ਬਲੈਕੀਆ ਸਿਰਫ ਇਕ ਕਹਾਣੀ ਨੂੰ ਨਹੀ ਇਕ ਅਣਕਹੇ ਦੋਰ ਨੂੰ ਪਰਦੇ ਤੇ ਰੂਪਮਾਨ ਕਰੇਗੀ - ਦੇਵ ਖਰੌੜ

By  Aaseen Khan February 9th 2019 01:13 PM -- Updated: February 9th 2019 01:14 PM

"ਬਲੈਕੀਆ" ਸਿਰਫ ਇਕ ਕਹਾਣੀ ਨੂੰ ਨਹੀ ਇਕ ਅਣਕਹੇ ਦੋਰ ਨੂੰ ਪਰਦੇ ਤੇ ਰੂਪਮਾਨ ਕਰੇਗੀ - ਦੇਵ ਖਰੌੜ : ਪੰਜਾਬੀ ਇੰਡਸਟਰੀ ਦਾ ਉਹ ਕਲਾਕਾਰ ਜਿਸ ਨੇ ਆਪਣੀ ਅਦਾਕਾਰੀ ਨਾਲ ਅਤੇ ਫ਼ਿਲਮਾਂ ਦੀ ਚੋਣ ਨਾਲ ਹਰ ਇੱਕ ਦਾ ਦਿਲ ਜਿੱਤ ਲਿਆ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਦੇਵ ਖਰੌੜ ਹੋਰਾਂ ਦੀ ਜਿਨ੍ਹਾਂ ਨੇ ਪੰਜਾਬੀ ਸਿਨੇਮਾ ਨੂੰ ਵੱਖਰੇ ਹੀ ਮੁਕਾਮ 'ਤੇ ਪਹੁੰਚ ਦਿੱਤਾ ਹੈ। ਦੇਵ ਖਰੌੜ ਆਪਣੀ ਇੱਕ ਹੋਰ ਫਿਲਮ ਦੇ ਚਲਦਿਆਂ ਸੁਰਖੀਆਂ 'ਚ ਆ ਚੁੱਕੇ ਹਨ। ਫਿਲਮ ਦਾ ਨਾਮ ਹੈ 'ਬਲੈਕੀਆ' ਜਿਸ ਦਾ ਪੋਸਟਰ ਪਿਛਲੇ ਸਾਲ ਸਾਹਮਣੇ ਆਇਆ ਸੀ ਅਤੇ ਰਿਲੀਜ਼ ਡੇਟ ਵੀ ਦੱਸੀ ਗਈ ਸੀ।

 

View this post on Instagram

 

"ਬਲੈਕੀਆ" ਸਿਰਫ ਇਕ ਕਹਾਣੀ ਨੂੰ ਨਹੀ ਇਕ ਅਣਕਹੇ ਦੋਰ ਨੂੰ ਪਰਦੇ ਤੇ ਰੂਪਮਾਨ ਕਰੇਗੀ, 1970 ਦਾ ਉਹ ਦੋਰ ਜਦ ਹਿੰਦੁਸਤਾਨ-ਪਾਕਿਸਤਾਨ ਦੇ ਖੁੱਲ੍ਹੇ ਬਾਡਰ ਤੇ ਇਕ ਅੰਨ੍ਹੀ ਦੌੜ ਛਿੜੀ ਸੀ ...ਸੋਨੇ ਦੇ ਕਾਲੇ ਕਾਰੋਬਾਰ ਦੀ ।

A post shared by Dev Kharoud (@dev_kharoud) on Feb 8, 2019 at 5:00am PST

ਦੇਵ ਖਰੌੜ ਨੇ ਹੁਣ ਇੱਕ ਹੋਰ ਤਸਵੀਰ ਸਾਂਝੀ ਕੀਤੀ ਹੈ ਜਿਸ ਦੀ ਕੈਪਸ਼ਨ 'ਚ ਉਹਨਾਂ ਨੇ ਬਲੈਕੀਆ ਫਿਲਮ ਬਾਰੇ ਕੁਝ ਇਸ ਅੰਦਾਜ਼ 'ਚ ਦੱਸਿਆ ਹੈ,"ਬਲੈਕੀਆ" ਸਿਰਫ ਇਕ ਕਹਾਣੀ ਨੂੰ ਨਹੀ ਇਕ ਅਣਕਹੇ ਦੋਰ ਨੂੰ ਪਰਦੇ ਤੇ ਰੂਪਮਾਨ ਕਰੇਗੀ, 1970 ਦਾ ਉਹ ਦੋਰ ਜਦ ਹਿੰਦੁਸਤਾਨ-ਪਾਕਿਸਤਾਨ ਦੇ ਖੁੱਲ੍ਹੇ ਬਾਡਰ ਤੇ ਇਕ ਅੰਨ੍ਹੀ ਦੌੜ ਛਿੜੀ ਸੀ ...ਸੋਨੇ ਦੇ ਕਾਲੇ ਕਾਰੋਬਾਰ ਦੀ।"

ਹੋਰ ਵੇਖੋ : ਦੇਵ ਖਰੌੜ ਬਹੁਚਰਚਿਤ ਕਤਲ ਕਾਂਡ ਜੱਸੀ ਸਿੱਧੂ ਦੀ ਪੂਰੀ ਕਹਾਣੀ ਕਰਨਗੇ ਵੱਡੇ ਪਰਦੇ ‘ਤੇ ਉਜਾਗਰ

 

View this post on Instagram

 

Shooting start from 18 november

A post shared by Dev Kharoud (@dev_kharoud) on Nov 9, 2018 at 5:03am PST

ਦੇਵ ਖਰੌੜ ਵੱਲੋਂ ਤਸਵੀਰ ਦੀ ਇਹ ਕੈਪਸ਼ਨ ਬਲੈਕੀਆ ਫਿਲਮ ਬਾਰੇ ਚਾਨਣਾ ਪਾਉਂਦੀ ਹੈ। ਜਿਸ 'ਚ ਸਾਫ ਹੈ ਕਿ ਇਹ ਫਿਲਮ 1970 ਦੇ ਦੌਰ ਦੀ ਕਹਾਣੀ 'ਤੇ ਫਿਲਮਾਈ ਜਾ ਰਹੀ ਹੈ। ਦੇਵ ਖਰੌੜ ਦੀ ਤਸਵੀਰ 'ਚ ਲੁੱਕ ਵੀ 1970 ਦੀ ਹੀ ਹੈ। ਫਿਲਮ ਨੂੰ ਸੁਖਮਿੰਦਰ ਧਨਜਾਲ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ ਅਤੇ ਵਿਵੇਕ ਓਹਰੀ ਪ੍ਰੋਡਿਊਸਰ ਹਨ। ਕਹਾਣੀ ਅਤੇ ਸਕਰੀਨ ਪਲੇ ਇੰਦਰ ਪਾਲ ਸਿੰਘ ਵੱਲੋਂ ਲਿਖਿਆ ਗਿਆ ਹੈ। ਇਹ ਫਿਲਮ 26 ਅਪ੍ਰੈਲ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲ ਸਕਦੀ ਹੈ।

 

View this post on Instagram

 

#Blackiya 26 April 2019 || @vivek_ohri || @sukhminder_dhanjal @dev_kharoud || ?||#GurriSidhu||#MeetSidhu||#BaazProductions||?

A post shared by Gurri Sidhu Film Maker (@igurrisidhu) on Oct 10, 2018 at 8:36am PDT

ਅਜਿਹੇ ਵੱਖਰੇ ਮੁੱਦਿਆਂ ਵਾਲੀਆਂ ਫ਼ਿਲਮਾਂ ਚੁਨਣ ਵਾਲੇ ਦੇਵ ਖਰੌੜ ਨੇ ਪੰਜਾਬੀ ਇੰਡਸਟਰੀ 'ਚ ਆਪਣੀ ਵੱਖਰੀ ਰਾਹ ਬਣਾ ਲਈ ਹੈ। ਰੁਪਿੰਦਰ ਗਾਂਧੀ ਅਤੇ ਰੁਪਿੰਦਰ ਗਾਂਧੀ 2 , ਉਸ ਤੋਂ ਬਾਅਦ ਡਾਕੂਆਂ ਦਾ ਮੁੰਡਾ ਤੇ ਕਾਕਾ ਜੀ ਫਿਲਮ ਵਰਗੀਆਂ ਦੇਵ ਖਰੌੜ ਦੀਆਂ ਸਾਰੀਆਂ ਫ਼ਿਲਮਾਂ ਨੂੰ ਦਰਸ਼ਕਾਂ ਨੂੰ ਭਰਪੂਰ ਪਿਆਰ ਦਿੱਤਾ ਹੈ। ਦੇਖਣਾ ਹੋਵੇਗਾ ਬਲੈਕੀਆ ਫਿਲਮ ਨਾਲ ਦੇਵ ਖਰੌੜ ਹੋਰ ਕੀ ਨਵਾਂ ਪਰੋਸਣ ਜਾ ਰਹੇ ਹਨ।

Related Post