ਧਮਕ ਬੇਸ ਵਾਲੇ ਮੁੱਖ ਮੰਤਰੀ ਨੇ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਛੱਡਿਆ ਸਭ ਨੂੰ ਪਿੱਛੇ, ਨਵਾਂ ਗੀਤ 'ਡੇਵਿਲ' ਹੋਇਆ ਰਿਲੀਜ਼, ਦੇਖੋ ਵੀਡਿਓ 

By  Rupinder Kaler February 10th 2019 01:30 PM

ਧਮਕ ਬੇਸ ਵਾਲਾ ਮੁੱਖ ਮੰਤਰੀ ਆਪਣਾ ਨਵਾਂ ਗੀਤ 'ਡੇਵਿਲ' ਰਿਲੀਜ਼ ਹੋ ਗਿਆ ਹੈ । ਇਸ ਗਾਣੇ ਨੂੰ ਸੋਨੀ ਮਾਨ ਨੇ ਗਾਇਆ ਹੈ ਜਦੋਂ ਕਿ ਧਮਕ ਬੇਸ ਵਾਲਾ ਮੁੱਖ ਮੰਤਰੀ ਇਸ ਗਾਣੇ ਵਿੱਚ ਰੈਪ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਗਾਣੇ ਦੇ ਬੋਲ ‘Happy Bandale Wala’  ਨੇ ਲਿਖੇ ਹਨ । ਗਾਣੇ ਦੀ ਵੀਡਿਓ ‘Gurjass Sidhu & Pankaj Rajput’ ਨੇ ਡਾਇਰੈਕਟ ਕੀਤੀ ਹੈ । ਗਾਣੇ ਦਾ ਮਿਊਜ਼ਿਕ ‘Its Simar’ ਨੇ ਤਿਆਰ ਕੀਤਾ ਹੈ ।

https://www.youtube.com/watch?v=95BwtGQ-rgA

ਇਸ ਗਾਣੇ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ । ਇਸ ਤੋਂ ਪਹਿਲਾਂ ਗਾਣੇ ਦਾ ਟੀਜ਼ਰ ਰਿਲੀਜ਼ ਹੋਇਆ ਸੀ ।ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਧਮਕ ਬੇਸ ਵਾਲਾ ਮੁੱਖ ਮੰਤਰੀ ਸੋਸ਼ਲ ਮੀਡੀਆ ਦੀ ਹੀ ਦੇਣ ਹੈ ।

https://www.instagram.com/p/Btp5sB9FjBv/

ਹੁਣ ਤੱਕ ਜਿੰਨੀਆਂ ਵੀ ਵੀਡਿਓ ਵਾਇਰਲ ਹੋਈਆਂ ਹਨ, ਉਹਨਾਂ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਹੈ । ਮੁੱਖ ਮੰਤਰੀ ਮੰਤਰੀ ਦਾ ਕੁਝ ਦਿਨ ਪਹਿਲਾਂ ਹੀ ਇੱਕ ਗੀਤ ਰਿਲੀਜ਼ ਹੋਇਆ ਸੀ।

https://www.instagram.com/p/BtYvZO0Fsq5/

ਇਸ ਗੀਤ ਦੇ ਟਾਇਟਲ ਦੀ ਗੱਲ ਕੀਤੀ ਜਾਵੇ ਤਾਂ ਇਹ 'ਧਮਕ ਦਾ ਬਾਸ' ਹੇਠ ਰਿਲੀਜ਼ ਹੋਇਆ ਸੀ । ਇਸ ਗੀਤ ਨੂੰ ਹੁਣ ਤੱਕ ਯੂਟਿਊਬ 'ਤੇ 3.5 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ।

Related Post