ਧਰਮਿੰਦਰ ਪਿਆਜ਼ ਖਾ ਕੇ ਪਹੁੰਚ ਜਾਂਦੇ ਸੀ ਫ਼ਿਲਮ ਦੇ ਸੈੱਟ 'ਤੇ, ਇਸ ਅਦਾਕਾਰਾ ਨੇ ਕਰ ਦਿੱਤੀ ਸੀ ਸ਼ਿਕਾਇਤ

By  Aaseen Khan September 5th 2019 03:05 PM -- Updated: September 5th 2019 03:26 PM

ਧਰਮਿੰਦਰ ਬਾਲੀਵੁੱਡ ਦੇ ਹੀ ਮੈਨ ਜਿਹੜੇ ਅੱਜ ਕੱਲ੍ਹ ਫ਼ਿਲਮੀ ਦੁਨੀਆ ਤੋਂ ਦੂਰ ਆਪਣੇ ਫਾਰਮ ਹਾਊਸ 'ਚ ਜ਼ਿਆਦਾਤਰ ਸਮਾਂ ਬਤੀਤ ਕਰਦੇ ਹਨ। ਪਿਛਲੇ ਦਿਨੀਂ ਧਰਮਿੰਦਰ ਅਤੇ ਦਿੱਗਜ ਅਦਾਕਾਰਾ ਆਸ਼ਾ ਪਾਰੇਖ ਰੀਆਲਟੀ ਸ਼ੋਅ ਸੁਪਰਸਟਾਰ ਡਾਂਸਰ 'ਚ ਪਹੁੰਚੇ ਜਿੱਥੇ ਦੋਨਾਂ ਨੇ ਆਪਣੀਆਂ ਫ਼ਿਲਮਾਂ ਨਾਲ ਜੁੜੇ ਬਹੁਤ ਸਾਰੇ ਕਿੱਸੇ ਸਾਂਝੇ ਕੀਤੇ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਧਰਮਿੰਦਰ ਦਾ ਕਹਿਣਾ ਸੀ 'ਆਸ਼ਾ ਜੀ ਦੀ ਹਰ ਫ਼ਿਲਮ ਹਿੱਟ ਹੁੰਦੀ ਸੀ ਇਸ ਲਈ ਮੈਂ ਉਹਨਾਂ ਨੂੰ ਜੁਬਲੀ ਪਾਰੇਖ ਕਹਿ ਕੇ ਬੁਲਾਇਆ ਕਰਦਾ ਸੀ। ਸਾਨੂੰ ਸਾਲ 1966 'ਚ ਫ਼ਿਲਮ 'ਆਏ ਦਿਨ ਬਹਾਰ ਕੇ' 'ਚ ਇਕੱਠੇ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫ਼ਿਲਮ ਦੇ ਲਈ ਅਸੀਂ ਦਾਰਜਲਿੰਗ 'ਚ ਸ਼ੂਟਿੰਗ ਕਰ ਰਹੇ ਸੀ।'

Dharmendra and Asha parekh Dharmendra and Asha parekh

'ਪੈਕਅਪ ਤੋਂ ਬਾਅਦ ਪ੍ਰੋਡਿਊਸਰ ਅਤੇ ਕਰੂ ਮੈਂਬਰ ਮਿਲ ਕੇ ਦੇਰ ਰਾਤ ਤੱਕ ਪਾਰਟੀ ਕਰਦੇ ਸੀ। ਮੈਂ ਵੀ ਉਸ ਪਾਰਟੀ 'ਚ ਪਹੁੰਚਿਆ ਅਤੇ ਕਾਫੀ ਡਰਿੰਕ ਕਰ ਲਈ। ਅਗਲੀ ਸਵੇਰ ਸ਼ਰਾਬ ਦੀ ਮਹਿਕ ਲੁਕਾਉਣ ਲਈ ਮੈਂ ਪਿਆਜ਼ ਖਾ ਲੈਂਦਾ ਸੀ। ਆਸ਼ਾ ਜੀ ਨੇ ਇਸ ਦੀ ਸ਼ਿਕਾਇਤ ਕੀਤੀ। ਉਹਨਾਂ ਨੂੰ ਇਹ ਮਹਿਕ ਬਿਲਕੁਲ ਪਸੰਦ ਨਹੀਂ ਸੀ। ਮੈਂ ਉਹਨਾਂ ਨੂੰ ਦੱਸਿਆ ਕਿ ਸ਼ਰਾਬ ਦੀ ਮਹਿਕ ਦੂਰ ਕਰਨ ਲਈ ਪਿਆਜ਼ ਖਾਂਦਾ ਹੈ ਤਾਂ ਉਹਨਾਂ ਨੇ ਮੈਨੂੰ ਸ਼ਰਾਬ ਪੀਣ ਤੋਂ ਰੋਕਿਆ।ਉਸ ਤੋਂ ਬਾਅਦ ਮੈਂ ਸ਼ਰਾਬ ਪੀਣੀ ਬੰਦ ਕਰ ਦਿੱਤੀ ਅਤੇ ਅਸੀਂ ਚੰਗੇ ਦੋਸਤ ਵੀ ਬਣ ਗਏ।'

ਹੋਰ ਵੇਖੋ : ਸੁਨੰਦਾ ਸ਼ਰਮਾ ਵੱਲੋਂ ਸਾਂਝੀ ਕੀਤੀ ਇਸ ਬਜ਼ੁਰਗ ਦੀ ਵੀਡੀਓ ਦੇਖ ਨਹੀਂ ਰਹਿ ਪਾਓਗੇ ਤਾਰੀਫ ਕੀਤੇ ਬਿਨ੍ਹਾਂ, ਦੇਖੋ ਵੀਡੀਓ

 

View this post on Instagram

 

Dear friends, I am neither an actor nor a srar . But, definitely a loving friend. Love you all for your loving response to my each and every post. Jeete raho ? keep connected ?

A post shared by Dharmendra Deol (@aapkadharam) on Aug 25, 2019 at 7:32pm PDT

ਇਸ ਦੇ ਨਾਲ ਆਸ਼ਾ ਪਾਰੇਖ ਦਾ ਕਹਿਣਾ ਸੀ ਕਿ 'ਕੜ੍ਹਾਕੇ ਦੇ ਠੰਡ 'ਚ ਵੀ ਧਰਮਿੰਦਰ ਸ਼ਰਾਬ ਨੂੰ ਹੱਥ ਨਹੀਂ ਸੀ ਲਗਾਉਂਦੇ ਕਿਉਂਕਿ ਉਹਨਾਂ ਮੇਰੇ ਨਾਲ ਵਾਅਦਾ ਕੀਤਾ ਸੀ।'

Related Post