ਬਾਲੀਵੁੱਡ ਦੇ ਸਭ ਤੋਂ ਹੈਂਡਸਮ ਹੀਰੋ ਦੇਵ ਆਨੰਦ ਦਾ ਅਸਲ ਨਾਂਅ ਸੁਣ ਕੇ ਤੁਸੀਂ ਹੋ ਜਾਓਗੇ ਹੈਰਾਨ, ਲੰਚ ਬਰੇਕ ਵਿੱਚ ਇਸ ਹੀਰੋਇਨ ਨਾਲ ਵਿਆਹ ਕਰਕੇ ਬਣਾਇਆ ਸੀ ਜੀਵਨ ਸਾਥਣ

By  Rupinder Kaler September 25th 2019 05:10 PM

60 ਦੇ ਦਹਾਕੇ ਵਿੱਚ ਫ਼ਿਲਮ ਇੰਡਸਟਰੀ ਵਿੱਚ ਦੇਵ ਆਨੰਦ ਦਾ ਸਿੱਕਾ ਚੱਲਦਾ ਸੀ । ਫ਼ਿਲਮਾਂ ਵਿੱਚੋਂ ਜਦੋਂ ਸਟਾਈਲ, ਰੋਮਾਂਸ ਦੀ ਗੱਲ ਹੁੰਦੀ ਸੀ ਤਾਂ ਦੇਵ ਆਨੰਦ ਦਾ ਨਾਂਅ ਸਭ ਤੋਂ ਪਹਿਲਾਂ ਲਿਆ ਜਾਂਦਾ ਸੀ । ਦੇਵ ਆਨੰਦ ਦਾ ਜਨਮ 26 ਸਤੰਬਰ 1923 ਨੂੰ ਹੋਇਆ ਸੀ । ਉਹਨਾਂ ਦਾ ਅਸਲੀ ਨਾਂਅ ਧਰਮਦੇਵ ਪਿਸ਼ੋਰੀਮਲ ਆਨੰਦ ਸੀ, ਪਰ ਉਹਨਾਂ ਨੂੰ ਬਾਲੀਵੁੱਡ ਵਿੱਚ ਦੇਵ ਆਨੰਦ ਦੇ ਤੌਰ ਤੇ ਹੀ ਜਾਣਿਆ ਜਾਂਦਾ ਹੈ । ਉਹਨਾਂ ਦਾ ਜਨਮ ਪੰਜਾਬ ਵਿੱਚ ਹੋਇਆ ਸੀ ।ਦੇਵ ਦੇ ਘਰ ਵਾਲੇ ਉਹਨਾਂ ਨੂੰ ਚੀਰੂ ਕਹਿ ਕੇ ਬੁਲਾਉਂਦੇ ਸਨ ।

ਦੇਵ ਆਨੰਦ ਨੇ ਆਪਣੇ ਕਰੀਅਰ ਦੀ ਸ਼ੁਰੂਆਤ 85 ਰੁਪਏ ਤਨਖਾਹ ਦੇ ਨਾਲ ਅਕਾਊਂਟੈਟ ਦੇ ਤੌਰ ਤੇ ਕੀਤੀ ਸੀ । ਉਹਨਾਂ ਦੀ ਪਹਿਲੀ ਫ਼ਿਲਮ ਹਮ ਏਕ ਹੈ 1946 ਵਿੱਚ ਰਿਲੀਜ਼ ਹੋਈ ਸੀ । 1949 ਵਿੱਚ ਦੇਵ ਆਨੰਦ ਨੇ ਨਵਕੇਤਨ ਫ਼ਿਲਮਸ ਦੇ ਬੈਨਰ ਹੇਠ ਆਪਣੀ ਪ੍ਰੋਡਕਸ਼ਨ ਕੰਪਨੀ ਖੋਲੀ ਸੀ । ਉਹਨਾਂ ਨੇ ਹੀ ਗੁਰੂ ਦੱਤ ਨੂੰ ਫ਼ਿਲਮਾਂ ਵਿੱਚ ਪਹਿਲਾ ਬਰੇਕ ਦਿੱਤਾ ਸੀ । ਦੇਵ ਆਨੰਦ ਦਾ ਪਹਿਲਾ ਪਿਆਰ ਸੁਰੈਯਾ ਸੀ । ਇੱਕ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਸੁਰੈਯਾ ਪਾਣੀ ਵਿੱਚ ਡੁੱਬ ਰਹੀ ਸੀ ਦੇਵ ਆਨੰਦ ਨੇ ਆਪਣੀ ਜਾਨ ਤੇ ਖੇਡ ਕੇ ਉਹਨਾਂ ਨੂੰ ਬਚਾਇਆ ਸੀ ਇੱਥੋਂ ਹੀ ਉਹਨਾਂ ਦੇ ਪ੍ਰੇਮ ਕਹਾਣੀ ਸ਼ੁਰੂ ਹੋਈ।

ਫ਼ਿਲਮ ਦੇ ਸੈੱਟ ਤੇ ਦੇਵ ਸਾਹਿਬ ਨੇ ਸੁਰੈਯਾ ਨੂੰ ਹੀਰਿਆਂ ਦੀ ਅੰਗੂਠੀ ਪਹਿਨਾ ਕੇ ਵਿਆਹ ਲਈ ਪਰਪੋਜ਼ ਕੀਤਾ ਸੀ ਪਰ ਸੁਰੈਯਾ ਦੀ ਨਾਨੀ ਨੂੰ ਇਹ ਰਿਸ਼ਤਾ ਮਨਜ਼ੂਰ ਨਹੀ ਸੀ ਕਿਉਂਕਿ ਦੇਵ ਹਿੰਦੂ ਸੀ ਤੇ ਸੁਰੈੂਯਾ ਮੁਸਲਿਮ ।

ਫ਼ਿਲਮ ਟੈਕਸੀ ਡਰਾਈਵਰ ਦੀ ਸ਼ੂਟਿੰਗ ਦੌਰਾਨ ਦੇਵ ਸਾਹਿਬ ਆਪਣੀ ਨਵੀਂ ਹੀਰੋਇਨ ਕਲਪਨਾ ਕਾਰਤਿਕ ਦੇ ਪਿਆਰ ਵਿੱਚ ਪੈ ਗਏ ਤੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਲੰਚ ਬਰੇਕ ਵਿੱਚ ਦੋਹਾਂ ਨੇ ਵਿਆਹ ਕਰ ਲਿਆ ਸੀ । ਕਲਪਨਾ ਆਖਰੀ ਦਮ ਤੱਕ ਦੇਵ ਆਨੰਦ ਦੀ ਪਤਨੀ ਰਹੀ ।

Related Post