ਜੌਰਡਨ ਸੰਧੂ ਦੀ ਆਵਾਜ਼ ਤੇ ਰੈਵ ਹੰਜਰਾ ਦਾ ਲਿਖਿਆ ਗੀਤ ‘ਡਿਫੈਂਡ’ ਪਾ ਰਿਹਾ ਧੱਕ

By  Shaminder July 18th 2020 01:37 PM

ਗਾਇਕ ਜੌਰਡਨ ਸੰਧੂ ਦਾ ਗੀਤ ‘ਡਿਫੈਂਡ’ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਦੇ ਬੋਲ ਰੈਵ ਹੰਜਰਾ ਨੇ ਲਿਖੇ ਹਨ । ਜਦੋਂਕਿ ਮਿਊਜ਼ਿਕ ਸਨੈਪੀ ਨੇ ਦਿੱਤਾ ਹੈ । ਇਸ ਗੀਤ ‘ਚ ਜੱਟ ਦੀ ਤਾਰੀਫ ਕੀਤੀ ਗਈ ਹੈ ਕਿਵੇਂ ਜੱਟ ਆਪਣਾ ਰੋਅਬ ਦਾਬਾ ਰੱਖਦਾ ਹੈ ਅਤੇ ਇਸ ਰੋਅਬ ਕਾਰਨ ਹੀ ਪੂਰੇ ਇਲਾਕੇ ‘ਚ ਉਸ ਦੀ ਚੜਤ ਹੈ ।ਵੈਰੀ ਇਸ ਅੜਬ ਜੱਟ ਨੂੰ ਵੇਖ ਕੇ ਥਰ-ਥਰ ਕੰਬਦੇ ਹਨ ।

ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕਾਂ ਨੂੰ ਇਹ ਗੀਤ ਕਾਫੀ ਪਸੰਦ ਆ ਰਿਹਾ ਹੈ । ਇਸ ਗੀਤ ਨੂੰ ਜੌਰਡਨ ਸੰਧੂ ਨੇ ਆਪਣੇ ਯੂ ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਹੈ । ਜੌਰਡਨ ਸੰਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਦੇ ਚੁੱਕੇ ਹਨ ।

https://www.instagram.com/p/CCnAIzZhDx7/

ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਲਿਸਟ ਕਾਫੀ ਲੰਬੀ ਹੈ । ਪਰ ‘ਅੱਜ ਜਸ਼ਨ ਮਨਾਏ ਜਾਣਗੇ’ ਇਹ ਇੱਕ ਅਜਿਹਾ ਗੀਤ ਹੈ ਜੋ ਸਰੋਤਿਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ । ਜੌਰਡਨ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ‘ਚ ਅਦਾਕਾਰੀ ਵੀ ਵਿਖਾ ਚੁੱਕੇ ਹਨ । ਪਿੱਛੇ ਜਿਹੇ ਸਰਗੁਨ ਮਹਿਤਾ ਦੇ ਨਾਲ ਉਨ੍ਹਾਂ ਦੀ ਫ਼ਿਲਮ ‘ਕਾਲਾ ਸ਼ਾਹ ਕਾਲਾ’ ਅਤੇ ‘ਗਿੱਦੜਸਿੰਗੀ’ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ ।

Related Post