ਫਾਰਮ ਹਾਊਸ 'ਤੇ ਇਸ ਤਰ੍ਹਾਂ ਧਰਮਿੰਦਰ ਆਪਣੇ ਹੱਥਾਂ ਨਾਲ ਤਿਆਰ ਕਰਵਾ ਰਹੇ ਨੇ ਪਿੰਡ ਵਾਲਾ ਮਾਹੌਲ

By  Aaseen Khan July 23rd 2019 10:40 AM -- Updated: July 23rd 2019 10:46 AM

ਬਾਲੀਵੁੱਡ ਦੇ ਹੀਮੈਨ ਕਹੇ ਜਾਣ ਵਾਲੇ ਧਰਮਿੰਦਰ ਦਿਓਲ ਕੁਦਰਤ ਨੂੰ ਅਥਾਹ ਪਿਆਰ ਕਰਦੇ ਹਨ। ਪਿੰਡਾਂ ਤੋਂ ਉੱਠ ਕੇ ਭਾਵੇਂ ਬਾਲੀਵੁੱਡ 'ਤੇ ਉਹਨਾਂ ਦਾ ਲੰਮਾ ਸਮਾਂ ਦਬਕਾ ਰਿਹਾ ਹੈ ਪਰ ਉਹ ਅੱਜ ਵੀ ਆਪਣੀ ਮਿੱਟੀ ਨਾਲ ਉਸੇ ਤਰ੍ਹਾਂ ਜੁੜੇ ਹੋਏ ਹਨ। ਅਕਸਰ ਹੀ ਆਪਣੇ ਫਾਰਮ ਹਾਊਸ ਤੋਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰ ਆਪਣੇ ਨਿੱਤ ਦੇ ਕੰਮ ਦੀ ਜਾਣਕਾਰੀ ਧਰਮਿੰਦਰ ਫੈਨਸ ਨਾਲ ਸਾਂਝੀ ਕਰਦੇ ਰਹਿੰਦੇ ਹਨ।

 

View this post on Instagram

 

Love ? you friends, for your loving response. Jeete raho ?

A post shared by Dharmendra Deol (@aapkadharam) on Jun 1, 2019 at 10:23am PDT

ਇਸ ਵਾਰ ਧਰਮਿੰਦਰ ਦਿਓਲ ਦੱਸ ਰਹੇ ਹਨ ਕਿ ਜਦੋਂ ਉਹਨਾਂ ਨੂੰ ਪਿੰਡ ਦੀ ਯਾਦ ਆਉਂਦੀ ਹੈ ਤਾਂ ਹੱਸ ਲੈਂਦੇ ਹਨ, ਕਦੇ ਦੁਖੀ ਹੁੰਦੇ ਹਨ। ਪਿੰਡ ਦੇ ਕੱਚੇ ਘਰਾਂ ਦੀ ਤਰ੍ਹਾਂ ਹੀ ਉਹ ਲੱਕੜਾਂ ਤੋਂ ਛੱਤ ਅਤੇ ਹੋਰ ਸਮਾਨ ਆਪਣੇ ਫਾਰਮ ਹਾਊਸ 'ਚ ਬਣਵਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਸਭ ਉਹ ਆਪਣੇ ਹੱਥਾਂ ਨਾਲ ਤਿਆਰ ਕਰਵਾ ਰਹੇ ਹਨ 'ਤੇ ਉਹਨਾਂ ਨੂੰ ਅਜਿਹਾ ਮਾਹੌਲ ਬਹੁਤ ਪਸੰਦ ਹੈ।

ਹੋਰ ਵੇਖੋ : ਬਾਲੀਵੁੱਡ ਦੇ ਹੀ –ਮੈਨ ਧਰਮਿੰਦਰ ਕਰ ਰਹੇ ਨੇ ਪੁਰਾਣੀਆਂ ਯਾਦਾਂ ਤਾਜ਼ਾ ,ਵੇਖੋ ਤਸਵੀਰਾਂ

 

View this post on Instagram

 

Kabhi khushi kabhi ghum , udaas hota hoon, gaon ko yaad kar leta hoon. Hans leta hoon ro leta hoon ?

A post shared by Dharmendra Deol (@aapkadharam) on Jul 22, 2019 at 8:51pm PDT

ਧਰਮਿੰਦਰ ਦਿਓਲ ਬਾਲੀਵੁੱਡ ਦਾ ਬਹੁਤ ਵੱਡਾ ਨਾਮ ਹੈ ਪਰ ਪਿਛਲੇ ਕੁਝ ਸਮੇਂ ਤੋਂ ਉਹ ਫ਼ਿਲਮਾਂ ਤੋਂ ਦੂਰੀਆਂ ਬਣਾ ਕੇ ਰੱਖ ਰਹੇ ਸਨ ਪਰ ਹੁਣ ਜਲਦ ਧਰਮਿੰਦਰ ਦਿਓਲ ਬਾਲੀਵੁੱਡ ਫ਼ਿਲਮ ‘ਚੇਅਰਸ ਸੇਲੇਬੀਰਿਟੀ ਲਾਈਫ’ ‘ਚ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਉਹਨਾਂ ਦਾ ਸਾਥ ਪੁੱਤਰ ਬੌਬੀ ਦਿਓਲ ਵੀ ਦਿੰਦੇ ਨਜ਼ਰ ਆਉਣਗੇ।

Related Post