ਇਸ ਚੀਜ਼ ਨੂੰ ਦੇਖ ਕੇ ਧਰਮਿੰਦਰ ਨੂੰ ਆਈ ਆਪਣੀ ਮਾਂ ਦੀ ਯਾਦ, ਗੱਲ ਦੱਸਦੇ ਹੋਏ ਹੋ ਗਏ ਭਾਵੁਕ …!
Rupinder Kaler
May 19th 2020 12:18 PM
ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਫੋਟੋਆਂ ਤੇ ਵੀਡੀਓ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ । ਹਾਲ ਹੀ ਵਿੱਚ ਧਰਮਿੰਦਰ ਨੇ ਵੁਡਨ ਸਟੋਪ ਦਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ’ਤੇ ਬਣੇ ਖਾਣੇ ਦਾ ਉਹ ਖੂਬ ਆਨੰਦ ਮਾਣ ਰਹੇ ਹਨ । ਧਰਮਿੰਦਰ ਦੱਸ ਰਹੇ ਹਨ ਕਿ ਵੁਡਨ ਸਟੋਪ ਤੇ ਬਣੇ ਖਾਣੇ ਦਾ ਜ਼ਾਇਕਾ ਬਹੁਤ ਹੀ ਲਜ਼ੀਜ਼ ਹੁੰਦਾ ਹੈ ।