ਮੁੰਬਈ ਵਿੱਚ ਦੀਪਿਕਾ ਨੂੰ ਭੀੜ ਨੇ ਪਾਇਆ ਘੇਰਾ, ਬਾਡੀਗਾਰਡਾਂ ਨੂੰ ਕਰਨੀ ਪਈ ਜੱਦੋਜਹਿਦ, ਵੀਡਿਓ ਵਾਇਰਲ

By  Rupinder Kaler September 12th 2019 04:08 PM

ਦੀਪਿਕਾ ਪਾਦੂਕੋਣ ਬੁੱਧਵਾਰ ਨੂੰ ਮੁੰਬਈ ਦੇ ਲਾਲਬਾਗ ਰਾਜਾ ਦੇ ਪੰਡਾਲ ਵਿੱਚ ਗਣਪਤੀ ਦੇ ਦਰਸ਼ਨ ਕਰਨ ਲਈ ਪਹੁੰਚੀ ਸੀ । ਇਸ ਦੌਰਾਨ ਦੀਪਿਕਾ ਜਿਵੇਂ ਹੀ ਅੱਗੇ ਵਧੀ ਤਾਂ ਉਹ ਭੀੜ ਵਿੱਚ ਘਿਰ ਗਈ । ਉਹਨਾਂ ਦੇ ਬਾਊਂਸਰਾਂ ਨੂੰ ਦੀਪਿਕਾ ਨੂੰ ਦਰਸ਼ਨ ਕਰਵਾਉਣ ਵਿੱਚ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ । ਲਾਲਬਾਗ ਵਿੱਚ ਬੱਪਾ ਦੇ ਦਰਸ਼ਨ ਕਰਨ ਲਈ ਲੋਕਾਂ ਦੀ ਕਾਫੀ ਭੀੜ ਸੀ ।

https://www.instagram.com/p/Bw4j2wahwa6/

ਅਜਿਹੇ ਵਿੱਚ ਕੋਈ ਬਾਲੀਵੁੱਡ ਸਿਤਾਰਾ ਪਹੁੰਚ ਜਾਵੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋi ਕ ਕਿਸ ਤਰ੍ਹਾਂ ਦੇ ਹਲਾਤ ਹੋ ਜਾਣਗੇ । ਇਸ ਤਰ੍ਹਾਂ ਦੀ ਸਥਿਤੀ ਵਿੱਚ ਦੀਪਿਕਾ ਦੇ ਬਾਡੀਗਾਰਡਾਂ ਨੂੰ ਦੀਪਿਕਾ ਨੂੰ ਪੰਡਾਲ ਵਿੱਚੋਂ ਕੱਢਣ ਵਿੱਚ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ।

https://www.instagram.com/p/B2R-M-HnbQY/?utm_source=ig_embed&utm_campaign=embed_video_watch_again

ਦੀਪਿਕਾ ਦੇ ਭੀੜ ਵਿੱਚ ਫਸੇ ਹੋਣ ਦੀ ਇੱਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ । ਕੰਮ ਦੀ ਗੱਲ ਕੀਤੀ ਜਾਵੇ ਤਾਂ ਦੀਪਿਕਾ ਛੇਤੀ ਹੀ ਮੇਘਨਾ ਗੁਜਰਾਲ ਦੀ ਫ਼ਿਲਮ ਛਪਾਕ ਵਿੱਚ ਨਜ਼ਰ ਆਉਣ ਵਾਲੀ ਹੈ ।

Related Post