ਬਾਲੀਵੁੱਡ ਅਦਾਕਾਰਾ ਦੀਪਿਕਾ ਇਸ ਵਜ੍ਹਾ ਕਰਕੇ ਹੋਟਲ ਦੇ ਕਮਰੇ 'ਚੋਂ ਚੋਰੀ ਕਰਦੀ ਸੀ ਸ਼ੈਂਪੂ ਦੀਆਂ ਬੋਤਲਾਂ 

By  Rupinder Kaler August 2nd 2019 03:52 PM

ਫ੍ਰੈਂਡਸ਼ਿਪ ਡੇਅ ਆਉਣ ਵਾਲਾ ਹੈ ਇਸ ਤੋਂ ਪਹਿਲਾਂ ਦੀਪਿਕਾ ਦੀ ਸਹੇਲੀ ਨੇ ਉਹਨਾਂ ਬਾਰੇ ਕਈ ਅਹਿਮ ਖੁਲਾਸੇ ਕੀਤੇ ਹਨ, ਜਿਹੜੇ ਕਿ ਸ਼ਾਇਦ ਕਿਸੇ ਨੂੰ ਹੀ ਪਤਾ ਹੋਣ । ਦੀਪਿਕਾ ਦੀ ਜਿਸ ਸਹੇਲੀ ਨੇ ਇਹ ਖੁਲਾਸੇ ਕੀਤੇ ਹਨ ਉਸ ਦਾ ਨਾਂਅ ਸਨੇਹਾ ਰਾਮਚੰਦਰ ਹੈ । ਦੀਪਿਕਾ ਦੀ ਵੈੱਬਸਾਈਟ ਤੇ ਉਸ ਨੇ ਇਸ ਸਬੰਧ ਵਿੱਚ ਇੱਕ ਸਪੈਸ਼ਲ ਨੋਟ ਵੀ ਲਿਖਿਆ ਹੈ ।ਸਨੇਹਾ ਨੇ ਦੱਸਿਆ ਕਿ ਦੀਪਕਾ ਨਾਲ ਉਸ ਦੀ ਦੋਸਤੀ ਬਹੁਤ ਹੀ ਗਹਿਰੀ ਹੈ ।

https://www.instagram.com/p/B0bGGsvg4vC/

ਸਨੇਹਾ ਨੇ ਲਿਖਿਆ ਹੈ ਕਿ 'ਦੀਪਿਕਾ ਉਸ ਦੇ ਉਹਨਾਂ ਦੋਸਤਾਂ ਵਿੱਚੋਂ ਇੱਕ ਹੈ ਜਿਸ ਨਾਲ ਉਹ ਕਈ ਘੰਟੇ ਗੱਲਾਂ ਕਰ ਸਕਦੀ ਹੈ । ਉਸ ਦੀਆਂ ਅੱਖਾਂ ਵਿੱਚ ਹਮੇਸ਼ਾ ਪਿਆਰ ਦਿਖਾਈ ਦਿੰਦਾ ਹੈ । ਜਿਸ ਤੋਂ ਪਤਾ ਚੱਲਦਾ ਹੈ ਕਿ ਉਹ ਮੇਰੀ ਕਿੰਨੀ ਪਰਵਾਹ ਕਰਦੀ ਹੈ । ਉਹ ਮੇਰੇ ਲਈ ਹੋਟਲ ਦੇ ਕਮਰੇ ਵਿੱਚੋਂ ਸ਼ੈਂਪੂ ਦੀਆਂ ਛੋਟੀਆਂ ਛੋਟੀਆਂ ਬੋਤਲਾਂ ਚੋਰੀ ਕਰ ਲੈਂਦੀ ਸੀ ।

https://www.instagram.com/p/BzF7L0zgloa/

ਜਦੋਂ ਵੀ ਉਹ ਕਦੇ ਬਾਹਰ ਘੁੰਮਣ ਜਾਂਦੀ ਤਾਂ ਉਹ ਹਮੇਸ਼ਾ ਇਸ ਤਰ੍ਹਾਂ ਕਰਦੀ ਕਿਉਂਕਿ ਉਸ ਨੂੰ ਪਤਾ ਸੀ ਕਿ ਇਹ ਮੈਨੂੰ ਪਸੰਦ ਹੈ । ਮੈਂ ਖੁਸ਼ਨਸੀਬ ਹਾਂ ਕਿ ਉਹ ਮੇਰੇ ਨਾਲ ਹੈ' ਤੁਹਾਨੂੰ ਦੱਸ ਦਿੰਦੇ ਹਾਂ ਕਿ ਦੀਪਿਕਾ ਦੀ ਵੈੱਬਸਾਈਟ 'ਤੇ ਹਰ ਮਹੀਨੇ ਉਹਨਾਂ ਦਾ ਕੋਈ ਕਰੀਬੀ ਕੋਈ ਨਾ ਕੋਈ ਨੋਟ ਲਿਖਦਾ ਹੈ । ਦੀਪਿਕਾ ਏਨੀਂ ਦਿਨੀਂ ਫ਼ਿਲਮ ਛਪਾਕ ਦੀ ਸ਼ੂਟਿੰਗ ਵਿੱਚ ਲੱਗੀ ਹੋਈ ਹੈ । ਮੇਘਾ ਗੁਲਜ਼ਾਰ ਇਸ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਹਨ ।

https://www.instagram.com/p/BzFMrP3A5cP/

Related Post