ਡੇਂਗੂ ਤੋਂ ਉੱਭਰਦੇ ਹੀ ਧਰਮਿੰਦਰ ਬੋਲੇ,'ਊਂਠ 'ਤੇ ਬੈਠੇ ਇਨਸਾਨ ਨੂੰ ਵੀ ਕੁੱਤਾ ਵੱਡ ਜਾਂਦਾ'

By  Aaseen Khan October 12th 2019 11:50 AM

ਬਾਲੀਵੁੱਡ ਦੇ ਹੀਮੈਨ ਧਰਮਿੰਦਰ ਦਿਓਲ ਜਿੰਨ੍ਹਾਂ ਨੇ ਲੰਬਾ ਸਮਾਂ ਬਾਲੀਵੁੱਡ 'ਤੇ ਰਾਜ ਕੀਤਾ ਹੈ। ਪਰ ਹੁਣ ਉਹ ਫ਼ਿਲਮੀ ਦੁਨੀਆ ਤੋਂ ਦੂਰ ਆਪਣੇ ਫਾਰਮ ਹਾਊਸ 'ਤੇ ਕੁਦਰਤ ਦੇ ਵਿਚ ਰਹਿ ਕੇ ਆਪਣਾ ਜ਼ਿਆਦਾਤਰ ਸਮਾਂ ਬਤੀਤ ਕਰਦੇ ਹਨ। ਪਿਛਲੇ ਦਿਨੀਂ ਖ਼ਬਰ ਆਈ ਕੇ ਧਰਮਿੰਦਰ ਨੂੰ ਡੇਂਗੂ ਹੋ ਗਿਆ ਹੈ ਜਿਸ ਕਰਕੇ ਉਹ ਪੂਰੇ 3 ਦਿਨ ਹਸਪਤਾਲ 'ਚ ਵੀ ਦਾਖਲ ਰਹੇ। ਹੁਣ ਧਰਮਿੰਦਰ ਨੇ ਆਪਣੀ ਸਹਿਤ ਦੀ ਧੰਦਰੁਸਤੀ ਦੀ ਖ਼ਬਰ ਆਪਣੇ ਸੋਸ਼ਲ ਮੀਡੀਆ 'ਤੇ ਫੈਨਸ ਨਾਲ ਸਾਂਝੀ ਕੀਤੀ ਹੈ।

 

View this post on Instagram

 

Frinds , लखनऊ गया था ....अचानक डेंगू नाम की बेशर्म बीमारी ने आ घेरा .........अब ज़रा आराम है.....ऊँट पे बैठे को भ कुत्ता काट जाता है ......

A post shared by Dharmendra Deol (@aapkadharam) on Oct 10, 2019 at 8:45pm PDT

ਧਰਮਿੰਦਰ ਦਿਓਲ ਨੇ ਇੱਕ ਤਸਵੀਰ ਇੰਸਟਾਗ੍ਰਾਮ 'ਤੇ ਸਾਂਝੀ ਕਰਦੇ ਹੋਏ ਲਿਖਿਆ ,''ਦੋਸਤੋ ਲਖਨਊ ਗਿਆ ਸੀ ਕਿ ਅਚਾਨਕ ਡੇਂਗੂ ਨਾਮ ਦੀ ਬੇਸ਼ਰਮ ਬਿਮਾਰੀ ਨੇ ਆ ਘੇਰਿਆ। ਹੁਣ ਥੋੜਾ ਆਰਾਮ ਨਾਲ ਹਾਂ ...ਊਂਠ 'ਤੇ ਬੈਠੇ ਨੂੰ ਵੀ ਕੁੱਤਾ ਵੱਡ ਜਾਂਦਾ ਹੈ''। ਦੱਸ ਦਈਏ ਪਿਛਲੇ ਦਿਨੀਂ ਧਰਮਿੰਦਰ ਆਪਣੇ ਪੋਤੇ ਕਰਨ ਦਿਓਲ ਦੀ ਡੈਬਿਊ ਫ਼ਿਲਮ 'ਪਲ ਪਲ ਦਿਲ ਕੇ ਪਾਸ' ਦੇ ਪ੍ਰਮੋਸ਼ਨ 'ਚ ਕਈ ਟੀਵੀ ਸ਼ੋਅਜ਼ 'ਤੇ ਵੀ ਨਜ਼ਰ ਆਏ ਸਨ। ਕਰਨ ਦਿਓਲ ਦੇ ਫ਼ਿਲਮਾਂ 'ਚ ਆਉਣ ਨਾਲ ਦਿਓਲ ਪਰਿਵਾਰ ਦੀ ਤੀਜੀ ਪੀੜ੍ਹੀ ਨੇ ਬਾਲੀਵੁੱਡ 'ਚ ਕਦਮ ਰੱਖ ਲਿਆ ਹੈ। ਹਾਲਾਂਕਿ ਫ਼ਿਲਮ ਬਾਕਸ ਆਫਿਸ 'ਤੇ ਕੁਝ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕੀ ਹੈ।

ਹੋਰ ਵੇਖੋ : ਕਿਸਾਨਾਂ ਨੂੰ ਅਦਾਕਾਰ ਧਰਮਿੰਦਰ ਦੇ ਰਹੇ ਨੇ ਸੁਨੇਹਾ,ਖੇਤੀ ਖ਼ਸਮਾਂ ਸੇਤੀ ਤਾਂ ਹੀ ਪੈਂਦੀਆਂ ਨੇ ਬਰਕਤਾਂ,ਵੇਖੋ ਵੀਡੀਓ  

 

View this post on Instagram

 

Friends, just to encourage? you to face this world.......Zor laga le ....JI bhar ke zamane .......zor se tere .... zoraavr hoon main.....jaan le... .....ठान ली hai ....takra mat jaana .....paash paash kar don ga main ....A still from an old film ?

A post shared by Dharmendra Deol (@aapkadharam) on Sep 25, 2019 at 3:00am PDT

ਧਰਮਿੰਦਰ ਤਾਂ ਹੁਣ ਆਪਣੀ ਉਮਰ ਦੇ ਇਸ ਪੜ੍ਹਾਅ 'ਤੇ ਆਪਣੇ ਲਈ ਜ਼ਿੰਦਗੀ ਦੇ ਖੂਬਸੂਰਤ ਪਲ ਬਿਤਾ ਰਹੇ ਹਨ ਤੇ ਪੁਰਾਣੀਆਂ ਯਾਦਾਂ ਨੂੰ ਯਾਦ ਕਰ ਰਹੇ ਹਨ।ਉਹ ਫਾਰਮ ਹਾਊਸ 'ਤੇ ਆਪਣੇ ਹੱਥਾਂ ਨਾਲ ਖੇਤੀ ਕਰਦੇ ਹਨ ਅਤੇ ਕਈ ਜਾਨਵਰ ਵੀ ਪਾਲ ਰਹੇ ਹਨ ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੇ ਰਹਿੰਦੇ ਹਨ।

Related Post