ਰਾਜਨੀਤੀ ਦੇ ਹਨੇਰੇ ਪੱਖ ਨੂੰ ਦਰਸਾਉਂਦੀ ਵੈਬ ਸੀਰੀਜ਼ 'ਚੌਸਰ-ਦਿ ਪਾਵਰ ਗੇਮਜ਼ ਜਲਦ ਹੀ ਪੀਟੀਸੀ ਪਲੇਅ ਐਪ 'ਤੇ ਹੋਵੇਗੀ ਸਟ੍ਰੀਮ

By  Pushp Raj February 3rd 2022 01:34 PM -- Updated: February 3rd 2022 05:00 PM

ਪੀਟੀਸੀ ਨੈਟਵਰਕ ਅਜਿਹੇ ਸ਼ੋਅ ਅਤੇ ਪ੍ਰੋਗਰਾਮ ਬਣਾਉਂਦਾ ਹੈ ਜਿਨ੍ਹਾਂ ਦੀ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਹੈ, ਇਸ ਦੀ ਵਿਲੱਖਣ ਅਤੇ ਵੱਖਰੀ ਧਾਰਨਾ ਦੇ ਕਾਰਨ ਦਰਸ਼ਕ ਇਨ੍ਹਾਂ ਪ੍ਰੋਗਰਾਮਾਂ ਨੂੰ ਬਹੁਤ ਪਸੰਦ ਕਰਦੇ ਹਨ। ਪੀਟੀਸੀ ਪੰਜਾਬੀ ਜਲਦੀ ਹੀ ਪੀਟੀਸੀ ਪਲੇ ਐਪ 'ਤੇ ਵਿਸ਼ੇਸ਼ ਤੌਰ 'ਤੇ ਇੱਕ ਨਵੀਂ ਵੈੱਬ ਸੀਰੀਜ਼ ਚੌਸਰ-ਦਿ ਪਾਵਰ ਗੇਮਜ਼ ਨੂੰ ਰਿਲੀਜ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਪੀਟੀਸੀ ਪੰਜਾਬੀ ਜਲਦੀ ਹੀ ਪੀਟੀਸੀ ਪਲੇ ਐਪ 'ਤੇ ਵਿਸ਼ੇਸ਼ ਤੌਰ 'ਤੇ ਇੱਕ ਨਵੀਂ ਵੈੱਬ ਸੀਰੀਜ਼ ਚੌਸਰ-ਦਿ ਪਾਵਰ ਗੇਮਜ਼ ਨੂੰ ਰਿਲੀਜ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਚੌਸਰ ਦਿ ਪਾਵਰ ਗੇਮਜ਼ ਇੱਕ ਪੰਜਾਬੀ ਵੈੱਬ ਸੀਰੀਜ਼ ਹੈ ਜੋ ਸਿਆਸੀ ਡਰਾਮੇ ਅਤੇ ਇਸ ਦੇ ਡੂੰਘੇ ਹਨੇਰੇ ਭੇਦਾਂ ਦੇ ਦੁਆਲੇ ਘੁੰਮਦੀ ਹੈ।

ਇਹ ਸੀਰੀਜ਼ ਸਿਆਸਤ ਅਤੇ ਸਿਆਸੀ ਦਾਅ ਪੇਚਾਂ ਉੱਤੇ ਅਧਾਰਿਤ ਹੈ। ਰਾਜਨੀਤੀ 'ਤੇ ਅਧਾਰਿਤ ਵੈਬ ਸੀਰੀਜ਼ 'ਚੌਸਰ' ਦਾ ਨਵਾਂ ਪ੍ਰੋਮੋ ਰਿਲੀਜ਼ ਹੋ ਚੁੱਕਾ ਹੈ। ਇਸ ਵੈਬ ਸੀਰੀਜ਼ ਨੂੰ ਤੁਸੀਂ ਪੀਟੀਸੀ ਪਲੇਅ ਐਪ ਉੱਤੇ ਵੇਖ ਸਕਦੇ ਹੋ।

ਸਿਆਸੀ ਵੈੱਬ ਸੀਰੀਜ਼ 'ਚੌਸਰ' ਦਾ ਨਵਾਂ ਪ੍ਰੋਮੋ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਨਵੀਂ ਵੈੱਬ ਸੀਰੀਜ਼ ਦੇ ਟੀਜ਼ਰ ਅਤੇ ਟ੍ਰੇਲਰ ਬਹੁਤ ਹੀ ਦਿਲਚਸਪ ਹਨ। ਨਵਾਂ ਪ੍ਰੋਮੋ, ਪੀਟੀਸੀ ਪੰਜਾਬੀ 'ਤੇ ਰਿਲੀਜ਼ ਕੀਤਾ ਗਿਆ ਹੈ।

Image Source: PTC

ਇਹ ਦਰਸਾਉਂਦਾ ਹੈ ਕਿ ਜਦੋਂ ਸਿਆਸੀ ਨੇਤਾਵਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਅਹੁਦਿਆਂ ਦੀ ਗੱਲ ਆਉਂਦੀ ਹੈ ਤਾਂ ਸੱਚਾਈ ਨੂੰ ਕਿਵੇਂ ਬਦਲ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ, ਇਸ ਵੈੱਬ ਸੀਰੀਜ਼ 'ਚ ਨਰਜੀਤ, ਮਹਿਕਦੀਪ, ਸੁੱਚੀ ਬਿਰਗੀ, ਵਿਸ਼ਾਲ ਸੈਣੀ, ਹਸ਼ਨੀਨ ਕੌਰ, ਮਹਾਬੀਰ ਭੁੱਲਾ, ਨਰਿੰਦਰ ਨੀਨਾ, ਅਤੇ ਹੋਰਨਾਂ ਕਈ ਪ੍ਰਤਿਭਾਸ਼ਾਲੀ ਕਲਾਕਾਰ ਵੀ ਦਿਖਾਈ ਦੇਣਗੇ।

ਇਹ ਵੈਬ ਸੀਰੀਜ਼ ਰਾਜਨੀਤੀ ਦੇ ਹਨੇਰੇ ਪੱਖ ਨੂੰ ਦਰਸਾਉਂਦੀ ਹੈ। ਜਿਸ ਵਿੱਚ ਭ੍ਰਿਸ਼ਟਾਚਾਰ ਅਤੇ ਸਾਜ਼ਿਸ਼ ਤੇ ਸਿਧਾਂਤਾਂ ਦਾ ਮੇਲ ਹੈ। ਇਸ ਦਿਲਚਸਪ ਸੀਰੀਜ਼ ਦੀ ਪਹਿਲੀ ਝਲਕ ਤੁਸੀਂ ਪੀਟੀਸੀ ਪੰਜਾਬੀ ਦੇ ਨਵੇਂ ਪ੍ਰੋਮੋ ਵੀਡੀਓ ਵਿੱਚ ਵੇਖ ਸਕਦੇ ਹੋ।

ਇਹ ਨਵੀਂ ਪੰਜਾਬੀ ਵੈਬ ਸੀਰੀਜ਼ ਵਿੱਚ ਰਾਜਨੀਤੀ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀ ਹੈ। ਪੀਟੀਸੀ ਪਲੇਅ ਐਪ ਉੱਤੇ ਤੁਸੀਂ ਇਸ ਲੜ੍ਹੀਵਾਰ ਵੈਬ ਸੀਰੀਜ਼ ਦੇ ਨਵੇਂ ਐਪੀਸੋਡ ਵੇਖ ਸਕੋਗੇ। ਸੋ ਦੇਖਣਾ ਨਾਂ ਭੁੱਲਣਾ ਪੀਟੀਸੀ ਪਲੇਅ ਐਪ ਉੱਤੇ ਜਲਦ ਹੀ ਆ ਰਿਹਾ ਹੈ ਨਵੀਂ ਪੰਜਾਬੀ ਵੈਬ ਸੀਰੀਜ਼ "ਚੌਸਰ" ਦਿ ਪਾਵਰ ਗੇਮਜ਼।

ALSO READ IN ENGLISH: 'Chausar-The Power Games' revolves around the dark side of politics; streaming soon on PTC PLAY App

Related Post