ਹਰ ਇੱਕ ਨੂੰ ਗੁਰੂ ਸਾਹਿਬਾਨ ਦੀਆਂ ਦਿੱਤੀਆਂ ਸਿੱਖਿਆਵਾਂ ’ਤੇ ਚੱਲਣ ਲਈ ਪ੍ਰੇਰਦਾ ਹੈ ਸਰਬਜੀਤ ਚੀਮਾ ਦਾ ਧਾਰਮਿਕ ਗੀਤ

By  Rupinder Kaler November 8th 2019 04:49 PM

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਗਾਇਕ ਸਰਬਜੀਤ ਚੀਮਾ ਨੇ ਵੀ ਗੁਰੂ ਘਰ ਵਿੱਚ ਹਾਜ਼ਰੀ ਲਗਵਾਈ ਹੈ । ਉਹਨਾਂ ਨੇ ‘ਧਨ ਗੁਰੂ ਨਾਨਕ’ ਟਾੲਟਿਲ ਹੇਠ ਧਾਰਮਿਕ ਗੀਤ ਰਿਲੀਜ਼ ਕੀਤਾ ਹੈ । ਇਸ ਗਾਣੇ ਵਿੱਚ ਸਰਬਜੀਤ ਚੀਮਾ ਦੇ ਨਾਲ ਜੈਸਮੀਨ ਨੇ ਵੀ ਆਪਣੀ ਆਵਾਜ਼ ਦਿੱਤੀ ਹੈ । ਸਰਬਜੀਤ ਚੀਮਾ ਦੇ ਇਸ ਗਾਣੇ ਨੂੰ ਗੁਰੂ ਦੀ ਸੰਗਤ ਕਾਫੀ ਪਸੰਦ ਕਰ ਰਹੀ ਹੈ।

https://www.instagram.com/p/B4mbWksHZ71/

ਗਾਣੇ ਦਾ ਮਿਊਜ਼ਿਕ Nick Chowlia ਨੇ ਤਿਆਰ ਕੀਤਾ ਹੈ ਜਦੋਂ ਕਿ ਗਾਣੇ ਦੇ ਬੋਲ ਸੁੱਖਾ ਕੰਗ ਨੇ ਲਿਖੇ ਹਨ । ਪੂਰੇ ਗਾਣੇ ਦਾ ਪ੍ਰੋਜੈਕਟ Terry B ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ । ਸਰਬਜੀਤ ਚੀਮਾ ਦੇ ਇਸ ਗਾਣੇ ਦੇ ਬੋਲ ਹਰ ਇੱਕ ਦੇ ਦਿਲ ਨੂੰ ਛੁਹ ਲੈਂਦੇ ਹਨ, ਤੇ ਗੁਰੂ ਸਾਹਿਬਾਨ ਵੱਲੋਂ ਦਿੱਤੀਆਂ ਸਿੱਖਿਆਵਾਂ ’ਤੇ ਹਰ ਇੱਕ ਨੂੰ ਚੱਲਣ ਲਈ ਪ੍ਰੇਰਦੇ ਹਨ

। ਸਰਬਜੀਤ ਚੀਮਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਤੇ ਫ਼ਿਲਮਾਂ ਦਿੱਤੀਆਂ ਹਨ । ਹਾਲ ਹੀ ਵਿੱਚ ਉਹ ਪੰਜਾਬੀ ਫ਼ਿਲਮ ਮੁਕਲਾਵਾ ਵਿੱਚ ਨਜ਼ਰ ਆਏ ਸਨ ।

Related Post