ਦੇਵ ਖਰੌੜ ਦੀ ਨਵੀਂ ਫ਼ਿਲਮ 'ਦਲੇਰ' ਦੀ ਪਹਿਲੀ ਝਲਕ ਆਈ ਸਾਹਮਣੇ, 2020 'ਚ ਹਵੇਗੀ ਰਿਲੀਜ਼

By  Aaseen Khan August 15th 2019 06:44 PM -- Updated: August 15th 2019 06:46 PM

ਦੇਵ ਖਰੌੜ ਪੰਜਾਬੀ ਇੰਡਸਟਰੀ ਦਾ ਅਜਿਹਾ ਨਾਮ ਜਿੰਨ੍ਹਾਂ ਨੇ ਵੱਖਰੇ ਅੰਦਾਜ਼ ਦਾ ਸਿਨੇਮਾ ਪੇਸ਼ ਕੀਤਾ ਹੈ ਅਤੇ ਆਪਣੀ ਇੱਕ ਅਲੱਗ ਛਾਪ ਪਰਦੇ 'ਤੇ ਛੱਡੀ ਹੈ। ਦੇਵ ਖਰੌੜ ਇੱਕ ਹੋਰ ਅਜਿਹੀ ਫ਼ਿਲਮ ਲੈ ਕੇ ਆ ਰਹੇ ਹਨ ਜਿਸ ਦਾ ਨਾਮ ਹੈ 'ਦਲੇਰ'। ਦਲੇਰ ਨਾਮ ਦੀ ਇਹ ਫ਼ਿਲਮ ਸੁਖਮਿੰਦਰ ਧੰਜਲ ਵੱਲੋਂ ਡਾਇਰੈਕਟਰ ਕੀਤੀ ਜਾਵੇਗੀ ਜਿਹੜੀ ਕਿ 22 ਮਈ 2020 'ਚ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ। ਫ਼ਿਲਮ ਦੀ ਕਹਾਣੀ ਇੰਦਰਪਾਲ ਨੇ ਲਿਖੀ ਹੈ ਜਿਸ ਨੂੰ ਜਤਿੰਦਰ ਸ਼ਾਹ, ਪੂਜਾ ਗੁਜਰਾਲ, ਆਸ਼ੂ ਮੁਨੀਸ਼ ਸਾਹਨੀ ਅਤੇ ਅੰਕਿਤ ਕਾਵੜੇ ਪ੍ਰੋਡਿਊਸ ਕਰ ਰਹੇ ਹਨ।

 

View this post on Instagram

 

One more different content based movie coming on 22 may 2020...@omjeegroup @jatindershah10

A post shared by Dev Kharoud (@dev_kharoud) on Aug 15, 2019 at 3:34am PDT

ਦੇਵ ਖਰੌੜ, ਡਾਇਰੈਕਟਰ ਸੁਖਮਿੰਦਰ ਧੰਜਲ, ਅਤੇ ਲੇਖਕ ਇੰਦਰਪਾਲ ਦੀ ਇਹ ਤਿੱਕੜੀ ਲਗਾਤਾਰ ਹੁਣ ਵੱਖਰੇ ਮੁੱਦਿਆਂ 'ਤੇ ਅਧਾਰਿਤ ਅਤੇ ਹਿੱਟ ਫ਼ਿਲਮਾਂ ਦਰਸ਼ਕਾਂ ਲਈ ਲੈ ਆ ਕੇ ਰਹੇ ਹਨ। 'ਦਲੇਰ' ਫ਼ਿਲਮ ਦੀ ਖਾਸ ਗੱਲ ਇਹ ਵੀ ਹੈ ਕਿ ਇਸ ਫ਼ਿਲਮ ਦਾ ਸੰਗੀਤ ਨਾਮੀ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਵੱਲੋਂ ਤਿਆਰ ਕੀਤਾ ਜਾਣਾ ਹੈ ਜਿਹੜੇ ਫ਼ਿਲਮ ਦੇ ਪ੍ਰੋਡਿਊਸਰਾਂ 'ਚੋਂ ਇੱਕ ਹਨ। ਫ਼ਿਲਮ ਦੇ ਨਿਰਦੇਸ਼ਕ ਸੁਖਮਿੰਦਰ ਧੰਜਲ ਨਾਲ ਦੇਵ ਖਰੌੜ ਇਸੇ ਸਾਲ ਬਲੈਕੀਆ ਵਰਗੀ ਹਿੱਟ ਫ਼ਿਲਮ ਦੇ ਚੁੱਕੇ ਹਨ ਜਿਸ ਨੂੰ ਦਰਸ਼ਕਾਂ ਨੇ ਕਫੀ ਪਸੰਦ ਕੀਤਾ ਹੈ।

ਹੋਰ ਵੇਖੋ : ਗਿੱਪੀ ਗਰੇਵਾਲ ਗਾਣਿਆਂ ਤੇ ਫ਼ਿਲਮਾਂ ਤੋਂ ਬਾਅਦ ਹੁਣ ਲੈ ਕੇ ਆ ਰਹੇ ਨੇ ਵੈੱਬ ਸੀਰੀਜ਼ 

ਡੀ.ਐੱਸ.ਪੀ.ਦੇਵ, ਬਲੈਕੀਆ, ਦੇਵ ਖਰੌੜ ਦੀਆਂ ਇਸ ਸਾਲ ਆਈਆਂ ਦੋਨੋਂ ਫ਼ਿਲਮਾਂ ਨੇ ਹਰ ਕਿਸੇ ਨੂੰ ਪ੍ਰਭਾਵਿਤ ਕੀਤਾ ਹੈ। ਦੇਖਣਾ ਹੋਵੇਗਾ ਹੁਣ ਦਲੇਰ 'ਚ ਦੇਵ ਖਰੌੜ ਦਾ ਕਿਰਦਾਰ ਕਿਹੋ ਜਿਹਾ ਹੁੰਦਾ ਹੈ ਅਤੇ ਫ਼ਿਲਮ 'ਚ ਹੋਰ ਕੌਣ ਉਹਨਾਂ ਦਾ ਸਾਥ ਨਿਭਾਉਣ ਵਾਲਾ ਹੈ,ਇਹ ਆਉਣ ਵਾਲੇ ਸਮੇਂ 'ਚ ਸਾਫ ਹੋ ਜਾਵੇਗਾ।

Related Post