ਸਿੰਗਾ ਅਤੇ ਸੰਸਾਰ ਸੰਧੂ ਲੈ ਕੇ ਆ ਰਹੇ ਨੇ ਨਵੀਂ ਫ਼ਿਲਮ 'ਧਾਰਾ 420/302'

By  Aaseen Khan November 8th 2019 12:24 PM -- Updated: November 8th 2019 12:26 PM

ਪੰਜਾਬੀ ਗਾਇਕ ਜਿੰਨ੍ਹਾਂ ਦਾ ਫ਼ਿਲਮੀ ਪਰਦੇ 'ਤੇ ਆਉਣਾ ਹੁਣ ਆਮ ਜਿਹੀ ਗੱਲ ਹੋ ਚੁੱਕੀ ਹੈ। ਦਰਸ਼ਕਾਂ ਵੱਲੋਂ ਬਹੁਤ ਸਾਰੇ ਗਾਇਕਾਂ ਨੂੰ ਫ਼ਿਲਮਾਂ 'ਚ ਮਕਬੂਲ ਕੀਤਾ ਗਿਆ ਹੈ। ਹੁਣ ਇੱਕ ਵਾਰ ਫ਼ਿਰ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਚੁੱਕੇ ਗਾਇਕ ਸਿੰਗਾ ਅਤੇ ਸੰਸਾਰ ਸੰਧੂ ਨਵੀਂ ਫ਼ਿਲਮ ਲੈ ਕੇ ਆ ਰਹੇ ਹਨ ਜਿਸ ਦਾ ਐਲਾਨ ਹੋ ਚੁੱਕਿਆ ਹੈ। ਫ਼ਿਲਮ ਦਾ ਨਾਮ ਹੈ 'ਧਾਰਾ 420/302' ਜਿਸ 'ਚ ਗਾਇਕ ਸਿੰਗਾ ਅਤੇ ਗਾਇਕ ਸੰਸਾਰ ਸੰਧੂ ਨਜ਼ਰ ਆਉਣਗੇ। ਫ਼ਿਲਮ ਦਾ ਫਰਸਟ ਲੁੱਕ ਸਾਹਮਣੇ ਆ ਚੁੱਕਿਆ ਹੈ ਜਿਸ 'ਚ ਦੋਨੋਂ ਨਾਇਕਾਂ ਦੇ ਹੱਥ 'ਚ ਹਥਿਆਰ ਨਜ਼ਰ ਆ ਰਹੇ ਹਨ।

 

View this post on Instagram

 

Presenting "Dhara 420/302" Starring #Singga #SansarSandhu, Yograj Singh & Sharan Kaur. #Pollywood #NewMovie #Punjab. Releasing Worldwide on 31st July 2020 by @ptcmotionpictures & @globemoviezpvtltd A Film by Dang Productions & Folk Rakaat Stay Tuned for More Updates ! #PTCMotionPictures for more Updates.

A post shared by PTC Motion Pictures (@ptcmotionpictures) on Nov 7, 2019 at 5:33am PST

ਸੰਸਾਰ ਸੰਧੂ ਅਤੇ ਸਿੰਗਾ ਇਸ ਫ਼ਿਲਮ 'ਚ ਭਰਾਵਾਂ ਦੇ ਕਿਰਦਾਰ 'ਚ ਨਜ਼ਰ ਆਉਣਗੇ। ਸੁਖਬੀਰ ਸਿੰਘ ਸਹੋਤਾ ਫ਼ਿਲਮ ਦਾ ਨਿਰਦੇਸ਼ਨ ਕਰਨ ਵਾਲੇ ਹਨ। ਕਾਬਲ ਗਿੱਲ ਦੀ ਕਹਾਣੀ ਹੈ ਅਤੇ ਡਾਇਰੈਕਟਰ ਸੁਖਬੀਰ ਸਿੰਘ ਸਹੋਤਾ ਦੇ ਡਾਇਲਾਗ ਹਨ। ਡਾਂਗ ਪ੍ਰੋਡਕਸ਼ਨ ਅਤੇ ਫੋਕ ਰਕਾਟ ਦੀ ਪੇਸ਼ਕਸ਼ ਇਸ ਫ਼ਿਲਮ 'ਚ ਸਿੰਗਾ ਅਤੇ ਸੰਸਾਰ ਸੰਧੂ ਤੋਂ ਇਲਾਵਾ ਯੋਗਰਾਜ ਸਿੰਘ, ਸ਼ਰਨ ਕੌਰ,ਨੀਨਾ ਭੂੰਦੇਲ,ਨੀਤੂ ਪੰਧੇਰ ਵਰਗੇ ਹੋਰ ਵੀ ਕਈ ਨਾਮੀ ਚਿਹਰੇ ਨਜ਼ਰ ਆਉਣਗੇ।

ਗਾਇਕ ਸਿੰਗਾ ਇਸ ਤੋਂ ਪਹਿਲਾਂ ਜ਼ੋਰਾ ਦਸ ਨੰਬਰੀਆ ਦੇ ਦੂਜੇ ਅਧਿਆਏ 'ਚ ਕੰਮ ਕਰ ਚੁੱਕੇ ਜਿਹੜੀ ਅਗਲੇ ਸਾਲ ਰਿਲੀਜ਼ ਹੋਣ ਵਾਲੀ ਹੈ। ਗਾਇਕ ਸੰਸਾਰ ਵੱਲੋਂ ਫ਼ਿਲਮ ਜੱਦੀ ਸਰਦਾਰ 'ਚ ਨਿਭਾਏ ਕਿਰਦਾਰ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਹੈ। 'ਧਾਰਾ 420/302' ਫ਼ਿਲਮ ਅਗਲੇ ਸਾਲ 31 ਜੁਲਾਈ ਨੂੰ ਰਿਲੀਜ਼ ਹੋਵੇਗੀ। ਹੁਣ ਦੇਖਣਾ ਹੋਵੇਗਾ ਕਿਸ 'ਤੇ ਕਿਹੜੀ ਧਾਰਾ ਲੱਗਦੀ ਹੈ।

Related Post