'ਬਲੈਕੀਆ' ਦਾ ਟੀਜ਼ਰ ਹੋਇਆ ਰਿਲੀਜ਼, ਇੱਕ ਵਾਰ ਫਿਰ ਦੇਖਣ ਨੂੰ ਮਿਲੇਗਾ ਦੇਵ ਖਰੌੜ ਦਾ ਬੇਖੌਫ ਅੰਦਾਜ਼, ਦੇਖੋ ਵੀਡੀਓ

By  Aaseen Khan March 8th 2019 05:28 PM

'ਬਲੈਕੀਆ' ਦਾ ਟੀਜ਼ਰ ਹੋਇਆ ਰਿਲੀਜ਼, ਇੱਕ ਵਾਰ ਫਿਰ ਦੇਖਣ ਨੂੰ ਮਿਲੇਗਾ ਦੇਵ ਖਰੌੜ ਦਾ ਬੇਖੌਫ ਅੰਦਾਜ਼, ਦੇਖੋ ਵੀਡੀਓ : ਪੰਜਾਬੀ ਇੰਡਸਟਰੀ ਦੇ ਦਮਦਾਰ ਐਕਟਰ ਦੇਵ ਖਰੌੜ ਜਿੰਨ੍ਹਾਂ ਨੇ ਆਪਣੀ ਅਦਾਕਾਰੀ ਦਾ ਲੋਹਾ ਦੁਨੀਆਂ ਭਰ ਮਨਵਾਇਆ ਹੈ। ਵੱਖਰਾ ਸਿਨੇਮਾ ਪੇਸ਼ ਕਰਨ ਵਾਲੇ ਦੇਵ ਖਰੌੜ ਇੱਕ ਵਾਰ ਫਿਰ ਲੈ ਕੇ ਆ ਰਹੇ ਨੇ ਆਪਣੀ ਨਵੀਂ ਫਿਲਮ 'ਬਲੈਕੀਆ' ਜਿਸ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ। ਦੇਵ ਖਰੌੜ ਦੀ ਬਲੈਕੀਆ ਦਾ ਇਹ ਟੀਜ਼ਰ ਸ਼ਾਨਦਾਰ ਹੈ ਜਿਸ 'ਚ ਦੇਵ ਹੋਰਾਂ ਦਾ ਪੂਰਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਦੇਵ ਖਰੌੜ ਤੋਂ ਇਲਾਵਾ ਫਿਲਮ 'ਚ ਇਹਾਨਾ ਢਿੱਲੋਂ,ਜੰਗ ਬਹਾਦੁਰ ਸਿੰਘ ਅਰਸ਼ ਹੁੰਦਲ ਅਤੇ ਅਸ਼ੀਸ਼ ਦੁੱਗਲ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।

ਦੇਵ ਖਰੌੜ ਦੀ ਬਲੈਕੀਆ ਫਿਲਮ ਪੰਜਾਬ ਦੇ 1970 ‘ਚ ਚੱਲ ਰਹੇ ਉਸ ਦੌਰ ਨੂੰ ਪੇਸ਼ ਕਰੇਗੀ ਜਦੋਂ ਪਾਕਿਸਤਾਨ ਅਤੇ ਭਾਰਤ ਦੇ ਖੁੱਲੇ ਬਾਰਡਰ ‘ਤੇ ਸੋਨੇ ਅਤੇ ਹੋਰ ਚੀਜ਼ਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਇੱਧਰ ਉੱਧਰ ਲਿਜਾਇਆ ਜਾਂਦਾ ਸੀ ਅਤੇ ਇਸ ਕਾਲ਼ੇ ਕਾਰੋਬਾਰ ਦੇ ਚਲਦਿਆਂ ਗੈਂਗ ਵਾਰ ਦੀਆਂ ਝਲਕਾਂ ਨੂੰ ਵੀ ਪੇਸ਼ ਕਰਦੀ ਨਜ਼ਰ ਆਵੇਗੀ ਬਲੈਕੀਆ।ਫਿਲਮ ਨੂੰ ਸੁਖਮਿੰਦਰ ਧੰਜਾਲ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ ਅਤੇ ਵਿਵੇਕ ਓਹਰੀ ਪ੍ਰੋਡਿਊਸਰ ਹਨ।

ਹੋਰ ਵੇਖੋ : 'ਕੋਕਾ' ਗਾਣੇ ਨੂੰ ਫਿਰ ਲੱਗਿਆ ਦੇਸੀ ਤੜਕਾ, ਸੁੱਖ-ਈ ਨੇ ਵੀਡੀਓ ਸਾਂਝਾ ਕਰ ਲਿਖਿਆ ਖਾਸ ਸੰਦੇਸ਼, ਦੇਖੋ ਵੀਡੀਓ

dev kharoud latest movie blackia teaser out now dev kharoud latest movie blackia

ਕਹਾਣੀ ਅਤੇ ਸਕਰੀਨ ਪਲੇ ਇੰਦਰ ਪਾਲ ਸਿੰਘ ਵੱਲੋਂ ਲਿਖਿਆ ਗਿਆ ਹੈ। ਇਹ ਫਿਲਮ 26 ਅਪ੍ਰੈਲ ਨੂੰ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲ ਸਕਦੀ ਹੈ। ਰੁਪਿੰਦਰ ਗਾਂਧੀ, ਡਾਕੂਆਂ ਦਾ ਮੁੰਡਾ, ਅਤੇ ਕਾਕਾ ਜੀ, ਵਰਗੀਆਂ ਸੁਪਰਹਿੱਟ ਫ਼ਿਲਮਾਂ ਦੇਣ ਤੋਂ ਬਾਅਦ ਦੇਵ ਖਰੌੜ ਦੀ ਬਲੈਕੀਆ ਨੂੰ ਕਿਹੋ ਜਿਹਾ ਰਿਸਪਾਂਸ ਮਿਲਦਾ ਹੈ ਆਉਣ ਵਾਲੇ ਸਮੇਂ ‘ਚ ਪਤਾ ਲੱਗ ਜਾਵੇਗਾ।

Related Post