ਮਾਘ ਮਹੀਨੇ ਦੀ ਅੱਜ ਤੋਂ ਸ਼ੁਰੂਆਤ,ਜਾਣੋ ਕੀ ਦਾਨ ਕਰਨ ਨਾਲ ਮਿਲਦਾ ਹੈ ਪੁੰਨ  

By  Shaminder January 14th 2019 10:51 AM

ਅੱਜ ਮਾਘੀ ਯਾਨਿ ਕਿ ਮਕਰ ਸਕ੍ਰਾਂਤੀ ਦਾ ਪਵਿੱਤਰ ਦਿਹਾੜਾ ਹੈ । ਅੱਜ ਦੇ ਦਿਨ ਦਾਨ ਪੁੰਨ ਅਤੇ ਪਵਿੱਤਰ ਨਦੀਆਂ 'ਚ ਇਸ਼ਨਾਨ ਦਾ ਖਾਸ ਮਹੱਤਵ ਹੈ । ਮਾਘੀ ਨੂੰ ਦੇਸ਼ ਭਰ 'ਚ ਵੱਖ ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ ।ਮਾਘੀ ਦੇ ਮੌਕੇ 'ਤੇ ਮੁਕਤਸਰ 'ਚ ਵੱਡਾ ਮੇਲਾ ਭਰਦਾ ਹੈ ਅਤੇ ਚਾਲੀ ਮੁਕਤਿਆਂ ਦੀ ਧਰਤੀ 'ਤੇ ਵੱਡੀ ਗਿਣਤੀ 'ਚ ਸ਼ਰਧਾਲੂ ਇੱਕਠੇ ਹੋ ਕੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ 'ਚ ਮੱਥਾ ਟੇਕਦੇ ਨੇ ।

ਹੋਰ ਵੇਖੋ :ਕੌਣ ਸੀ ਦੁੱਲਾ ਭੱਟੀ ਅਤੇ ਲੋਹੜੀ ਦੇ ਗੀਤਾਂ ‘ਚ ਕਿਉਂ ਹੁੰਦਾ ਹੈ ਦੁੱਲਾ ਭੱਟੀ ਦਾ ਜ਼ਿਕਰ ,ਜਾਣੋ ਸਾਰੀ ਕਹਾਣੀ

makar sankranti makar sankranti

ਦੇਸ਼ ਦੇ ਦੂਜਿਆਂ ਹਿੱਸਿਆਂ 'ਚ ਇਸ ਨੂੰ ਵੱਖ ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ ।ਕਿਹਾ ਜਾਂਦਾ ਹੈ ਕਿ ਇਸ ਦਿਨ ਸੂਰਜ ਆਪਣੇ ਪੁੱਤਰ ਸ਼ਨੀ ਦੀ ਰਾਸ਼ੀ ਮਕਰ 'ਚ ਆਉਂਦਾ ਹੈ ।ਕਹਿੰਦੇ ਹਨ ਕਿ ਇਸ ਦਿਨ ਖਿਚੜੀ ਬਣਾਈ ਜਾਂਦੀ ਹੈ ਅਤੇ ਖਾਧੀ ਜਾਂਦੀ ਹੈ । ਇਸ ਦੇ ਨਾਲ ਹੀ ਦਾਨ ਪੁੰਨ ਦਾ ਵੀ ਖਾਸ ਮਹੱਤਵ ਹੈ । ਇਸ ਦਿਨ ਗਰੀਬਾਂ ਨੂੰ ਕੱਪੜੇ ,ਕੰਬਲ ਅਤੇ ਹੋਰ ਚੀਜ਼ਾਂ ਦਾਨ ਕੀਤੀਆਂ ਜਾਂਦੀਆਂ ਨੇ ।

ਹੋਰ ਵੇਖੋ :ਅੰਮ੍ਰਿਤਾ ਪ੍ਰੀਤਮ ਦਾ ਅਧੂਰਾ ਇਸ਼ਕ ਤੇ ਸਿਗਰੇਟ ਪੀਣ ਦੀ ਆਦਤ ਕਿਸ ਤਰ੍ਹਾਂ ਪਈ ਜਾਣੋਂ ਪੂਰੀ ਕਹਾਣੀ

makar sankranti makar sankranti

ਇਸ ਦੇ ਨਾਲ ਹੀ ਪੋਹ ਮਹੀਨੇ ਦੀ ਸਮਾਪਤੀ ਹੋ ਜਾਂਦੀ ਹੈ ਕਿਉਂਕਿ ਪੋਹ ਮਹੀਨੇ 'ਚ ਕੋਈ ਵੀ ਸ਼ੁਭ ਕਾਰਜ ਨਹੀਂ ਕੀਤਾ ਜਾਂਦਾ । ਇਸ ਲਈ ਅੱਜ ਤੋਂ ਸੰਗਰਾਦ ਵੀ ਹੈ ਅਤੇ ਮੱਘਰ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਅੱਜ ਤੋਂ ਸ਼ੁਭ ਕੰਮਾਂ ਦੀ ਸ਼ੁਰੂਆਤ ਹੋ ਜਾਵੇਗੀ । ਇਸ ਸਾਲ ਤੋਂ ਹੀ ਸਕ੍ਰਾਂਤੀ ਤੋਂ ਹੀ ਪ੍ਰਯਾਗਰਾਜ 'ਚ ਕੁੰਭ ਮੇਲੇ ਦੀ ਵੀ ਸ਼ੁਰੂਆਤ ਹੋ ਜਾਏਗੀ । ਜੋਤਸ਼ੀਆਂ ਮੁਤਾਬਕ ਪੰਦਰਾਂ ਜਨਵਰੀ ਨੂੰ ਮਕਰ ਸਕ੍ਰਾਂਤੀ ਤੋਂ ਇੱਕ ਮਹੀਨੇ ਤੱਕ ਸੂਰਜ ਦੇਵ ਮੱਘਰ 'ਚ ਰਹਿਣਗੇ ।

https://www.youtube.com/watch?v=ZvHNbNmBliY

ਕਹਿੰਦੇ ਨੇ ਕਿ ਇਸ ਦਿਨ ਦਾਨ ਕਰਨ ਨਾਲ ਦੁੱਖਾਂ ,ਤਕਲੀਫਾਂ ਅਤੇ ਰੁਕਾਵਟਾਂ ਤੋਂ ਨਿਜਾਤ ਮਿਲਦੀ ਹੈ । ਜੋਤਸ਼ੀਆਂ ਮੁਤਾਬਕ ਮਿਥੁਨ ਰਾਸ਼ੀ ਦੇ ਲੋਕ ਗਾਂ ਨੂੰ ਪਾਲਕ ਖੁਆਉਣਾ ਫਲਦਾਇਕ ਮੰਨਿਆਂ ਜਾਂਦਾ ਹੈ । ਸਿੰਘ ਰਾਸ਼ੀ ਦੇ ਲੋਕ ਕਣਕ ਅਤੇ ਗੁੜ ਦਾਨ ਕਰ ਸਕਦੇ ਨੇ । ਜਦਕਿ ਕੰਨਿਆ ਰਾਸ਼ੀ ਵਾਲੇ ਲੋਕ ਮੂੰਗੀ ਦਾ ਦਾਨ ਦੇ ਸਕਦੇ ਨੇ । ਤੁਲਾ ਰਾਸ਼ੀ ਵਾਲਿਆਂ ਲਈ ਅਗਰਬੱਤੀ ਮੰਦਰ 'ਚ ਦਾਨ ਕਰਨਾ ਲਾਭਦਾਇਕ ਮੰਨਿਆ ਜਾਂਦਾ ਹੈ ,ਕੁੰਭ ਰਾਸ਼ੀ ਦੇ ਲੋਕ ਤਿਲ ਦਾਨ ਕਰ ਸਕਦੇ ਨੇ ।

Related Post