇਰ 'ਚ ਵਾਇਰਲ ਹੋ ਗਿਆ।ਦੀਪਿਕਾ ਦੇ ਇਸ ਮੈਸੇਜ ਲਿਖਣ ਤੋਂ ਬਾਅਦ ਸੋਸ਼ਲ ਮੀਡੀਆ ਦੇ ਯੂਜ਼ਰਸ ਨੇ ਅਜੀਬੋ-ਗਰੀਬ ਸਵਾਲ ਕਰਨੇ ਸ਼ੁਰੂ ਕਰ ਦਿੱਤੇ।

deepika padukone

ਇੰਨਾ ਹੀ ਨਹੀਂ ਪ੍ਰਸ਼ੰਸਕ ਨੇ ਇਹ ਵੀ ਕਿਹਾ, ''ਮਿਤਾਲੀ ਰਾਜ ਤਾਂ ਇਕ ਦਿਨ ਪਹਿਲਾਂ ਵੀਡੀਓ ਪੋਸਟ ਕਰ ਚੁੱਕੀ ਹੈ।'' ਉੱਥੇ ਇਕ ਹੋਰ ਯੂਜ਼ਰ ਨੇ ਕਿਹਾ, ''ਦੀਪਿਕਾ ਤੁਸੀਂ ਇਹ ਪੁਰਾਣੀ ਵੀਡੀਓ ਪੋਸਟ ਕੀਤੀ ਹੈ, ਜੋ ਕਿ ਸਹੀ ਨਹੀਂ ਹੈ।'' ਕਿਸੇ ਨੇ ਦੀਪਿਕਾ Deepika Padukone ਦੇ ਇਸ ਕੋਸ਼ਿਸ਼ ਦੀ ਤਾਰੀਫ ਕੀਤੀ ਤਾਂ ਉੱਥੇ ਕੋਈ ਮਖੌਲ ਬਣਾਉਂਦਾ ਹੋਇਆ ਨਜ਼ਰ ਆਇਆ। ਜ਼ਿਕਰਯੋਗ ਹੈ ਕਿ ਨੌਜਵਾਨ ਅਤੇ ਖੇਡ ਮਾਮਲਿਆਂ ਦੇ ਮੰਤਰੀ ਅਤੇ ਓਲੰਪਿਕ ਜੇਤੂ ਰਾਜਿਯਵਰਧਨ ਸਿੰਘ ਰਾਠੌੜ ਨੇ ਹਾਲ ਹੀ 'ਚ ਟਵਿਟਰ 'ਤੇ ਫਿਟਨੈੱਸ ਚੈਲੇਂਜ ਦਿੱਤਾ। ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਉਹ ਬਿਨਾਂ ਬ੍ਰੇਕ ਦੇ ਪੁਸ਼ਅੱਪ ਕਰ ਰਹੇ ਹਨ।

I am extremely passionate about fitness...and my new obsession...RUNNING!??‍♀️Thank You @pvsindhu1 !Challenge accepted! I now challenge @M_Raj03 @imranirampal @aditigolf kyunki#HumFitTohIndiaFit pic.twitter.com/dMh9USxgLp

— Deepika Padukone (@deepikapadukone) May 25, 2018

ਇੱਥੇ ਇਹ ਦੱਸਣਯੋਗ ਹੈ ਕਿ ਦੀਪਿਕਾ ਪਾਦੂਕੋਣ Deepika Padukone ਤੋਂ ਪਹਿਲਾਂ ਵਿਰਾਟ ਕੋਹਲੀ ਨੇ ਪੁਸ਼ਅੱਪ, ਰਿਤਿਕ ਰੌਸ਼ਨ Hrithik Roshan ਨੇ ਸਾਈਕਲਿੰਗ, ਪੀ. ਵੀ. ਸਿੰਧੂ ਨੇ ਚਿਨਅੱਪ, ਸਾਇਨਾ ਨੇਹਵਾਲ ਨੇ ਡੰਬਲ ਚੁੱਕ ਕੇ ਇਸ ਚੈਲੇਂਜ ਨੂੰ ਅੱਗੇ ਵਧਾਇਆ ਹੈ। ਇਨ੍ਹਾਂ ਤੋਂ ਇਲਾਵਾ ਕਈ ਵੱਡੀਆਂ ਹਸਤੀਆਂ ਨੇ ਵੀ ਇਸ 'ਚ ਹਿੱਸਾ ਲਿਆ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਿਰਾਟ ਕੋਹਲੀ ਦਾ ਚੈਲੇਂਜ ਸਵੀਕਾਰ ਕਰਦੇ ਹੋਏ ਜਲਦ ਹੀ ਵੀਡੀਓ ਅਪਲੋਡ ਕਰਨ ਦਾ ਵਾਅਦਾ ਕੀਤਾ।

deepika padukone

Related Post