16,000 ਘੰਟਿਆਂ 'ਚ ਤਿਆਰ ਹੋਈ ਹੈ ਦੀਪਿਕਾ ਦੀ ਇਹ ਖਾਸ ਪੋਸ਼ਾਕ , ਦੇਖੋ ਵੀਡੀਓ

By  Aaseen Khan November 30th 2018 06:47 AM

16,000 ਘੰਟਿਆਂ 'ਚ ਤਿਆਰ ਹੋਈ ਹੈ ਦੀਪਿਕਾ ਦੀ ਇਹ ਪੋਸ਼ਾਕ , ਦੇਖੋ ਵੀਡੀਓ : ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦੇ ਵਿਆਹ ਦੀਆਂ ਰਿਸ਼ੈਪਸ਼ਨ ਪਾਰਟੀਆਂ ਦਾ ਦੌਰ ਲਗਾਤਾਰ ਜਾਰੀ ਹੈ। ਮੁੰਬਈ ਰਿਸ਼ੇਪਸ਼ਨ 'ਚ ਇਹ ਜੋੜਾ ਪੂਰੇ ਰੋਇਲ ਲੁੱਕ 'ਚ ਨਜ਼ਰ ਆਇਆ ਜੋ ਕਿ 28 ਨਵੰਬਰ ਨੂੰ ਹੋਈ ਸੀ। ਉਸ ਰਿਸ਼ੈਪਸ਼ਨ 'ਚ ਇਹ ਜੋੜੀ ਅਰਡੀਨੇਟਡ ਆਉਟਫਿੱਟ ਪਾਏ ਹੋਏ ਨਜ਼ਰ ਆਏ ਸੀ। ਇਹਨਾਂ ਕਪੜਿਆਂ 'ਚ ਦੋਨੋ ਹੀ ਬੜੇ ਸੋਹਣੇ ਲੱਗ ਰਹੇ ਸੀ।

https://www.instagram.com/p/Bqw8Ez8DdgQ/

ਇਹ ਦਿੱਖ ਦੋਨਾਂ 'ਤੇ ਬਹੁਤ ਫੱਬ ਰਿਹਾ ਸੀ। ਦੀਪਿਕਾ ਨੇ ਆਬੂ ਜਾਨੀ ਸੰਦੀਪ ਖੋਸਲਾ ਦਾ ਡਿਜ਼ਾਈਨ ਕੀਤਾ ਆਊਟਫਿੱਟ ਪਹਿਨਿਆ ਸੀ। ਰਣਵੀਰ ਰੋਹਿਤ ਬੱਲ ਦੇ ਆਊਟਫਿੱਟ 'ਚ ਸੀ। ਸ਼ੋਸ਼ਲ ਮੀਡੀਆ 'ਤੇ ਉਹਨਾਂ ਦੇ ਇਸ ਡਰੈੱਸ ਅੱਪ ਦੀ ਖੂਬ ਚਰਚਾ ਹੋ ਰਹੀ ਹੈ।ਦੱਸ ਦਈਏ ਕਿ ਦੀਪਿਕਾ ਰਿਸੈਪਸ਼ਨ 'ਚ ਆਫ ਵਾਈਟ ਆਊਟ ਫਿੱਟ 'ਚ ਪਹਿਣ ਕੇ ਪਹੁੰਚੀ , ਜਿਸ 'ਤੇ ਗੋਲਡਨ ਕਲਰ ਦੀ ਕਾਰੀਗਰੀ ਕੀਤੀ ਹੋਈ ਸੀ। ਉੱਥੇ ਹੀ ਰਣਵੀਰ ਵੀ ਆਫ਼ ਵਾਈਟ ਰੰਗ ਦੀ ਸ਼ੇਰਵਾਨੀ 'ਚ ਸੀ।

mumbai recepetion dresses

ਅਬੁ ਜਾਨੀ ਸੰਦੀਪ ਖੋਸਲਾ ਦੀ ਇਹ ਪੋਸ਼ਾਕ ਦੀਪਿਕਾ ਦੀ ਖੂਬਸੂਰਤੀ 'ਚ ਚਾਰ ਚੰਨ ਲਗਾ ਰਹੀ ਸੀ। ਦੀਪਿਕਾ ਬੇਹੱਦ ਆਕਰਸ਼ਕ ਲੱਗ ਰਹੇ ਸਨ। ਡਰੇਸ ਦੇ ਨਾਲ ਉਨ੍ਹਾਂ ਨੇ ਹੈਵੀ ਜਿਊਲਰੀ ਪਾਈ ਹੋਈ ਸੀ। ਮੱਥੇ 'ਤੇ ਸੰਧੂਰ ਲਗਾਇਆ ਸੀ। ਹੁਣ ਦੀਪਿਕਾ ਦੀ ਪੋਸ਼ਾਕ ਦਾ ਮੇਕਿੰਗ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਅਬੁ ਜਾਨੀ - ਸੰਦੀਪ ਖੋਸਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਦੀਪਿਕਾ ਦੀ ਇਹ ਸ਼ਾਨਦਾਰ ਡਰੈੱਸ ਕਿਵੇਂ ਦੀ ਬਣੀ। ਡਿਜ਼ਾਈਨਰ ਨੇ ਦੱਸਿਆ ਕਿ ਵੱਖ ਵੱਖ ਕਾਰੀਗਰਾਂ ਨੇ ਇਸ ਪੋਸ਼ਾਕ ਨੂੰ ਤਿਆਰ ਕਰਨ 'ਚ ਕੰਮ ਕੀਤਾ। ਵੱਖ ਵੱਖ ਕਾਰੀਗਰਾਂ ਦੇ ਕੁੱਲ ਘੰਟਿਆਂ ਨੂੰ ਇਕੱਠੇ ਜੋੜਿਆ ਜਾਵੇ ਤਾਂ ਇਸਨੂੰ ਤਿਆਰ ਹੋਣ ਵਿੱਚ 16,000 ਘੰਟੇ ਲੱਗੇ। ਡਿਜ਼ਾਈਨਰ ਨੇ ਕਿਹਾ , ਅਸੀਂ ਵਿਸ਼ੇਸ਼ ਰੂਪ ਨਾਲ ਇਸ ਪੋਸ਼ਾਕ ਲਈ ਜਿਊਲਰੀ ਵੀ ਡਿਜ਼ਾਇਨ ਕੀਤੀ ਹੈ।

deep-veer wedding parties

ਹੋਰ ਪੜ੍ਹੋ : 2.0 ਫਿਲਮ ਨੇ ਕਰਵਾਈਆਂ 12000 ਵੈਬਸਾਈਟਾਂ ਬੰਦ , ਜਾਣੋ ਕਿਵੇਂ !

ਇਸ ਰਿਸ਼ੈਪਸ਼ਨ ਤੋਂ ਬਾਅਦ ਦੀਪਿਕਾ - ਰਣਵੀਰ ਇੱਕ ਹੋਰ ਰਿਸ਼ੈਪਸ਼ਨ ਪਾਰਟੀ ਦੇਣ ਜਾ ਰਹੇ ਹਨ ਜੋ 1 ਦਿਸੰਬਰ ਨੂੰ ਹੋਵੇਗੀ। ਇਸ 'ਚ ਬਾਲੀਵੁੱਡ ਦੇ ਸਾਰੇ ਸਿਤਾਰਿਆਂ ਦੇ ਪੁੱਜਣ ਦੀ ਖਬਰ ਹੈ। ਦੱਸ ਦਈਏ ਕਿ ਇਨ੍ਹਾਂ ਦਾ ਪਹਿਲਾ ਰਿਸੇਪਸ਼ਨ 21 ਨਵੰਬਰ ਨੂੰ ਬੈਂਗਲੁਰੁ ਵਿੱਚ ਸੀ। ਬੈਂਗਲੁਰੁ ਰਿਸੇਪਸ਼ਨ 'ਚ ਤਮਾਮ ਖਿਡਾਰੀ ਸ਼ਰੀਕ ਹੋਏ ਸਨ। ਦੀਪਿਕਾ ਅਤੇ ਰਣਵੀਰ ਨੇ ਇਟਲੀ ਦੇ ਲੇਕ ਕੋਮਾਂ ਵਿੱਚ 14 - 15 ਨਵੰਬਰ ਨੂੰ ਵਿਆਹ ਕੀਤਾ ਸੀ। ਉੱਥੇ ਕਰੀਬੀ ਦੋਸਤ ਅਤੇ ਮਹਿਮਾਨ ਹੀ ਪੁੱਜੇ ਸਨ।

Related Post