ਬਾਲੀਵੁੱਡ ਦਾ ਹੀਮੈਨ ਧਰਮਿੰਦਰ ਹੈ ਬਹੁਤ ਹੀ ਭਾਵੁਕ ਇਨਸਾਨ, ਧੀ ਨੂੰ ਡੋਲੀ 'ਚ ਤੋਰਨ ਵੇਲੇ ਰੋ ਪਏ ਸਨ ਧਰਮਿੰਦਰ, ਦੇਖੋ ਪੁਰਾਣੀ ਵੀਡਿਓ 

By  Rupinder Kaler April 3rd 2019 10:51 AM

ਕੋਈ ਇਨਸਾਨ ਸਰੀਰਕ ਤੌਰ ਤੇ ਭਾਵੇਂ ਕਿੰਨਾ ਵੀ ਮਜਬੂਤ ਹੋਵੇ ਧੀ ਦਾ ਪਿਆਰ ਉਸ ਦੇ ਦਿਲ ਨੂੰ ਮੋਮ ਬਣਾ ਦਿੰਦਾ ਹੈ । ਅਜਿਹੇ ਹੀ ਸੁਭਾਅ ਦੇ ਮਾਲਕ ਹਨ ਬਾਲੀਵੁੱਡ ਦੇ ਹੀਮੈਨ ਧਰਮਿੰਦਰ । ਉਹਨਾਂ ਨੂੰ ਤੁਸੀਂ ਅਕਸਰ ਫ਼ਿਲਮਾਂ ਵਿੱਚ ਵਿਲੇਨ ਦੀ ਕੁੱਟ ਮਾਰ ਕਰਦੇ ਹੋਏ ਦੇਖਿਆ ਹੋਵੇਗਾ । ਪਰ ਜਿੰਨੇ ਉਹ ਫ਼ਿਲਮਾਂ ਵਿੱਚ ਤਾਕਤਵਰ ਦਿਖਾਈ ਦਿੰਦੇ ਹਨ ਅਸਲ ਜ਼ਿੰਦਗੀ 'ਚ ਉਹ ਓਨੇ ਹੀ ਭਾਵੁਕ ਹਨ ।

https://www.instagram.com/p/BukZpizn3yl/

ਉਹਨਾਂ ਦੀਆਂ ਕੁਝ ਤਸਵੀਰਾਂ ਤੇ ਵੀਡਿਓ ਅਕਸਰ ਸਾਹਮਣੇ ਆ ਜਾਂਦੀਆਂ ਹਨ, ਜਿਹੜੀਆਂ ਕਿ ਉਹਨਾਂ ਦੇ ਇਸ ਸੁਭਾਅ ਨੂੰ ਬਿਆਨ ਕਰ ਜਾਂਦੀਆਂ ਹਨ । ਏਨੀਂ ਦਿਨੀਂ ਧਰਮਿੰਦਰ ਦੀ ਇੱਕ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕਾਫੀ ਭਾਵੁਕ ਨਜ਼ਰ ਆ ਰਹੇ ਹਨ । ਦਰਅਸਲ ਇਹ ਵੀਡਿਓ ਉਹਨਾਂ ਦੀ ਧੀ ਦੇ ਵਿਆਹ ਦੀ ਹੈ । ਜਿਸ ਵਿਚ ਧਰਮਿੰਦਰ ਬਹੁਤ ਹੀ ਭਾਵੁਕ ਨਜ਼ਰ ਆ ਰਹੇ ਹਨ । ਧੀ ਨੂੰ ਡੋਲੀ ਵਿੱਚ ਵਿਦਾ ਕਰਦੇ ਹੋਏ ਧਰਮਿੰਦਰ ਦੀਆਂ ਅੱਖਾਂ ਭਰ ਜਾਂਦੀਆ ਹਨ ।

https://www.facebook.com/teammyl0ve/videos/294021454745310/?v=294021454745310

ਇਹ ਵੀਡਿਓ ਭਾਵਂੇ ਪੁਰਾਣਾ ਹੈ ਪਰ ਇਹ ਸਾਫ ਕਰਦਾ ਹੈ ਕਿ ਧਰਮਿੰਦਰ ਬਹੁਤ ਹੀ ਭਾਵੁਕ ਇਨਸਾਨ ਹੈ । ਇਸੇ ਲਈ ਉਹ ਏਨੀਂ ਦਿਨੀ ਸ਼ੇਅਰੋ-ਸ਼ਾਇਰੀ ਵੀ ਕਰ ਰਿਹਾ ਹੈ ।

Related Post