ਸ਼ਹਿਨਾਜ਼ ਗਿੱਲ ਦਾ ਇੱਕ ਹੋਰ ਹਾਈਵੋਲਟੇਜ਼ ਡਰਾਮਾ, ਹੱਥੋਪਾਈ ਕਰਦੀ ਦੀ ਵੀਡੀਓ ਵਾਇਰਲ

By  Rupinder Kaler October 23rd 2019 02:05 PM

ਇੱਕ ਟੀਵੀ ਸ਼ੋਅ ਦੇ ਰਿਆਲਟੀ ਸ਼ੋਅ ਵਿੱਚ ਪੰਜਾਬੀ ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਦਾ ਹਾਈਵੋਲਟੇਜ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ । ਸ਼ੋਅ ਵਿੱਚ ਸ਼ਹਿਨਾਜ਼ ਗਿੱਲ ਦੇ ਝਗੜੇ ਲਗਾਤਾਰ ਵੱਧ ਦੇ ਜਾ ਰਹੇ ਹਨ । ਉਹ ਲਗਾਤਾਰ ਆਪਣੀਆਂ ਹੱਦਾਂ ਪਾਰ ਕਰਦੀ ਜਾ ਰਹੀ ਹੈ । ਸ਼ਹਿਨਾਜ਼ ਗਿੱਲ ਦੇ ਤਾਜਾ ਝਗੜੇ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ।

https://www.instagram.com/p/B3RLn0pHHKw/

ਇਸ ਵੀਡੀਓ ਵਿੱਚ ਸ਼ਹਿਨਾਜ਼ ਗਿੱਲ ਦੇਵੋਲੀਨਾ ਦੇ ਨਾਲ ਹੱਥੋ ਪਾਈ ਕਰਦੀ ਹੋਈ ਨਜ਼ਰ ਆ ਰਹੀ ਹੈ । ਦਰਅਸਲ ਸ਼ੋਅ ਵਿੱਚ ਇੱਕ ਟਾਸਕ ਦਿੱਤਾ ਜਾਂਦਾ ਹੈ ਜਿਸ ਵਿੱਚ ਹਰ ਇੱਕ ਨੂੰ ਇੱਕ ਪੌੜੀ ਬਨਾਉਣੀ ਹੁੰਦੀ ਹੈ ।

https://www.instagram.com/p/B37lKfEnJjh/?utm_source=ig_embed&utm_campaign=dlfix

ਦੇਵੋਲੀਨਾ ਤੇ ਸ਼ਹਿਨਾਜ਼ ਇਸ ਟਾਸਕ ਨੂੰ ਲੈ ਕੇ ਏਨੀਆਂ ਉਤਸ਼ਾਹਿਤ ਹੁੰਦੀਆਂ ਹਨ ਕਿ ਦੋਵੇਂ ਆਪਸ ਵਿੱਚ ਭਿੜ ਜਾਂਦੀਆਂ ਹਨ । ਇਸ ਦੌਰਾਨ ਦੇਵੋਲੀਨਾ ਸ਼ਹਿਨਾਜ਼ ਨੂੰ ਥੱਪੜ ਵੀ ਮਾਰ ਦਿੰਦੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਸ਼ੋਅ ਨੂੰ ਲੈ ਕੇ ਕਈ ਤਰ੍ਹਾਂ ਦੇ ਵਿਵਾਦ ਵੀ ਪੈਦਾ ਹੋ ਰਹੇ ਹਨ ।

Related Post