ਡੀ.ਐੱਸ.ਪੀ. ਦੇਵ ਜਿੱਤ ਰਿਹਾ ਹੈ ਸਭ ਦਾ ਦਿਲ, ਐਕਸ਼ਨ ਨਾਲ ਭਰਪੂਰ ਹੋਵੇਗੀ ਫ਼ਿਲਮ

By  Aaseen Khan May 30th 2019 04:56 PM

ਡੀ.ਐੱਸ.ਪੀ. ਦੇਵ ਜਿੱਤ ਰਿਹਾ ਹੈ ਸਭ ਦਾ ਦਿਲ, ਐਕਸ਼ਨ ਨਾਲ ਭਰਪੂਰ ਹੋਵੇਗੀ ਫ਼ਿਲਮ : ਦੇਵ ਖਰੌੜ ਜਿਹੜੇ ਬਲੈਕੀਆਂ ਤੋਂ ਬਾਅਦ ਹੁਣ ਡੀ.ਐੱਸ.ਪੀ. ਦੇਵ ਦੇ ਕਿਰਦਾਰ 'ਚ ਢਲੇ ਨਜ਼ਰ ਆਉਣ ਵਾਲੇ ਹਨ। ਡੀ.ਐੱਸ. ਪੀ. ਦੇਵ ਫ਼ਿਲਮ 'ਚ ਦੇਵ ਖਰੌੜ ਪੁਲਿਸ ਅਫ਼ਸਰ ਦਾ ਕਿਰਦਾਰ ਨਿਭਾ ਰਹੇ ਹਨ। ਫ਼ਿਲਮ ਦੇ ਟੀਜ਼ਰ 'ਚ ਦੇਵ ਖਰੌੜ ਦਾ ਜ਼ਬਰਦਸਤ ਐਕਸ਼ਨ 'ਚ ਦੇਖਣ ਨੂੰ ਮਿਲ ਰਿਹਾ ਹੈ। ਹੁਣ ਫ਼ਿਲਮ ਦਾ ਇੱਕ ਹੋਰ ਸ਼ਾਨਦਾਰ ਪੋਸਟਰ ਸਾਹਮਣੇ ਆਇਆ ਹੈ ਜਿਸ 'ਚ ਦੇਵ ਖਰੌੜ ਦੀ ਜ਼ਬਰਦਸਤ ਲੁੱਕ ਦੇਖਣ ਨੂੰ ਮਿਲ ਰਹੀ ਹੈ। ਦੱਸ ਦਈਏ ਇਹ ਫ਼ਿਲਮ ਇੱਕ ਐਕਸ਼ਨ ਡਰਾਮਾ ਫ਼ਿਲਮ ਹੋਣ ਵਾਲੀ ਹੈ ਜਿਹੜੀ 5 ਜੁਲਾਈ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲੇਗੀ।

 

View this post on Instagram

 

Teaser #DSPDEV #dreamrealityfilms

A post shared by Dev Kharoud (@dev_kharoud) on May 11, 2019 at 1:00am PDT

ਇਸ ਫਿਲਮ ‘ਚ ਦੇਵ ਖਰੌੜ ਦਾ ਸਾਥ ਨਿਭਾਉਣਗੇ ਮਾਨਵ ਵਿਜ , ਅਮਨ ਧਾਲੀਵਾਲ, ਗਿਰਿਜਾ ਸ਼ੰਕਰ, ਨੀਤਾ ਮਹਿੰਦਰਾ, ਅਤੇ ਤਰਸੇਮ ਪੌਲ ਆਦਿ।ਫਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਨਾਮਵਰ ਕਹਾਣੀਕਾਰ ਇੰਦਰਪਾਲ ਸਿੰਘ ਹੋਰਾਂ ਦਾ ਹੈ, ਅਤੇ ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਹਨ ਮਨਦੀਪ ਬੈਨੀਪਾਲ। ਮਨਦੀਪ ਬੈਨੀਪਾਲ ਇਸ ਤੋਂ ਪਹਿਲਾਂ ਦੇਵ ਖਰੌੜ ਨਾਲ ਡਾਕੂਆਂ ਦਾ ਮੁੰਡਾ ਅਤੇ ਕਾਕਾ ਜੀ ਵਰਗੀਆਂ ਹਿੱਟ ਫ਼ਿਲਮਾਂ ਦੇ ਚੁੱਕੇ ਹਨ।

 

View this post on Instagram

 

Presenting Second Official Poster #DSPDEV Dev Kharoud Manav Vij Mehrene Kaur Pirzada Director Mandeep Benipal Trailer releasing soon #DreamRealityFilms #whitehillstudios #knocknetwork

A post shared by Dev Kharoud (@dev_kharoud) on May 21, 2019 at 9:44pm PDT

ਹੋਰ ਵੇਖੋ : ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਜੀ ਜਨਾਬ' 'ਚ ਇਸ ਵਾਰ ਹੋਵੇਗੀ ਹਾਸਿਆਂ ਦੇ ਠਹਾਕਿਆਂ ਦੀ ਗਰੰਟੀ,

ਦੇਵ ਖਰੌੜ ਉਹਨਾਂ ਘੱਟ ਗਿਣਤੀ ਅਦਾਕਾਰਾਂ 'ਚ ਸ਼ੁਮਾਰ ਹਨ ਜਿਹੜੇ ਪੰਜਾਬੀ ਸਿਨੇਮਾ ਨੂੰ ਕੁਝ ਨਾ ਕੁਝ ਵੱਖਰਾ ਅਤੇ ਐਕਸ਼ਨ ਨਾਲ ਭਰਪੂਰ ਸਿਨੇਮਾ ਪੇਸ਼ ਕਰਦੇ ਰਹਿੰਦੇ ਹਨ। 3 ਮਈ ਨੂੰ ਰਿਲੀਜ਼ ਹੋਈ ਬਲੈਕੀਆ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਅਤੇ ਉਹਨਾਂ ਦੀ ਫ਼ਿਲਮ ਸੁਪਰਹਿੱਟ ਸਾਬਿਤ ਹੋਈ। ਹੁਣ ਦੇਖਣਾ ਹੋਵੇਗਾ ਡੀ.ਐੱਸ.ਪੀ.ਦੇਵ ਨੂੰ ਕਿੰਨ੍ਹਾਂ ਕੁ ਪਿਆਰ ਮਿਲਦਾ ਹੈ।

Related Post