ਹਰਭਜਨ ਮਾਨ ਦੀ ਆਉਣ ਵਾਲੀ ਫ਼ਿਲਮ ‘ਪੀ.ਆਰ.’ ਦੀ ਹੀਰੋਇਨ ਇਸ ਗੱਲ ਤੋਂ ਹੋਈ ਨਿਰਾਸ਼

By  Rupinder Kaler July 10th 2020 01:29 PM

ਗੁਰੂ ਰੰਧਾਵਾ ਦੇ ਗਾਣੇ ਡਾਊਨ ਟਾਊਨ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਮਾਡਲ ਤੇ ਅਦਾਕਾਰਾ ਦਿਲਬਰ ਆਰੀਆ ਆਪਣੀ ਆਉਣ ਵਾਲੀ ਫ਼ਿਲਮ ‘ਪੀ.ਆਰ.’ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ । ਮਨਮੋਹਨ ਸਿੰਘ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ ਮਈ ਮਹੀਨੇ ਵਿੱਚ ਰਿਲੀਜ਼ ਹੋਣੀ ਸੀ ਪਰ ਕੋਰੋਨਾ ਮਹਾਮਾਰੀ ਕਰਕੇ ਇਸ ਦੀ ਰਿਲੀਜ਼ਿੰਗ ਨੂੰ ਥੋੜੇ ਚਿਰ ਲਈ ਟਾਲ ਦਿੱਤਾ ਗਿਆ ਹੈ । ਇਸ ਸਭ ਨੂੰ ਲੈ ਕੇ ਦਿਲਬਰ ਆਰੀਆ ਕੁਝ ਨਿਰਾਸ਼ ਵੀ ਹੈ ਕਿਉਂਕਿ ਇਸ ਫ਼ਿਲਮ ਦੇ ਜ਼ਰੀਏ ਹੀ ਉਸ ਨੇ ਅਦਾਕਾਰੀ ਦੇ ਖੇਤਰ ਵਿੱਚ ਕਦਮ ਰੱਖਣਾ ਸੀ ।

https://www.instagram.com/p/CANfHd-pbNp/

ਇਸ ਸਭ ਨੂੰ ਲੈ ਕੇ ਹਾਲ ਹੀ ਵਿੱਚ ਦਿਲਬਰ ਨੇ ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਹੈ ‘ਬੇਸ਼ੱਕ ਇਸ ਸਭ ਨੇ ਮੇਰੇ ਦਿਲ ਨੂੰ ਠੇਸ ਪਹੁੰਚਾਈ ਹੈ । ਮੈਂ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹਾਂ ਕਿਉਂਕਿ ਇਹ ਮੇਰੀ ਪਹਿਲੀ ਪੰਜਾਬੀ ਫ਼ਿਲਮ ਹੈ ਤੇ ਮੇਰੇ ਦਿਲ ਦੇ ਬਹੁਤ ਨੇੜੇ ਹੈ । ਮੇਰਾ ਵਿਸ਼ਵਾਸ਼ ਹੈ ਕਿ ਹਰ ਚੀਜ਼ ਲਈ ਸਹੀ ਜਗ੍ਹਾ ਤੇ ਸਮਾਂ ਹੁੰਦਾ ਹੈ । ਮੈਂ ਇਸ ਦੀ ਨਵੀਂ ਰਿਲੀਜ਼ਿੰਗ ਡੇਟ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ ਜਦੋਂ ਇਹ ਸਭ ਕੁਝ ਠੀਕ ਹੋ ਜਾਵੇਗਾ’ ।

https://www.instagram.com/p/CAP6CGMJUzN/

ਇਸ ਗੱਲ ਬਾਤ ਦੌਰਾਨ ਦਿਲਬਰ ਨੇ ਦੱਸਿਆ ਕਿ ਇਸ ਫ਼ਿਲਮ ਲਈ ਉਹਨਾਂ ਨੇ ਤਿੰਨ ਆਡੀਸ਼ਨ ਦਿੱਤੇ ਸਨ ਤੇ ਇਹਨਾਂ ਆਡੀਸ਼ਨਾਂ ਤੋਂ ਬਾਅਦ ਉਸ ਦੀ ਫ਼ਿਲਮ ਲਈ ਚੋਣ ਹੋਈ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਰਭਜਨ ਮਾਨ ਵੀ ਇਸ ਫ਼ਿਲਮ ਨਾਲ ਲੰਮੇ ਸਮੇਂ ਤੋਂ ਬਾਅਦ ਫ਼ਿਲਮਾਂ ਵਿੱਚ ਵਾਪਸੀ ਕਰ ਰਹੇ ਹਨ ਤੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਵੀ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ ।

https://www.instagram.com/p/B8qIcdHJeHr/

Related Post