'ਬਲੈਕੀਆ' ਫ਼ਿਲਮ 'ਚ ਇੰਝ ਹੋਇਆ ਸਿੰਗਾ ਦਾ ਦੇਵ ਖਰੌੜ ਨਾਲ ਗੀਤ ਸੂਟ, ਦੇਖੋ ਵੀਡੀਓ

By  Aaseen Khan April 30th 2019 10:50 AM

'ਬਲੈਕੀਆ' ਫ਼ਿਲਮ 'ਚ ਇੰਝ ਹੋਇਆ ਸਿੰਗਾ ਦਾ ਦੇਵ ਖਰੌੜ ਨਾਲ ਗੀਤ ਸੂਟ, ਦੇਖੋ ਵੀਡੀਓ : ਪਿਛਲੇ ਦਿਨੀ ਰਿਲੀਜ਼ ਹੋਇਆ 'ਬਲੈਕੀਆ' ਫ਼ਿਲਮ ਦਾ ਗੀਤ 'ਬਲੈਕੀਆ ਮੀਟਜ਼ ਸਿੰਗਾ' ਜਿਸ ਨੂੰ ਗਾਇਕ ਸਿੰਗਾ ਨੇ ਆਪਣੀ ਆਵਾਜ਼ ਦਿੱਤੀ ਹੈ। ਇਹ ਗੀਤ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਜਿਸ ਕਰਕੇ ਗੀਤ ਯੂ ਟਿਊਬ 'ਤੇ ਟਰੈਂਡਿੰਗ 'ਚ ਚੱਲ ਰਿਹਾ ਹੈ। ਗਾਇਕ ਸਿੰਗਾ ਆਖਿਰ ਬਲੈਕੀਆ ਨੂੰ ਕਿਵੇਂ ਮਿਲਿਆ ਇਸ ਬਾਰੇ ਸਿੰਗਾ ਨੇ ਖ਼ੁਦ ਪੀਟੀਸੀ ਪੰਜਾਬੀ ਦੇ ਸ਼ੋਅ ਰੰਗਲੀ ਦੁਨੀਆਂ 'ਚ ਦੱਸਿਆ ਹੈ। ਰੰਗਲੀ ਦੁਨੀਆਂ ਦੀ ਟੀਮ ਬਲੈਕੀਆ ਫ਼ਿਲਮ ਦੇ ਇਸ ਪ੍ਰਮੋਸ਼ਨਲ ਗੀਤ ਦੇ ਸ਼ੂਟ 'ਤੇ ਪਹੁੰਚੀ ਸੀ ਜਿੱਥੇ ਸਿੰਗਾ ਅਤੇ ਫ਼ਿਲਮ ਦੀ ਬਾਕੀ ਟੀਮ ਨਾਲ ਮੁਲਾਕਾਤ ਹੋਈ। ਗਾਇਕ ਸਿੰਗਾ ਦਾ ਕਹਿਣਾ ਹੈ ਕਿ ਉਹਨਾਂ ਇਸ ਗੀਤ 'ਤੇ ਬਹੁਤ ਮਿਹਨਤ ਕੀਤੀ ਹੈ ਅਤੇ ਕਈ ਗਾਣਿਆਂ ਤੋਂ ਬਾਅਦ ਇਹ ਸੁਪਰਹਿੱਟ ਗੀਤ ਚੁਣਿਆ ਹੈ।

ਸਿੰਗਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਦੇਵ ਖਰੌੜ ਹੋਰਾਂ ਦਾ ਅੰਦਾਜ਼ ਬਹੁਤ ਪਸੰਦ ਹੈ ਅਤੇ ਉਹ ਅੱਗੇ ਵੀ ਇਸ ਸਟਾਈਲ ਨੂੰ ਕੈਰੀ ਕਰਨਾ ਚਾਹੁਣਗੇ। ਫ਼ਿਲਮ ਦੇ ਨਾਇਕ ਦੇਵ ਖਰੌੜ ਦਾ ਕਹਿਣਾ ਹੈ ਕਿ ਸਿੰਗਾ ਦਾ ਅੰਦਾਜ਼ ਅਤੇ ਉਹਨਾਂ ਦਾ ਅੰਦਾਜ਼ ਕਾਫ਼ੀ ਮਿਲਦਾ ਜੁਲਦਾ ਹੈ ਜਿਸ ਕਰਕੇ ਉਹਨਾਂ ਦੇ ਜੋੜੀ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾਵੇਗਾ ਤੇ ਹੋ ਵੀ ਇੰਝ ਹੀ ਰਿਹਾ ਹੈ ਦੋਨਾਂ ਦੀ ਜੋੜੀ ਨੂੰ ਦਰਸ਼ਕ ਭਰਪੂਰ ਪਿਆਰ ਦੇ ਰਹੇ ਹਨ।

ਹੋਰ ਵੇਖੋ : ਦੁਨੀਆਂ ਦੀ ਇਸ ਭੀੜ 'ਚ ਕੰਵਰ ਗਰੇਵਾਲ ਦੇ ਅੰਦਰ ਅਜੇ ਵੀ ਹਨ ਕਈ ਸਵਾਲ, ਦੇਖੋ ਵੀਡੀਓ

ਦੱਸ ਦਈਏ ਦੇਵ ਖਰੌੜ ਤੇ ਇਹਾਨਾ ਢਿੱਲੋਂ ਦੀ ਫ਼ਿਲਮ ਬਲੈਕੀਆ 3 ਮਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।ਫ਼ਿਲਮ ਬਲੈਕੀਆ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ।

Related Post