ਜਦੋਂ ਫ਼ਿਲਮ ਦੇ ਟ੍ਰੇਲਰ ਨੂੰ ਵੇਖ ਕੇ ਰੋ ਪਈ ਦੀਪਿਕਾ ਪਾਦੂਕੋਣ,ਵੀਡੀਓ ਹੋ ਰਿਹਾ ਵਾਇਰਲ

By  Shaminder December 10th 2019 04:19 PM

'ਛਪਾਕ' ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਇਹ ਫ਼ਿਲਮ ਸੱਚੀ ਕਹਾਣੀ 'ਤੇ ਅਧਾਰਿਤ ਹੈ । ਇਹ ਉਸ ਕੁੜੀ ਦੀ ਕਹਾਣੀ ਹੈ ਜਿਸ 'ਤੇ ਐਸਿਡ ਅਟੈਕ ਹੁੰਦਾ ਹੈ ।ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ 'ਚ ਲਕਛਮੀ ਨਾਂਅ ਦੀ ਕੁੜੀ ਨੂੰ ਬਿਆਨ ਕੀਤਾ ਗਿਆ ਹੈ ਜੋ ਕਿ ਐਸਿਡ ਅਟੈਕ ਦਾ ਸ਼ਿਕਾਰ ਹੋ ਜਾਂਦੀ ਹੈ ।

ਹੋਰ ਵੇਖੋ:ਤੇਜ਼ਾਬ ਹਮਲੇ ਦਾ ਸ਼ਿਕਾਰ ਹੋਈਆਂ ਕੁੜੀਆਂ ‘ਚ ਹੌਸਲਾ ਭਰਨ ਦਾ ਕੰਮ ਕਰੇਗੀ ‘ਛਪਾਕ’ ਫ਼ਿਲਮ, ਦੇਖੋ ਪਹਿਲੀ ਲੁੱਕ

https://www.instagram.com/p/B54dmrxg3A4/

 

ਫ਼ਿਲਮ ਦੇ ਟ੍ਰੇਲਰ 'ਚ ਉਸ ਕੁੜੀ ਦੇ ਦਰਦ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ

https://www.instagram.com/p/B54i9a3gQAT/

ਜਿਸ 'ਤੇ ਹਮਲਾ ਹੁੰਦਾ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇਸ ਤਰ੍ਹਾਂ ਦੇ ਹਮਲੇ ਦਾ ਸ਼ਿਕਾਰ ਹੋਈ ਲਕਸ਼ਮੀ ਇਲਾਜ ਤੋਂ ਬਾਅਦ ਸ਼ੀਸ਼ੇ ਦੇ ਸਾਹਮਣੇ ਖੁਦ ਨੂੰ ਵੇਖਦੀ ਹੈ ਤਾਂ ਆਪਣੀ ਸ਼ਕਲ ਵੇਖ ਕੇ ਹੀ ਡਰ ਜਾਂਦੀ ਹੈ ।ਪਰ ਦੀਪਿਕਾ ਇਸ ਟ੍ਰੇਲਰ ਦੇ ਦੌਰਾਨ ਖੁਦ ਵੀ ਰੋ ਪਈ । ਇਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।

Related Post